ਪਾਕਿ ਨਾਲ ਸ਼ਾਂਤੀ ਭਾਰਤ ਨੂੰ ਮੱਧ ਏਸ਼ੀਆ ''ਚ ਦੇਵੇਗੀ ਸਿੱਧੀ ਪਹੁੰਚ : ਇਮਰਾਨ ਖਾਨ
Wednesday, Mar 17, 2021 - 05:02 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਕਿਹਾ ਕਿ ਉਹਨਾਂ ਦੇ ਦੇਸ਼ ਨਾਲ ਸ਼ਾਂਤੀ ਬਣਾਈ ਰੱਖਣ 'ਤੇ ਭਾਰਤ ਨੂੰ ਇਸ ਦਾ ਆਰਥਿਕ ਲਾਭ ਮਿਲੇਗਾ। ਇਸ ਨਾਲ ਭਾਰਤ ਨੂੰ ਪਾਕਿਸਤਾਨੀ ਜ਼ਮੀਨ ਦੇ ਰਸਤੇ ਸਰੋਤਾਂ ਨਾਲ ਭਰੇ ਮੱਧ ਏਸ਼ੀਆ ਵਿੱਚ ਸਿੱਧੇ ਪਹੁੰਚਣ ਵਿਚ ਮਦਦ ਮਿਲੇਗੀ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ EC ਨੇ ਭੇਜਿਆ ਨੋਟਿਸ
ਇਮਰਾਨ ਨੇ ਦੋ ਦਿਨੀਂ ਇਸਲਾਮਾਬਾਦ ਸੁਰੱਖਿਆ ਵਾਰਤਾ ਦੇ ਉਦਘਾਟਨ ਭਾਸ਼ਣ ਵਿਚ ਕਿਹਾ ਕਿ ਉਹਨਾਂ ਦੀ ਸਰਕਾਰ ਨੇ 2018 ਵਿਚ ਸੱਤਾ ਵਿਚ ਆਉਣ ਮਗਰੋਂ ਭਾਰਤ ਨਾਲ ਬਿਹਤਰ ਸੰਬੰਧਾਂ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਅਤੇ ਹੁਣ ਭਾਰਤ ਦੀ ਵਾਰੀ ਹੈ। ਉਹਨਾਂ ਨੇ ਕਿਹਾ,''ਭਾਰਤ ਨੂੰ ਪਹਿਲਾ ਕਦਮ ਚੁੱਕਣਾ ਹੋਵੇਗਾ। ਉਹ ਜਦੋਂ ਤੱਕ ਅਜਿਹਾ ਨਹੀਂ ਕਰਨਗੇ, ਅਸੀਂ ਜ਼ਿਆਦਾ ਕੁਝ ਨਹੀਂ ਕਰ ਸਕਦੇ ਹਾਂ।'' ਗੌਰਤਲਬ ਹੈ ਕਿ ਭਾਰਤ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਪਾਕਿਸਤਾਨ ਨਾਲ ਅੱਤਵਾਦ, ਨਫ਼ਰਤ ਅਤੇ ਹਿੰਸਾ ਮੁਕਤ ਮਾਹੌਲ ਨਾਲ ਸਧਾਰਨ ਗੁਆਂਢੀ ਸੰਬੰਧਾਂ ਦੀ ਇੱਛਾ ਰੱਖਦਾ ਹੈ। ਭਾਰਤ ਨੇ ਕਿਹਾ ਸੀ ਕਿ ਇਸ ਦੀ ਜ਼ਿੰਮੇਵਾਰੀ ਪਾਕਿਸਤਾਨ 'ਤੇ ਹੈ ਕਿ ਉਹ ਅੱਤਵਾਦ ਅਤੇ ਦੁਸ਼ਮਣੀ ਮੁਕਤ ਮਾਹੌਲ ਤਿਆਰ ਕਰੇ।