ਇਮਰਾਨ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, ਦੋ-ਪੱਖੀ ਸੰਬੰਧਾਂ ''ਤੇ ਹੋਈ ਚਰਚਾ

Wednesday, Feb 24, 2021 - 06:00 PM (IST)

ਇਮਰਾਨ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, ਦੋ-ਪੱਖੀ ਸੰਬੰਧਾਂ ''ਤੇ ਹੋਈ ਚਰਚਾ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਦੋ-ਪੱਖੀ ਸੰਬੰਧਾਂ ਅਤੇ ਵਪਾਰ ਤੇ ਟੂਰਿਜ਼ਮ ਜਿਹੇ ਆਪਸੀ ਹਿਤਾਂ ਦੇ ਸਾਂਝੇ ਖੇਤਰਾਂ 'ਤੇ ਚਰਚਾ ਕੀਤੀ। ਇਮਰਾਨ ਇੱਥੇ 2 ਦਿਨੀਂ ਦੌਰੇ 'ਤੇ ਪਹੁੰਚੇ ਹਨ। ਉਹਨਾਂ ਨੇ ਕੋਲੰਬੋ ਵਿਚ ਰਾਸ਼ਟਰਪਤੀ ਸਕੱਤਰੇਤ ਵਿਚ ਰਾਜਪਕਸ਼ੇ ਨਾਲ ਮੁਲਾਕਾਤ ਕੀਤੀ ਅਤੇ ਬੈਠਕ ਕੀਤੀ। 

PunjabKesari

ਰਾਸ਼ਟਰਪਤੀ ਰਾਜਪਕਸ਼ੇ ਨੇ ਬੈਠਕ ਦੇ ਬਾਅਦ ਟਵੀਟ ਕੀਤਾ,''ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਅੱਜ ਸਵੇਰੇ ਸਾਰਥਕ ਗੱਲਬਾਤ ਹੋਈ। ਗੱਲਬਾਤ ਵਿਚ ਮੁੱਖ ਰੂਪ ਨਾਲ ਸਾਂਝੇ ਹਿੱਤਾਂ 'ਤੇ ਜ਼ੋਰ ਦਿੱਤਾ ਗਿਆ ਜਿਵੇਂ ਕਿ ਵਪਾਰ, ਟੂਰਿਜ਼ਮ ਅਤੇ ਖੇਤੀ ਵਿਚ ਤਕਨਾਲੋਜੀ ਅਪਨਾਉਣਾ ਆਦਿ, ਜਿਸ ਦਾ ਫਾਇਦਾ ਦੋਹਾਂ ਦੇਸ਼ਾਂ ਨੂੰ ਮਿਲ ਸਕਦਾ ਹੈ।'' ਕੋਲੰਬੋ ਪੇਜ ਦੀ ਖ਼ਬਰ ਮੁਤਾਬਕ ਰਾਸ਼ਟਰਪਤੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਿਚ ਦੋ-ਪੱਖੀ ਸੰਬੰਧਾਂ 'ਤੇ ਲੰਬੀ ਗੱਲਬਾਤ ਹੋਈ। ਇਮਰਾਨ ਖਾਨ ਨੇ ਕਿਹਾ ਕਿ ਵਾਰਤਾ ਬਹੁਤ ਹੀ ਸਾਰਥਕ ਰਹੀ। ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਖੇਤੀ ਵਿਚ ਸਹਾਇਕ ਤਕਨਾਲੋਜੀ ਗਿਆਨ ਦੇ ਲੈਣ-ਦੇਣ 'ਤੇ ਵੀ ਚਰਚਾ ਕੀਤੀ। ਦੋਹਾਂ ਨੇਤਾਵਾਂ ਨੇ ਕਿਹਾ ਕਿ ਉਹਨਾਂ ਦਾ ਉਦੇਸ਼ ਖੇਤੀ ਅਰਥਵਿਵਸਥਾ ਨੂੰ ਇਸ ਤਰ੍ਹਾਂ ਅੱਗੇ ਵਧਾਉਣਾ ਹੈ ਕਿ ਇਹ ਕਿਸਾਨਾਂ ਨੂੰ ਉੱਚ ਆਮਦਨ ਮੁਹੱਈਆ ਕਰਾਏ ਅਤੇ ਖਪਤਕਾਰਾਂ ਨੂੰ ਸਬਸਿਡੀ ਵਾਲੀ ਕੀਮਤਾਂ 'ਤੇ ਪੈਦਾਵਾਰ ਮਿਲੇ।

PunjabKesari

ਇਮਰਾਨ ਨੇ ਕਿਹਾ ਕਿ ਪਾਕਿਸਤਾਨ ਦੀ ਖੇਤੀ ਅਰਥਵਿਵਸਥਾ ਕਾਫੀ ਹੱਦ ਤੱਕ ਸ਼੍ਰੀਲੰਕਾ ਜਿਹੀ ਹੀ ਹੈ। ਅਖ਼ਬਾਰ ਦੀ ਖ਼ਬਰ ਵਿਚ ਕਿਹਾ ਗਿਆ ਹੈ ਕਿ ਦੋਹਾਂ ਨੇਤਾਵਾਂ ਨੇ ਵਪਾਰ ਨੂੰ ਉਤਸ਼ਾਹਤ ਕਰਨ ਦੀ ਸੰਭਾਵਨਾ ਅਤੇ ਨਿਵੇਸ਼ ਦੇ ਮੌਕੇ ਵਧਾਉਣ 'ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਬਣਨ ਦੇ ਬਾਅਦ ਇਮਰਾਨ ਦੀ ਇਹ ਪਹਿਲੀ ਸ਼੍ਰੀਲੰਕਾ ਯਾਤਰਾ ਹੈ। ਇਮਰਾਨ ਨੇ ਕਿਹਾ ਕਿ ਉਹ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਜ਼ਰੀਏ ਸ਼੍ਰੀਲੰਕਾ ਦੇ ਨਾਲ ਵਪਾਰਕ ਸੰਬੰਧ ਵਧਾਉਣ ਦੀ ਆਸ ਕਰਦੇ ਹਨ। ਸੀ.ਪੀ.ਈ.ਸੀ., ਬਲੋਚਿਸਤਾਨ ਵਿਚ ਗਵਾਦਰ ਬੰਦਰਗਾਹ ਨੂੰ ਚੀਨ ਦੇ ਸ਼ਿਨਜਿਆਂਗ ਸੂਬੇ ਨਾਲ ਜੋੜਦਾ ਹੈ। 

 

ਪੜ੍ਹੋ ਇਹ ਅਹਿਮ ਖਬਰ- ਸ਼੍ਰੀਲੰਕਾ ਨੇ ਡ੍ਰੈਗਨ ਨੂੰ ਦਿੱਤਾ ਝਟਕਾ, ਕੋਰੋਨਾ ਵੈਕਸੀਨ ਲਈ ਭਾਰਤ ਨੂੰ ਦਿੱਤਾ ਆਰਡਰ

ਇਮਰਾਨ ਨਾਲ ਆਏ ਪਾਕਿਸਤਾਨੀ ਵਿਦੇਸ਼ ਮਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ ਰੱਖਿਆ ਸਹਿਯੋਗ ਲਈ 1.5 ਕਰੋੜ ਡਾਲਰ ਦੀ ਕਰਜ਼ ਮਦਦ ਦੀ ਪੇਸ਼ਕਸ਼ ਕੀਤੀ ਹੈ।ਪਾਕਿਸਤਾਨੀ ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਇਹ ਕਿਹਾ ਗਿਆ ਹੈ। ਡਾਨ ਅਖ਼ਬਾਰ ਦੀ ਖ਼ਬਰ ਮੁਤਾਬਕ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਵਿਚ ਬੌਧ ਧਰਮ ਨਾਲ ਜੁੜੇ ਅਜਿਹੇ ਕਈ ਸਥਾਨ ਹਨ ਜੋ ਸ਼੍ਰੀਲੰਕਾਈ ਨਾਗਰਿਕਾਂ ਲਈ ਆਕਰਸ਼ਕ ਟੂਰਿਜ਼ਮ ਕੇਂਦਰ ਹੋ ਸਕਦੇ ਹਨ।


author

Vandana

Content Editor

Related News