ਡੰਮੀ ਦੇ ਤੌਰ ''ਤੇ ਕੁਰਸੀ ''ਤੇ ਬੈਠੇ ਹਨ ਇਮਰਾਨ, ਸੱਤਾ ਤਾਂ ਕਿਸੇ ਹੋਰ ਦੇ ਹੱਥ ''ਚ ਹੈ: ਮਰਿਅਮ

10/24/2020 4:41:34 PM

ਇਲਾਮਾਬਾਦ: ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਹਾਲ ਹੀ 'ਚ ਆਪਣੇ ਪਤੀ ਸਫਦਰ ਨੂੰ ਕਰਾਚੀ 'ਚ ਗੈਰ-ਕਾਨੂੰਨੀ ਤਰੀਕੇ ਨਾਲ ਗ੍ਰਿਫ਼ਤਾਰ ਕੀਤੇ ਗਏ ਮਾਮਲੇ 'ਚ ਬੋਲਦੇ ਹੋਏ ਕਿਹਾ ਕਿ ਕਰਾਚੀ 'ਚ ਜੋ ਕੁਝ ਵੀ ਹੋਇਆ, ਉਹ ਪਾਕਿਸਤਾਨ ਦੀ ਅਸਲ 'ਚ ਸਰਕਾਰ ਕਰ ਰਹੀ ਹੈ। ਇਮਰਾਨ ਖਾਨ ਦੀ ਪਾਕਿਸਤਾਨ 'ਚ ਸਰਕਾਰ ਨਹੀਂ ਹੈ। ਉਹ ਸਿਰਫ ਇਕ ਡੰਮੀ (ਕਠਪੁੱਤਲੀ) ਹੈ। ਮਰਿਅਮ ਨਵਾਜ਼ ਪਤੀ ਦੀ ਗ੍ਰਿਫ਼ਤਾਰੀ 'ਤੇ ਕਈ ਵਾਰ ਸਰਕਾਰ ਅਤੇ ਪੁਲਸ 'ਤੇ ਸਵਾਲ ਉਠਾ ਚੁੱਕੀ ਹੈ। ਮਰਿਅਮ ਨਵਾਜ਼ ਨੇ ਕਿਹਾ ਕਿ ਇਮਰਾਨ ਖਾਨ ਇਕ ਅਜਿਹੀ ਡੰਮੀ ਹੈ ਜਿਨ੍ਹਾਂ ਨੂੰ ਸਿਰਫ ਪਾਕਿਸਤਾਨ ਪੀ.ਐੱਮ. ਦੀ ਕੁਰਸੀ 'ਤੇ ਬਿਠਾਇਆ ਗਿਆ ਹੈ। ਅਸਲ 'ਚ ਸੱਤਾ ਤਾਂ ਕਿਸੇ ਹੋਰ ਦੇ ਹੀ ਹੱਥ 'ਚ ਹੈ। ਉਹ ਸਭ ਨੂੰ ਪਤਾ ਹੈ ਕਿ ਕਰਾਚੀ 'ਚ ਜੋ ਹੋਇਆ ਹੈ ਉਹ ਪਾਕਿਸਤਾਨ ਦੀ ਅਸਲੀ ਸਰਕਾਰ ਨੇ ਕੀਤਾ।
ਇਸ ਤੋਂ ਪਹਿਲਾਂ ਮਰਿਅਮ ਨਵਾਜ਼ ਨੇ ਇਮਰਾਨ ਖਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜਨਵਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਸੱਤਾ ਤੋਂ ਬਾਹਰ ਹੋ ਜਾਵੇਗੀ। ਪੀ.ਐੱਮ.ਐੱਲ. (ਐੱਨ) ਦੀ ਉਪ ਪ੍ਰਧਾਨ ਨੇ ਕਿਹਾ ਕਿ ਵਿਰੋਧੀ ਵੱਲੋਂ ਇਮਰਾਨ ਖਾਨ ਦੀ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕਰਨ ਦੀ ਕਿਸੇ ਤਰ੍ਹਾਂ ਦੀ ਸ਼ਕਤੀ ਪ੍ਰਦਰਸ਼ਨ ਤੋਂ ਪਹਿਲਾਂ ਸਰਕਾਰ ਆਪਣੇ ਘਰ ਵਾਪਸ ਚਲੀ ਜਾਵੇਗੀ। ਉਨ੍ਹਾਂ ਨੇ ਵਰਤਮਾਨ ਸਰਕਾਰ ਨੂੰ ਨਿੱਕਮੀ ਸਰਕਾਰ ਕਿਹਾ। ਪਾਰਟੀ ਉਪ ਪ੍ਰਧਾਨ ਮਰਿਅਮ ਨਵਾਜ਼ ਨੇ ਸਰਕਾਰ 'ਤੇ ਦੋਸ਼ ਲਗਾਇਆ ਸੀ ਕਿ ਜਦੋਂ ਜਨਰਲ ਮੁਸ਼ਰੱਫ ਸੱਤਾ 'ਚ ਸਨ ਉਦੋਂ ਵੀ ਪੀ.ਐੱਲ.ਐੱਮ-ਐੱਨ 'ਤੇ ਇਸ ਤਰ੍ਹਾਂ ਦੇ ਅੱਤਿਆਚਾਰ ਨਹੀਂ ਹੁੰਦੇ ਸਨ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਇਸ ਸਰਕਾਰ ਨੂੰ ਸਰਕਾਰ ਦਾ ਦਰਜਾ ਨਹੀਂ ਦਿੰਦੀ ਹੈ। ਇਹ ਸਰਕਾਰ ਸਰਕਾਰ ਕਹਿਲਾਉਣ ਦੇ ਲਾਇਕ ਹੀ ਨਹੀਂ ਹੈ। ਮਰਿਅਮ ਨੇ ਅੱਗੇ ਕਿਹਾ ਕਿ ਸਰਕਾਰ ਨਾ ਤਾਂ ਆਪਣੀ ਭੁੱਲ ਭਾਵਨਾ 'ਚ ਸੰਵਿਧਾਨਿਕ ਹੈ ਅਤੇ ਨਾ ਹੀ ਇਸ ਦਾ ਕੋਈ ਕਾਨੂੰਨੀ ਆਧਾਰ ਹੈ। ਉਨ੍ਹਾਂ ਨੇ ਖਾਨ ਨੂੰ ਇਕ ਬੇਪਰਵਾਹ ਸ਼ਖਸ ਦੱਸਦੇ ਹੋਏ ਕਿਹਾ ਕਿ ਉਹ ਅਜਿਹੇ ਇਨਸਾਨ ਹਨ ਜਿਸ ਨੂੰ ਆਮ ਜਨਤਾ ਦੀ ਪਰਵਾਹ ਨਹੀਂ ਹੈ। ਉਸ ਨੂੰ ਸਿਰਫ਼ ਖੁਦ ਦੀ ਚਿੰਤਾ ਹੈ। 
 


Aarti dhillon

Content Editor

Related News