ਗੁਰੂ ਸੇਵਾ ਕਰਨ ''ਤੇ ਇਮਰਾਨ ਨੂੰ UK ਦੇ ਸਿੱਖ ਸੰਗਠਨਾਂ ਨੇ ਕੀਤਾ ਸਨਮਾਨਤ
Thursday, Nov 21, 2019 - 11:16 AM (IST)

ਲੰਡਨ— ਬ੍ਰਿਟੇਨ ਦੇ ਦੋ ਉੱਚ ਸੰਗਠਨਾਂ ਨੇ ਆਪਣੇ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 'ਲਾਈਫਟਾਈਮ ਅਚੀਵਮੈਂਟ ਪੁਰਸਕਾਰ' ਦੇ ਕੇ ਸਨਮਾਨਤ ਕੀਤਾ ਹੈ। ਜ਼ਿਕਰਯੋਗ ਹੈ ਕਿ 9 ਨਵੰਬਰ ਨੂੰ ਖਾਨ ਨੇ ਆਪਣੇ ਦੇਸ਼ 'ਚ ਸਿੱਖਾਂ ਦੀ ਆਸਥਾ ਨਾਲ ਜੁੜੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਸ ਦਿਨ ਆਪਣੇ ਹਿੱਸੇ ਦੇ ਇਸ ਲਾਂਘੇ ਦਾ ਉਦਘਾਟਨ ਕੀਤਾ।
ਖਾਨ ਨੂੰ ਸਨਮਾਨਤ ਕਰਨ ਵਾਲੇ ਸਮਾਗਮ ਦਾ ਪ੍ਰਬੰਧ ਇੱਥੇ ਸਿਟੀ ਹਾਲ 'ਚ ਕੀਤਾ ਗਿਆ ਹੈ। ਇਸ ਸਮਾਗਮ ਦਾ ਪ੍ਰਬੰਧ ਲੰਡਨ ਦੇ ਮੇਅਰ ਸਾਦਿਕ ਖਾਨ ਦੇ ਸਹਿਯੋਗ ਨਾਲ ਸਿੱਖ ਨੈੱਟਵਰਕ, ਸਿੱਖ ਫੈਡਰੇਸ਼ਨ ਅਤੇ ਲੰਡਨ ਅਸੈਂਬਲੀ ਦੇ ਮੈਂਬਰ ਡਾ. ਓਂਕਾਰ ਸਾਹਸੋਤਾ ਨੇ ਮਿਲ ਕੇ ਕੀਤਾ ਸੀ। ਇਸ ਪ੍ਰੋਗਰਾਮ 'ਚ ਬ੍ਰਿਟੇਨ ਦੀਆਂ ਦਰਜਨਾਂ ਸਿੱਖ ਹਸਤੀਆਂ ਅਤੇ ਹੋਰ ਲੋਕਾਂ ਨੇ ਹਿੱਸਾ ਲਿਆ। ਇਸ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਚਰਚਾ ਕਰਦੇ ਹੋਏ ਉਨ੍ਹਾਂ ਦੇ ਯੂਨੀਵਰਸਲ ਸੰਦੇਸ਼ 'ਸਰਬੱਤ ਦਾ ਭਲਾ' 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਬ੍ਰਿਟੇਨ ਅਤੇ ਯੂਰਪ 'ਚ ਖਾਨ ਲਈ ਵਪਾਰ ਅਤੇ ਨਿਵੇਸ਼ ਦੇ ਬੁਲਾਰੇ ਸਾਹਿਬਜ਼ਾਦਾ ਜਹਾਂਗੀਰ ਨੇ ਖਾਨ ਵਲੋਂ ਇਹ ਸਨਮਾਨ ਪ੍ਰਾਪਤ ਕੀਤਾ ਗਿਆ। ਲੰਡਨ ਦੇ ਮੇਅਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਬ੍ਰਿਟੇਨ 'ਚ ਸਿੱਖਾਂ ਦੀਆਂ ਉਪਲੱਬਧੀਆਂ ਅਤੇ ਯੋਗਦਾਨ 'ਤੇ ਗੱਲਬਾਤ ਕੀਤੀ।