ਪਾਕਿ ਦੇ ਆਜ਼ਾਦੀ ਦਿਹਾੜੇ ’ਤੇ ਇਮਰਾਨ ਨੇ ਭਾਰਤ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ, ਰੈਲੀ ’ਚ ਦਿਖਾਈ ਜੈਸ਼ੰਕਰ ਦੀ ਵੀਡੀਓ

Sunday, Aug 14, 2022 - 08:08 PM (IST)

ਪਾਕਿ ਦੇ ਆਜ਼ਾਦੀ ਦਿਹਾੜੇ ’ਤੇ ਇਮਰਾਨ ਨੇ ਭਾਰਤ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ, ਰੈਲੀ ’ਚ ਦਿਖਾਈ ਜੈਸ਼ੰਕਰ ਦੀ ਵੀਡੀਓ

ਇਸਲਾਮਾਬਾਦ-ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਕਈ ਵਾਰ ਸ਼ਾਹਬਾਜ਼ ਸ਼ਰੀਫ ਨੂੰ ਸਬਕ ਸਿਖਾਉਣ ਲਈ ਭਾਰਤ ਦੀ ਤਾਰੀਫ਼ ਕਰ ਚੁੱਕੇ ਹਨ। ਇਸ ਵਾਰ ਇਮਰਾਨ ਨੇ ਪਾਕਿਸਾਤਨ ਦੇ ਆਜ਼ਾਦੀ ਦਿਵਸ 'ਤੇ ਸ਼ਕਤੀ ਪ੍ਰਦਰਸ਼ਨ ਦੌਰਾਨ ਭਾਰਤੀ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਦਿੱਤੇ ਹਨ। ਲਾਹੌਰ 'ਚ ਇਕ ਵਿਸ਼ਾਲ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਇਮਰਾਨ ਨੇ ਸਲੋਵਾਕੀਆ 'ਚ ਇਕ ਪ੍ਰੋਗਰਾਮ ਦੀ ਵੀਡੀਓ ਕਲਿੱਪ ਵੀ ਚਲਾਈ, ਜਿਸ 'ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਰੂਸ ਤੋਂ ਸਸਤਾ ਤੇਲ ਖਰੀਦਣ 'ਤੇ ਜਵਾਬ ਦੇ ਰਹੇ ਸਨ। ਇਮਰਾਨ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਇਸ ਵੀਡੀਓ ਨੂੰ ਦਿਖਾਉਂਦੇ ਹੋਏ ਭਾਰਤ ਦੀ ਸੁਤੰਤਰ ਵਿਦੇਸ਼ ਨੀਤੀ ਦੀ ਤਾਰੀਫ਼ ਕੀਤੀ ਹੈ।

ਇਹ ਵੀ ਪੜ੍ਹੋ : ਬਲੋਚਿਸਤਾਨ 'ਚ ਪਾਕਿ ਦੇ 2 ਫੌਜੀਆਂ ਦੀ ਮੌਤ ਤੇ ਇਕ ਜ਼ਖਮੀ

ਇਮਰਾਨ ਖਾਨ ਨੇ ਸਭਾ 'ਚ ਕਿਹਾ ਕਿ ਜੇਕਰ ਭਾਰਤ ਜਿਸ ਨੂੰ ਪਾਕਿਸਤਾਨ ਦੇ ਨਾਲ-ਨਾਲ ਆਜ਼ਾਦੀ ਮਿਲੀ ਅਤੇ ਜੇਕਰ ਨਵੀਂ ਦਿੱਲੀ ਆਪਣੇ ਲੋਕਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਆਪਣੀ ਵਿਦੇਸ਼ ਨੀਤੀ ਬਣਾ ਸਕਦਾ ਹੈ ਤਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਰਕਾਰ ਕਿਉਂ ਨਹੀਂ। ਇਮਰਾਨ ਖਾਨ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਨੂੰ ਰੂਸ ਤੋਂ ਤੇਲ ਨਾ ਖਰੀਦਣ ਲਈ ਕਿਹਾ ਸੀ ਪਰ ਭਾਰਤ ਨੇ ਅਮਰੀਕਾ ਦਾ ਰਣਨੀਤਿਕ ਸਹਿਯੋਗੀ ਹੋਣ ਤੋਂ ਬਾਅਦ ਵੀ ਉਸ ਤੋਂ ਤੇਲ ਖਰੀਦਿਆ। ਵੀਡੀਓ 'ਚ ਜੈਸ਼ੰਕਰ ਨੇ ਕਿਹਾ ਕਿ ਯੂਰਪ ਰੂਸ ਤੋਂ ਗੈਸ ਖਰੀਦ ਰਿਹਾ ਹੈ ਅਤੇ ਅਸੀਂ ਇਸ ਨੂੰ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਖਰੀਦਾਂਗੇ। ਭਾਰਤ ਇਕ ਸੁਤੰਤਰ ਦੇਸ਼ ਹੈ। ਉਨ੍ਹਾਂ ਨੇ ਅਮਰੀਕੀ ਦਬਾਅ ਦੇ ਅੱਗੇ ਝੁਕਣ ਲਈ ਸ਼ਾਹਬਾਜ਼ ਸਰਕਾਰ ਦੀ ਵੀ ਆਲੋਚਨਾ ਕੀਤੀ।

PunjabKesari

ਇਹ ਵੀ ਪੜ੍ਹੋ : ਪੇਲੋਸੀ ਦੇ ਦੌਰੇ ਦੇ 12 ਦਿਨ ਬਾਅਦ ਕੁਝ ਅਮਰੀਕੀ ਸੰਸਦ ਮੈਂਬਰ ਤਾਈਵਾਨ ਦੀ ਯਾਤਰਾ 'ਤੇ

ਇਮਰਾਨ ਖਾਨ ਨੇ ਕਿਹਾ ਕਿ ਅਸੀਂ ਸਸਤਾ ਤੇਲ ਖਰੀਦਣ ਦੇ ਬਾਰੇ 'ਚ ਰੂਸ ਨਾਲ ਗੱਲਬਾਤ ਕੀਤੀ ਸੀ ਪਰ ਇਸ ਸਰਕਾਰ 'ਚ ਅਮਰੀਕੀ ਦਬਾਅ ਨੂੰ ਨਾ ਕਹਿਣ ਦਾ ਸਾਹਸ ਨਹੀਂ ਹੈ। ਈਂਧਨ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਲੋਕ ਗਰੀਬੀ ਰੇਖਾਂ ਤੋਂ ਹੇਠਾਂ ਹਨ ਅਤੇ ਮੈਂ ਇਸ ਗੁਲਾਮੀ ਦੇ ਵਿਰੁੱਧ ਹਾਂ। ਦੱਸ ਦੇਈਏ ਕਿ ਰੂਸ ਤੋਂ ਭਾਰਤ ਦੇ ਤੇਲ ਆਯਾਤ ਦਾ ਬਚਾਅ ਕਰਦੇ ਹੋਏ ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਇਹ ਸਮਝਣਾ ਮਹੱਤਵਪੂਰਨ ਹੈ ਕਿ ਯੂਕ੍ਰੇਨ ਸੰਘਰਸ਼ ਵਿਕਾਸਸ਼ੀਲ ਦੇਸ਼ਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਕਿ ਸਿਰਫ ਭਾਰਤ ਤੋਂ ਹੀ ਸਵਾਲ ਕਿਉਂ ਕੀਤਾ ਜਾ ਰਿਹਾ ਹੈ ਜਦਕਿ ਯੂਕ੍ਰੇਨ ਯੁੱਧ ਦਰਮਿਆਨ ਯੂਰਪ ਰੂਸ ਤੋਂ ਗੈਸ ਆਯਾਤ ਕਰਨਾ ਜਾਰੀ ਰੱਖਦਾ ਹੈ। ਜੈਸ਼ੰਕਰ ਨੇ ਅੱਗੇ ਕਿਹਾ ਸੀ ਕਿ ਦੇਖੋ ਮੈਂ ਬਹਿਸ ਨਹੀਂ ਕਰਨਾ ਚਾਹੁੰਦਾ। ਪਰ ਨਿਮਰਤਾ ਨਾਲ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਭਾਰਤ ਰੂਸ ਤੋਂ ਤੇਲ ਖਰੀਦ ਕੇ ਯੂਕ੍ਰੇਨ ਯੁੱਧ ਲਈ ਫੰਡਿੰਗ ਕਰ ਰਿਹਾ ਹੈ ਤਾਂ ਯੂਰਪ ਦੇ ਗੈਸ ਖਰੀਦਦਾਰ ਦੇਸ਼ ਫੰਡਿੰਗ ਨਹੀਂ ਕਰ ਰਹੇ ਹਨ।

ਇਹ ਵੀ ਪੜ੍ਹੋ : ਰੂਸ ਨੇ ਪੂਰਬੀ ਖੇਤਰ 'ਚ ਕੀਤੀ ਭਾਰੀ ਗੋਲਾਬਾਰੀ, ਯੂਕ੍ਰੇਨ ਨੇ ਮਹੱਤਵਪੂਰਨ ਪੁਲ 'ਤੇ ਕੀਤਾ ਹਮਲਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News