ਮੁਸ਼ਕਿਲ ''ਚ ਇਮਰਾਨ ਸਰਕਾਰ, ਕਿਸਾਨਾਂ ਨੇ ਪ੍ਰਦਰਸ਼ਨ ਰੈਲੀਆਂ ਦੀ ਰੂਪ ਰੇਖਾ ਕੀਤੀ ਤਿਆਰ
Saturday, Feb 27, 2021 - 11:12 PM (IST)
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਵਿਰੋਧੀ ਧਿਰ ਦੀਆਂ ਰੈਲੀਆਂ ਨੇ ਇਮਰਾਨ ਖਾਨ ਦੀ ਕੁਰਸੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਦੂਜੇ ਪਾਸੇ ਮੰਹਿਗਾਈ ਅਤੇ ਬਿਜਲੀ ਬਿੱਲ ਵਿੱਚ ਵਾਧਾ, ਖਾਦ, ਬਾਲਣ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਚੱਲਦੇ ਆਮ ਜਨਤਾ ਅਤੇ ਕਿਸਾਨ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਪਾਕਿਸਤਾਨ ਵਿੱਚ ਕਿਸਾਨ ਇਮਰਾਨ ਖਾਨ ਸਰਕਾਰ ਦੇ ਖ਼ਿਲਾਫ਼ ਮਾਰਚ ਵਿੱਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਕਰ ਰਹੇ ਹਨ।
ਇਹ ਵੀ ਪੜ੍ਹੋ- ਦਲਾਈ ਲਾਮਾ ਦਾ ‘ਅਵਤਾਰ’ ਅਮਰੀਕਾ-ਚੀਨ ਵਿਚਾਲੇ ਬਣਾ ਵਿਵਾਦ ਦਾ ਮੁੱਦਾ
ਇਸ ਸੰਬੰਧ ਵਿੱਚ ਕਈ ਕਿਸਾਨ ਨੇਤਾਵਾਂ ਨੇ ਪਾਕਿਸਤਾਨੀ ਸੰਗਠਨ ਕਿਸਾਨ ਇੱਤੇਹਾਦ (ਪਾਕਿਸਤਾਨ ਕਿਸਾਨ ਯੂਨੀਅਨ) ਦੀ ਅਗਵਾਈ ਵਿੱਚ ਇੱਕ ਸੰਯੁਕਤ ਬੈਠਕ ਕਰ ਸਰਕਾਰ ਵਿਰੋਧੀ ਪ੍ਰੋਗਰਾਮਾਂ ਅਤੇ ਰੈਲੀ ਦੀ ਰੂਪ ਰੇਖਾ ਅਤੇ ਰੋਡ ਮੈਪ ਤਿਆਰ ਕੀਤਾ। ਕਿਸਾਨ ਨੇਤਾਵਾਂ ਦਾ ਦੋਸ਼ ਹੈ ਕਿ ਦੇਸ਼ ਵਿੱਚ ਮਹਿੰਗਾਈ 7ਵੇਂ ਅਸਮਾਨ 'ਤੇ ਪਹੁੰਚ ਚੁੱਕੀ ਹੈ। ਖੇਤੀਬਾੜੀ ਉਨ੍ਹਾਂ ਲਈ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਮਰਾਨ ਸਰਕਾਰ ਦੀਆਂ ਗਲਤ ਨੀਤੀਆਂ ਦੇ ਚੱਲਦੇ ਉਨ੍ਹਾਂ ਨੂੰ ਨੁਕਸਾਨ ਚੁੱਕਣਾ ਪੈ ਰਿਹਾ ਹੈ ਅਤੇ ਜਨਤਾ ਰੋਜ਼ੀ-ਰੋਟੀ ਨੂੰ ਮੋਹਤਾਜ ਹੋ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਬੇਹੱਦ ਖਰਾਬ ਆਰਥਿਕ ਹਾਲਤ ਤੋਂ ਲੰਘ ਰਿਹਾ ਹੈ ਪਰ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਣ ਦੀ ਬਜਾਏ ਉਨ੍ਹਾਂ ਨੂੰ ਦਬਾਉਣ 'ਚ ਲੱਗੀ ਹੋਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।