ਮਹਿਲਾ ਜੱਜ ''ਤੇ ਵਿਵਾਦਿਤ ਟਿੱਪਣੀ ਨੂੰ ਲੈ ਕੇ ਇਮਰਾਨ ਖਾਨ ਨੇ ਨਹੀਂ ਮੰਗੀ ਮੁਆਫ਼ੀ

Thursday, Sep 08, 2022 - 03:42 PM (IST)

ਮਹਿਲਾ ਜੱਜ ''ਤੇ ਵਿਵਾਦਿਤ ਟਿੱਪਣੀ ਨੂੰ ਲੈ ਕੇ ਇਮਰਾਨ ਖਾਨ ਨੇ ਨਹੀਂ ਮੰਗੀ ਮੁਆਫ਼ੀ

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਮਹਿਲਾ ਜੱਜ ਦੇ ਖ਼ਿਲਾਫ਼ ਆਪਣੀ ਇਤਰਾਜ਼ਯੋਗ ਟਿੱਪਣੀ 'ਤੇ 'ਡੂੰਘਾ ਖੇਦ' ਪ੍ਰਗਟਾਇਆ ਹੈ ਪਰ ਇਕ ਵਾਰ ਫਿਰ ਉਨ੍ਹਾਂ ਨੇ ਅਦਾਲਤ ਦੇ ਅਪਮਾਨ ਦੇ ਮਾਮਲੇ 'ਚ ਬੇਸ਼ਰਤ ਮੁਆਫ਼ੀ ਨਹੀਂ ਮੰਗੀ। ਵਰਣਨਯੋਗ ਹੈ ਕਿ 20 ਅਗਸਤ ਨੂੰ ਇਸਲਾਮਾਬਾਦ 'ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਰੈਲੀ 'ਚ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੇ ਆਪਣੇ ਸਹਿਯੋਗੀ ਸ਼ਾਹਬਾਜ਼ ਗਿੱਲ ਨਾਲ ਹੋਏ ਵਿਵਹਾਰ ਨੂੰ ਲੈ ਕੇ ਪੁਲਸ ਨੇ ਸਾਬਕਾ ਅਧਿਕਾਰੀਆਂ, ਚੋਣ ਕਮਿਸ਼ਨ ਅਤੇ ਰਾਜਨੀਤਿਕ ਵਿਰੋਧੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ ਸੀ। 
ਗਿੱਲ ਨੂੰ ਦੇਸ਼ਦ੍ਰੋਹ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸਲਾਮਾਬਾਦ ਪੁਲਸ ਦੇ ਅਨੁਰੋਧ 'ਤੇ ਗਿੱਲ ਨੂੰ ਦੋ ਦਿਨ ਦੀ ਪੁਲਸ ਹਿਰਾਸਤ 'ਚ ਭੇਜਣ ਨੂੰ ਮਨਜ਼ੂਰੀ ਦੇਣ ਵਾਲੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੇਬਾ ਚੌਧਰੀ ਦੇ ਖ਼ਿਲਾਫ਼ ਵੀ ਖਾਨ ਨੇ ਟਿੱਪਣੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ 'ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ'। ਭਾਸ਼ਣ ਦੇ ਕੁਝ ਹੀ ਘੰਟੇ ਬਾਅਦ ਪੁਲਸ, ਜੱਜ ਅਤੇ ਸੂਬੇ ਦੇ ਹੋਰ ਅਦਾਰਿਆਂ ਨੂੰ ਰੈਲੀ 'ਚ ਧਮਕੀ ਦੇਣ ਨੂੰ ਲੈ ਕੇ ਖਾਨ ਦੇ ਖ਼ਿਲਾਫ਼ ਅੱਤਵਾਦ-ਰੋਧੀ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਖਾਨ 31 ਅਗਸਤ ਨੂੰ ਇਸਲਾਮਾਬਾਦ ਹਾਈ ਕੋਰਟ 'ਚ ਪੇਸ਼ ਹੋਏ ਸਨ। 
ਇਸ ਦੌਰਾਨ ਅਦਾਲਤ ਨੇ ਖਾਨ ਨੂੰ ਜਾਰੀ ਕਾਰਨ ਦੱਸੋ ਨੋਟਿਸ 'ਤੇ ਉਨ੍ਹਾਂ ਦੇ ਜਵਾਬ 'ਤੇ ਨਾਰਾਜ਼ਗੀ ਜਤਾਈ। ਹਾਲਾਂਕਿ ਅਦਾਲਤ ਨੇ ਉਨ੍ਹਾਂ ਨੂੰ ਫਿਰ ਤੋਂ ਉਚਿਤ ਲਿਖਿਤ ਉੱਤਰ ਦੇਣ ਦਾ ਮੌਕਾ ਵੀ ਦਿੱਤਾ। ਪੂਰਕ ਜਵਾਬ 'ਚ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਟਿੱਪਣੀ 'ਜਾਣਬੁੱਝ ਕੇ ਨਹੀਂ ਕੀਤੀ ਸੀ ਅਤੇ ਉਹ ਮਹਿਲਾ ਜੱਜ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੁੰਦੇ ਸਨ, ਉਹ ਉਨ੍ਹਾਂ ਦੀ ਇੱਜ਼ਤ ਕਰਦੇ ਹਨ। ਖਾਨ ਨੇ ਕਿਹਾ ਕਿ ਉਨ੍ਹਾਂ ਦਾ ਮੰਸ਼ਾ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕਦੇ ਨਹੀਂ ਸੀ ਅਤੇ ਜੇਕਰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਨ੍ਹਾਂ ਨੂੰ ਇਸ ਨੂੰ ਲੈ ਕੇ ਡੂੰਘਾ ਖੇਦ ਹੈ'।
 


author

Aarti dhillon

Content Editor

Related News