ਬ੍ਰਿਟਿਸ਼ ਕੰਪਨੀ ਨੇ ਪਾਕਿ ਨੇਤਾਵਾਂ ’ਤੇ ਲਾਇਆ ਮਨੀ ਲਾਂਡਰਿੰਗ ਦਾ ਦੋਸ਼, ਐਕਸ਼ਨ ’ਚ ਇਮਰਾਨ ਸਰਕਾਰ

01/19/2021 11:56:47 PM

ਲੰਡਨ-ਬ੍ਰਿਟੇਨ ਦੀ ਕੰਪਨੀ ਵੱਲੋਂ ਪਾਕਿਸਤਾਨ ਦੇ ਕੁਝ ਨੇਤਾਵਾਂ ’ਤੇ ਮਨੀ ਲਾਂਡਰਿੰਗ ’ਚ ਸ਼ਾਮਲ ਹੋਣ ਦੇ ਦਾਅਵੇ ਤੋਂ ਬਾਅਦ ਪਾਕਿਸਾਤਨ ਦੀ ਇਮਰਾਨ ਖਾਨ ਸਰਕਾਰ ਐਕਸ਼ਨ ’ਚ ਆ ਗਈ ਹੈ। ਇਮਰਾਨ ਨੇ ਕੰਪਨੀ ਦੇ ਦਾਅਵੇ ਨੂੰ ਨੋਟਿਸ ਕਰਦੇ ਹੋਏ ਮਾਮਲੇ ’ਚ ਪੂਰੀ ਤਰ੍ਹਾਂ ਪਾਰਦਰਸ਼ਤਾਂ ਵਰਤਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ -ਟਰੰਪ ਨੇ ਯੂਰਪ ਤੇ ਬ੍ਰਾਜ਼ੀਲ 'ਤੇ ਲੱਗੀ ਯਾਤਰਾ ਪਾਬੰਦੀ ਹਟਾਈ, ਬਾਈਡੇਨ ਨੇ ਕਿਹਾ-ਜਾਰੀ ਰਹੇਗੀ

‘ਬ੍ਰਾਡਸ਼ੀਟ ਐੱਲ.ਐੱਲ.ਸੀ.’ ਦੇ ਮਾਲਕ ਕਾਵੇਹ ਮੌਸਾਵੀ ਨੇ ਕੁਝ ਦਿਨ ਪਹਿਲਾਂ ਦੋਸ਼ ਲਾਇਆ ਸੀ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਉਨ੍ਹਾਂ ਦੀ ਕੰਪਨੀ ਨੂੰ ਆਪਣੇ ਵਿਦੇਸ਼ੀ ਜਾਇਦਾਦ ਵਿਰੁੱਧ ਜਾਰੀ ਜਾਂਚ ਨੂੰ ਰੋਕਣ ਲਈ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ। ਕੰਪਨੀ ਕੋਲ ਕਈ ਹੋਰ ਵੱਡੀਆਂ ਸ਼ਖਸੀਅਤਾਂ ਦੇ ਵੀ ਭਿ੍ਰਸ਼ਟਾਚਾਰ ਅਤੇ ਮਨੀ ਲਾਂਡਰਿੰਗ ’ਚ ਸ਼ਾਮਲ ਹੋਣ ਦੇ ਸਬੂਤ ਹਨ।

ਇਹ ਵੀ ਪੜ੍ਹੋ -ਪਾਕਿ ’ਚ ਮੰਦਰ ਨੂੰ ਨੁਕਸਾਨ ਪਹੁੰਚਾਉਣ ਕਾਰਣ ਵਧਾਈ ਗਈ ਸੁਰੱਖਿਆ

ਇਮਰਾਨ ਨੇ ਬੁੱਧਵਾਰ ਨੂੰ ਮੌਸਾਵੀ ਦੇ ਦਾਅਵੇ ’ਤੇ ਟਵੀਟ ਕਰ ਕੇ ਕਿਹਾ ਕਿ ‘ਪਨਾਮਾ ਪੇਪਰਸ ਨੇ ਸਾਡੇ ਕਈ ਨੇਤਾਵਾਂ ਦੇ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ’ਚ ਸ਼ਾਮਲ ਹੋਣ ਦਾ ਖੁਲਾਸਾ ਕੀਤਾ ਸੀ। ਹੁਣ ਬ੍ਰਾਡਸ਼ੀਟ ਐੱਲ.ਐੱਲ.ਸੀ. ਨੇ ਵੀ ਅਜਿਹਾ ਹੀ ਦਾਅਵਾ ਕੀਤਾ ਹੈ। ਇਹ ਖੁਲਾਸੇ ਇਕ ਵੱਡੇ ਕਿੱਸੇ ਦਾ ਇਕ ਛੋਟਾ ਜਿਹਾ ਹਿੱਸਾ ਹਨ। ਅਸੀਂ ਬ੍ਰਿਟਿਸ਼ ਕੰਪਨੀ ਤੋਂ ਪਾਕਿਸਤਾਨ ਦੇ ਨੇਤਾਵਾਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਪੂਰੀ ਤਰ੍ਹਾਂ ਪਾਰਦਰਸ਼ਤਾ ਦੀ ਉਮੀਦ ਰੱਖਦੇ ਹਨ। ਅਸੀਂ ਚਾਹੁੰਦੇ ਹਾਂ ਕਿ ਉਹ ਉਸ ਵਿਅਕਤੀ ਦੇ ਬਾਰੇ ’ਚ ਵੀ ਦੱਸੇ ਜਿਸ ਨੇ ਜਾਂਚ ਰੋਕਣ ਦੀ ਕੋਸ਼ਿਸ਼ ਕੀਤੀ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News