ਸਟੇਟ ਬੈਂਕ ਨੂੰ ਗਿਰਵੀ ਰਖਵਾਉਣ ’ਤੇ ਇਮਰਾਨ ਦੀ ਆਲੋਚਨਾ
Wednesday, Feb 09, 2022 - 06:17 PM (IST)
            
            ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ. ਡੀ. ਐੱਮ.) ਦੇ ਪ੍ਰਮੁੱਖ ਮੌਲਾਨਾ ਫਜ਼ਲੁਰ ਰਹਿਮਾਨ ਨੇ ਕਰਜ਼ਾ ਚੁਕਾਉਣ ਲਈ ਕੌਮਾਂਤਰੀ ਮੁਦਰਾ ਫੰਡ ਕੋਲ ਸਟੇਟ ਬੈਂਕ ਆਫ਼ ਪਾਕਿਸਤਾਨ ਨੂੰ ਗਿਰਵੀ ਰਖਵਾਉਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਸਰਕਾਰ ਦੀ ਆਲੋਚਨਾ ਕੀਤੀ ਹੈ।
ਅਖ਼ਬਾਰ ‘ਡਾਨ’ ਦੀ ਰਿਪੋਰਟ ਮੁਤਾਬਕ, ਸੋਮਵਾਰ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖਾਨ ਵਿਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਰਹਿਮਾਨ ਨੇ ਕਿਹਾ ਕਿ ਆਈ. ਐੱਮ. ਐੱਫ. ਦੇ ਨਾਲ ਕਰਜ਼ਾ ਸਮਝੌਤਾ ਹੋਣ ਤੋਂ ਬਾਅਦ ਹੁਣ ਸਟੇਟ ਬੈਂਕ ਆਫ਼ ਪਾਕਿਸਤਾਨ ਪ੍ਰਤੀ ਜਵਾਬਦੇਹ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਟੇਟ ਬੈਂਕ ਨੇ ਸਾਲ 2019 ਦੇ ਬਾਅਦ ਤੋਂ ਸੰਘੀ ਸਰਕਾਰ ਨੂੰ ਇਕ ਵੀ ਰੁਪਇਆ ਨਹੀਂ ਦਿੱਤਾ ਹੈ।
ਸਰਕਾਰ ਦੀ ਖ਼ਰਾਬ ਆਰਥਿਕ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਰਹਿਮਾਨ ਨੇ ਕਿਹਾ ਕਿ ਉਨ੍ਹਾਂ ਲੋਕਾਂ ’ਤੇ ਜ਼ਿਆਦਾ ਤੋਂ ਜ਼ਿਆਦਾ ਟੈਕਸ ਥੋਪੇ ਜਾ ਰਹੇ ਹਨ, ਜੋ ਪਹਿਲਾਂ ਤੋਂ ਹੀ ਭੋਜਨ, ਦਵਾਈਆਂ ਅਤੇ ਹੋਰ ਬੁਨੀਆਦੀ ਸਹੂਲਤਾਂ ਦੇ ਭੁਗਤਾਨ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਲਈ ਬਿਜਲੀ ਵੀ ਸਸਤੀ ਨਹੀਂ ਹੋਈ ਹੈ। ਰਹਿਮਾਨ ਨੇ ਕਿਹਾ, ‘ਸਰਕਾਰ ਇਕ ਗਲੋਬਲ ਏਜੰਡੇ ਨੂੰ ਪੂਰਾ ਕਰ ਰਹੀ ਹੈ ਪਰ ਅਸੀਂ ਇਸ ਨੂੰ ਇਕ ਗੁਲਾਮ ਰਾਸ਼ਟਰ ਵਿਚ ਤਬਦੀਲ ਨਹੀਂ ਹੋਣ ਦਵਾਂਗੇ।’
