ਇਮਰਾਨ ਨੇ ਮੁੜ ਮਾਰੀ ਸਾਊਦੀ ਪ੍ਰਿੰਸ ਨੂੰ ''ਘੰਟੀ'', ਕਸ਼ਮੀਰ ਮਸਲੇ ''ਤੇ ਕੀਤੀ ਗੱਲਬਾਤ

Tuesday, Sep 03, 2019 - 06:17 PM (IST)

ਇਮਰਾਨ ਨੇ ਮੁੜ ਮਾਰੀ ਸਾਊਦੀ ਪ੍ਰਿੰਸ ਨੂੰ ''ਘੰਟੀ'', ਕਸ਼ਮੀਰ ਮਸਲੇ ''ਤੇ ਕੀਤੀ ਗੱਲਬਾਤ

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਕਸ਼ਮੀਰ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਾਇਆ। ਪਾਕਿਸਤਾਨੀ ਮੀਡੀਆ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

ਪਾਕਿਸਤਾਨੀ ਮੀਡੀਆ ਨੇ ਸਾਊਦੀ ਪ੍ਰੈੱਸ ਏਜੰਸੀ (ਐੱਸ.ਪੀ.ਏ.) ਦੇ ਹਵਾਲੇ ਨਾਲ ਕਿਹਾ ਕਿ ਦੋਵਾਂ ਨੇ 'ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਤੇ ਖੇਤਰ 'ਚ ਤਾਜ਼ਾ ਵਿਕਾਸ ਦੀ ਸਮੀਖਿਆ ਕੀਤੀ।' ਇਮਰਾਨ ਖਾਨ ਵਲੋਂ ਵੱਖ-ਵੱਖ ਪਲੇਟਫਾਰਮਾਂ 'ਤੇ ਕਸ਼ਮੀਰ ਦੇ ਮੁੱਦੇ ਨੂੰ ਵਾਰ-ਵਾਰ ਚੁੱਕਣ ਦੌਰਾਨ ਦੋਵਾਂ ਨੇਤਾਵਾਂ ਵਿਚਾਲੇ ਇਕ ਮਹੀਨੇ ਤੋਂ ਵੀ ਘੱਟ ਸਮੇਂ 'ਚ ਇਹ ਦੂਜੀ ਵਾਰ ਗੱਲਬਾਤ ਹੋਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕ੍ਰਾਊਨ ਪ੍ਰਿੰਸ ਨਾਲ 27 ਅਗਸਤ ਨੂੰ ਫੋਨ ਰਾਹੀਂ ਗੱਲਬਾਤ ਕਸ਼ਮੀਰ ਮੁੱਦੇ ਦੀ ਜਾਣਕਾਰੀ ਦਿੱਤੀ ਸੀ।

ਪਾਕਿਸਤਾਨੀ ਦੂਤਘਰ ਨੇ ਪੁਸ਼ਟੀ ਕੀਤੀ ਕਿ ਸਾਊਦੀ ਅਰਬ ਦੇ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਅਦੇਲ ਬਿਨ ਅਹਿਮਦ ਅਲ ਜੁਬੇਰ ਬੁੱਧਵਾਰ ਨੂੰ ਇਕ ਦਿਨ ਦੀ ਯਾਤਰਾ 'ਤੇ ਪਾਕਿਸਤਾਨ ਆਉਣਗੇ।


author

Baljit Singh

Content Editor

Related News