ਯੂ. ਐੱਨ. ਮਹਾਸਭਾ ’ਚ ਹਿੱਸਾ ਲੈਣ ਜਾਣਗੇ ਇਮਰਾਨ ਖਾਨ

06/20/2019 7:46:11 AM

ਇਸਲਾਮਾਬਾਦ, (ਭਾਸ਼ਾ)– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਹਿਲੀ ਵਾਰ ਸੰਯੁਕਤ ਰਾਸ਼ਟਰ ਮਹਾਸਭਾ ਦੇ ਨਿਊਯਾਰਕ ਵਿਚ ਸਤੰਬਰ ਮਹੀਨੇ ਵਿਚ ਹੋਣ ਵਾਲੇ 74ਵੇਂ ਸੈਸ਼ਨ ਵਿਚ ਦੇਸ਼ ਦੀ ਅਗਵਾਈ ਕਰਨਗੇ।

ਉਕਤ ਜਾਣਕਾਰੀ ਪ੍ਰਧਾਨ ਮੰਤਰੀ ਦੇ ਇਕ ਸੀਨੀਅਰ ਸਹਿਯੋਗੀ ਨੇ ਦਿੱਤੀ। ਸੂਚਨਾ ਤੇ ਪ੍ਰਸਾਰਣ ਦੇ ਕਾਰਜ ਵਿਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾ. ਫਿਰਦੌਸ ਆਸ਼ਿਕ ਆਵਾਨ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਤੀਨਿਧੀ ਮੰਡਲ ਵਿਚ ਖਾਨ ਤੋਂ ਇਲਾਵਾ ਸਿਰਫ ਵਿਦੇਸ਼ ਮੰਤਰੀ ਹੋਣਗੇ ਤਾਂ ਕਿ ਖਜ਼ਾਨੇ ’ਤੇ ਬੋਝ ਘੱਟ ਪਵੇ।

ਵਿਦੇਸ਼ੀ ਮੁਦਰਾ ਦੇ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਇਸ ਸਮੇਂ ਵਿਦੇਸ਼ੀ ਮਦਦ ਦੀ ਜ਼ਰੂਰਤ ਹੈ। ਉਸ ਨੂੰ ਉਸ ਦੇ ਨੇੜਲੇ ਸਹਿਯੋਗੀ ਚੀਨ ਅਤੇ ਸਾਊਦੀ ਅਰਬ ਤੋਂ ਮਦਦ ਵੀ ਮਿਲੀ ਹੈ।


Related News