ਇਮਰਾਨ ਦੀਆਂ ਮੁਸ਼ਕਲਾਂ ਵਧੀਆਂ, ਸਾਊਦੀ ਨੇ 300 ਕਰੋੜ ਡਾਲਰ ਦਾ ਕਰਜ਼ ਮੰਗਿਆ ਵਾਪਸ

Wednesday, Feb 16, 2022 - 02:09 PM (IST)

ਇਮਰਾਨ ਦੀਆਂ ਮੁਸ਼ਕਲਾਂ ਵਧੀਆਂ, ਸਾਊਦੀ ਨੇ 300 ਕਰੋੜ ਡਾਲਰ ਦਾ ਕਰਜ਼ ਮੰਗਿਆ ਵਾਪਸ

ਇਸਲਾਮਾਬਾਦ (ਏ.ਐੱਨ.ਆਈ.) ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਦੀਆਂ ਵਿੱਤੀ ਚੁਣੌਤੀਆਂ ਨਕਦੀ ਦੀ ਕਮੀ ਕਾਰਨ ਵੱਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਨੇ ਇੱਕ ਸਾਲ ਪਹਿਲਾਂ ਸਾਊਦੀ ਅਰਬ ਤੋਂ ਕਰੀਬ 300 ਅਮਰੀਕੀ ਡਾਲਰ ਕਰੋੜ ਦਾ ਕਰਜ਼ ਲਿਆ ਸੀ ਜਿਸ ਨੂੰ ਹੁਣ ਉਸ ਨੂੰ ਵਾਪਸ ਕਰਨਾ ਹੋਵੇਗਾ। ਇਹ ਕਰਜ਼ ਹਰੇਕ ਤਿਮਾਹੀ ਵਿਚ ਚਾਰ ਫੀਸਦੀ ਵਿਆਜ਼ ਦੀ ਦਰ 'ਤੇ ਲਿਆ ਗਿਆ ਸੀ।

ਸਾਲ 2021 ਵਿਚ ਮੁੜ ਚਾਲੂ ਹੋਈ ਸੀ ਆਰਥਿਕ ਮਦਦ
ਸਾਊਦੀ ਅਰਬ ਨੇ ਅਕਤੂਬਰ 2021 ਵਿੱਚ ਪਾਕਿਸਤਾਨ ਲਈ ਆਪਣੀ ਵਿੱਤੀ ਸਹਾਇਤਾ ਨੂੰ ਫਿਰ ਤੋਂ ਜਾਰੀ ਰੱਖਣ 'ਤੇ ਸਹਿਮਤੀ ਜਤਾਈ ਸੀ, ਜਿਸ ਵਿਚ ਸੁਰੱਖਿਅਤ ਜਮ੍ਹਾ ਰਾਸ਼ੀ ਦੇ ਤੌਰ 'ਤੇ ਲਗਭਗ 300 ਕਰੋੜ ਅਮਰੀਕੀ ਡਾਲਰ ਅਤੇ ਅਸਥਗਿਤ ਭੁਗਤਾਨ ਦੇ ਤੌਰ 'ਤੇ 120 ਤੋਂ 150 ਕਰੋੜ ਅਮਰੀਕੀ ਡਾਲਰ ਦੀ ਕੀਮਤ ਦੀ ਤੇਲ ਸਪਲਾਈ ਸ਼ਾਮਲ ਸੀ। ਇਸ ਨਾਲ ਪਾਕਿਸਤਾਨ ਨੂੰ ਆਪਣੀ ਵਿੱਤੀ ਯੋਜਨਾ ਦੇ ਬਾਰੇ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੂੰ ਸਮਝਾਉਣ ਵਿੱਚ ਮਦਦ ਮਿਲੀ ਸੀ। ਦਿ ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਦੇ ਅਨੁਸਾਰ, ਇਸਦੇ ਪ੍ਰਤੀਨਿਧਾਂ ਨੇ ਪਿਛਲੇ ਦਿਨੀਂ ਇਸਲਾਮਾਬਾਦ ਨੂੰ ਆਰਥਿਕ ਸੁਧਾਰਾਂ 'ਤੇ ਹੋਰ ਜ਼ੋਰ ਦੇਣ ਲਈ ਕਿਹਾ ਹੈ। 

ਵਿਆਜ਼ ਦਰ 'ਤੇ ਪਾਕਿ ਦੀ ਸਫਾਈ
ਪਾਕਿਸਤਾਨ ਦੇ ਵਿੱਤ ਮੰਤਰੀ ਸ਼ੌਕਤ ਤਾਰਿਜ ਨੇ ਸਾਊਦੀ ਦੇ ਕਰਜ਼ੇ 'ਤੇ ਵਿਆਜ ਦਰ ਬਾਰੇ ਕਿਹਾ ਕਿ ਦੁਨੀਆ ਭਰ ਵਿੱਚ ਵਿਆਜ਼ ਦਰਾਂ  ਵਧ ਰਹੀਆਂ ਹਨ। ਚਾਰ ਫੀਸਦੀ ਦੀ ਵਿਆਜ਼ ਦਰ ਕੋਈ ਮਾੜਾ ਸੌਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਮਾਮਲੇ ਵਿੱਚ ਅਸਥਗਿਤ ਭੁਗਤਾਨ ਦੀ ਕੋਈ ਗੁੰਜਾਇਸ਼ ਨਹੀਂ ਸੀ। ਮੰਤਰੀ ਨੇ ਕਿਹਾ ਕਿ ਜੇਕਰ ਕੋਈ ਹੁੰਦਾ ਵੀ ਹੈ, ਤਾਂ ਉਸ ਦਾ ਅਸਲ ਰਿਣ ਸਮਝੌਤੇ ਵਿੱਚ ਜ਼ਿਕਰ ਕੀਤਾ ਗਿਆ ਹੁੰਦਾ।

ਪੜ੍ਹੋ ਇਹ ਅਹਿਮ ਖ਼ਬਰ -ਯੂਕਰੇਨ 'ਤੇ ਰੂਸ ਦੇ ਹਮਲੇ ਦਾ ਖਦਸ਼ਾ ਬਰਕਰਾਰ ਹੈ, ਅਸੀਂ 'ਨਿਰਣਾਇਕ' ਜਵਾਬ ਦੇਣ ਲਈ ਤਿਆਰ : ਬਾਈਡੇਨ
 

ਪਾਕਿ-ਸਾਊਦੀ ਦੇ ਸਬੰਧਾਂ ਵਿਚ ਗਿਰਾਵਟ
ਗੌਰਤਲਬ ਹੈ ਕਿ ਸਾਊਦੀ ਵੱਲੋਂ ਕਰਜ਼ੇ ਦੀ ਰਕਮ ਦੀ ਮੰਗ ਸਾਫ਼ ਦਰਸਾਉਂਦੀ ਹੈ ਕਿ ਦੋ ਸਾਲ ਪਹਿਲਾਂ ਪਾਕਿ-ਸਾਊਦੀ ਦੇ ਦੋ-ਪੱਖੀ ਸਬੰਧਾਂ ਵਿੱਚ ਗਿਰਾਵਟ ਲਗਾਤਾਰ ਜਾਰੀ ਹੈ। ਸਾਊਦੀ ਦੇ ਗ੍ਰਹਿ ਮੰਤਰੀ ਤਿੰਨ ਦਿਨ ਪਹਿਲਾ ਇਸਲਾਮਾਬਾਦ ਦੇ ਦੌਰੇ 'ਤੇ ਸਨ। ਉਸ ਦੌਰਾਨ  ਉਨ੍ਹਾਂ ਦਾ ਸਵਾਗਤ ਖੁਦ ਦੇਸ਼ ਦੇ ਪੀ.ਐੱਮ. ਇਮਰਾਨ ਖਾਨ ਅਤੇ ਰਾਸ਼ਟਰਪਤੀ ਅਲਵੀ ਨੇ ਕੀਤਾ। ਦੌਰੇ ਦੌਰਾਨ ਸਾਰੇ ਪਾਕਿ ਨੇਤਾਵਾਂ ਨੇ ਸਾਊਦੀ ਦੇ ਸਮਰਥਨ ਦੀ ਭਰਪੂਰ ਤਾਰੀਫ਼ ਕੀਤੀ ਸੀ।   

ਪਾਕਿ ਮੰਤਰੀ ਦੀ ਬੇਤੁਕੀ ਬਿਆਨਬਾਜ਼ੀ
ਅਸਲ ਵਿਚ ਪਿਛਲੇ ਦਿਨੀਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੰਗ ਰੱਖੀ ਸੀ ਕਿ ਰਿਆਦ ਕਸ਼ਮੀਰ ਵਿਵਾਦ 'ਤੇ ਭਾਰਤ ਨਾਲ ਚਰਚਾ ਲਈ ਇੱਕ ਓਆਈਸੀ ਬੈਠਕ ਬੁਲਾਏ ਪਰ ਇਸ ਦੌਰਾਨ ਕੁਰੈਸ਼ੀ ਨੇ ਸਾਊਦੀ ਅਤੇ ਹੋਰ ਖਾੜੀ ਦੇਸ਼ 'ਤੇ ਚੁੱਪ ਰਹਿਣ ਦੇ ਦੋਸ਼ ਲਗਾਏ। ਨਾਲ ਹੀ ਕਿਹਾ ਕਿ ਉਹ ਭਾਰਤ ਨਾਲ ਆਰਥਿਕ ਸਬੰਧਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ। 


author

Vandana

Content Editor

Related News