ਬਿਨਾਂ ਕਿਸੇ ਅਪਰਾਧ ਦੇ 44 ਸਾਲ ਤੱਕ ਜੇਲ੍ਹ ’ਚ ਰਿਹਾ ਬੰਦ, ਬਾਹਰ ਆ ਕੇ ਮੁਆਵਜ਼ੇ ਦੀ ਰਕਮ ਨਾਲ ਹੋ ਗਿਆ ਮਾਲਾਮਾਲ

Tuesday, Jan 17, 2023 - 04:31 AM (IST)

ਬਿਨਾਂ ਕਿਸੇ ਅਪਰਾਧ ਦੇ 44 ਸਾਲ ਤੱਕ ਜੇਲ੍ਹ ’ਚ ਰਿਹਾ ਬੰਦ, ਬਾਹਰ ਆ ਕੇ ਮੁਆਵਜ਼ੇ ਦੀ ਰਕਮ ਨਾਲ ਹੋ ਗਿਆ ਮਾਲਾਮਾਲ

ਕੈਲੀਫੋਰਨੀਆ (ਇੰਟ.)-ਦੁਨੀਆ ਭਰ ਦੀਆਂ ਜੇਲ੍ਹਾਂ ’ਚ ਅਜਿਹੇ ਹਜ਼ਾਰਾਂ ਕੈਦੀ ਬੰਦ ਹਨ, ਜਿਨ੍ਹਾਂ ਨੂੰ ਬਿਨਾਂ ਕਿਸੇ ਅਪਰਾਧ ਦੇ ਸਜ਼ਾ ਮਿਲੀ। ਅਮਰੀਕਾ ’ਚ ਇਕ ਵਿਅਕਤੀ ਨੂੰ ਬਿਨਾਂ ਕਿਸੇ ਅਪਰਾਧ ਦੇ 44 ਸਾਲ ਜੇਲ੍ਹ ’ਚ ਰੱਖਿਆ ਗਿਆ ਪਰ ਜਦੋਂ ਉਹ ਜੇਲ੍ਹ ’ਚੋਂ ਬਾਹਰ ਆਇਆ ਤਾਂ ਉਸ ਦੀ ਕਿਸਮਤ ਚਮਕ ਉੱਠੀ ਕਿਉਂਕਿ ਸਰਕਾਰ ਨੇ ਉਸ ਨੂੰ ਮੁਆਵਜ਼ੇ ਦੇ ਰੂਪ ’ਚ 149 ਕਰੋੜ ਰੁਪਏ ਦਿੱਤੇ। ਕੈਲੀਫੋਰਨੀਆ ਦੇ ਸਿਮੀ ਵੈਲੀ ਦੇ ਰਹਿਣ ਵਾਲੇ ਕ੍ਰੈਗ ਕੋਲੇ ਨੂੰ ਸਾਲ 1978 ’ਚ ਆਪਣੀ 24 ਸਾਲਾ ਗਰਲਫ੍ਰੈਂਡ ਤੇ ਉਸ ਦੇ ਮੁੰਡੇ ਨੂੰ ਮਾਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਮਾਮਲੇ ਦੀ ਦੁਬਾਰਾ ਜਾਂਚ ਅਤੇ ਡੀ. ਐੱਨ. ਏ. ਟੈਸਟ ਤੋਂ ਬਾਅਦ ਉਸ ਨੂੰ ਬੇਗੁਨਾਹ ਕਰਾਰ ਦਿੱਤਾ ਗਿਆ।

 ਇਹ ਖ਼ਬਰ ਵੀ ਪੜ੍ਹੋ : ਵਰਕਸ਼ਾਪ ’ਚ ਲਿਖਿਆ ਖ਼ਾਲਿਸਤਾਨ ਦਾ ਨਾਅਰਾ, ਮਾਲਕ ਖ਼ਿਲਾਫ਼ ਮਾਮਲਾ ਦਰਜ

ਕੋਲੇ ਨੂੰ 2017 ’ਚ ਬੇਗੁਨਾਹ ਦੱਸ ਕੇ ਰਿਹਾਅ ਕਰ ਦਿੱਤਾ ਗਿਆ। ਕੋਲੇ ਨੇ ਬੇਗੁਨਾਹ ਸਾਬਿਤ ਹੋਣ ਦੀ ਲੜਾਈ ਵਿਚ ਜੋ ਸਭ ਤੋਂ ਮਹਿੰਗੀ ਕੀਮਤ ਚੁਕਾਈ, ਉਹ ਹੈ ਉਸ ਦੇ ਮਾਤਾ-ਪਿਤਾ ਦੀ ਜਾਨ। ਕਾਨੂੰਨੀ ਮਦਦ ਮੁਹੱਈਆ ਕਰਾਉਣ ਲਈ ਉਸ ਦੇ ਮਾਤਾ-ਪਿਤਾ ਨੂੰ ਆਪਣਾ ਘਰ ਗਹਿਣੇ ਰੱਖਣਾ ਪਿਆ ਸੀ। ਇਸ ਤੋਂ ਬਾਅਦ ਦਰ-ਦਰ ਦੀਆਂ ਠੋਕਰਾਂ ਖਾਂਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ‘ਹੁਣ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਬੱਚਿਆਂ ਦੇ ਮਾਪਿਆਂ ਖ਼ਿਲਾਫ਼ ਵੀ ਦਰਜ ਹੋਵੇਗਾ ਪਰਚਾ’

ਰਿਹਾਈ ਤੋਂ ਬਾਅਦ ਕੋਲੇ ਨੂੰ ਮੁਆਵਜ਼ੇ ਦੇ ਰੂਪ ’ਚ 21 ਮਿਲੀਅਨ ਡਾਲਰ ਭਾਵ ਲੱਗਭਗ 149 ਕਰੋੜ ਰੁਪਏ ਦਿੱਤੇ ਗਏ। ਕੋਲੇ ਨੂੰ ਇਹ ਮੁਆਵਜ਼ਾ ਸਾਲਾਂ ਚੱਲੇ ਖ਼ਰਚੀਲੇ ਅਤੇ ਬਿਨਾਂ ਮਤਲਬ ਦੇ ਕਾਨੂੰਨੀ ਪਚੜੇ ਤੋਂ ਬਾਅਦ ਮੁਆਵਜ਼ੇ ਦੇ ਰੂਪ ’ਚ ਦਿੱਤਾ ਗਿਆ। ਜੋ ਪੈਸੇ ਕੋਲੇ ਨੂੰ ਦਿੱਤੇ ਗਏ, ਉਸ ’ਚ 4.9 ਮਿਲੀਅਨ ਡਾਲਰ ਨਿਗਮ ਅਤੇ ਬਾਕੀ ਦਾ ਪੈਸਾ ਇੰਸ਼ੋਰੈਂਸ ਤੇ ਹੋਰ ਸੋਮਿਆਂ ਤੋਂ ਮੁਹੱਈਆ ਕਰਾਇਆ ਗਿਆ। ਸਿਟੀ ਮੈਨੇਜਰ ਨੇ ਇਸ ਸਬੰਧੀ ਕਿਹਾ ਕਿ ਕੋਲੇ ਨੇ 44 ਸਾਲਾਂ ’ਚ ਜੋ ਝੱਲਿਆ ਹੈ, ਉਸ ਦੀ ਭਰਪਾਈ ਕਿਸੇ ਵੀ ਕੀਮਤ ’ਤੇ ਨਹੀਂ ਕੀਤੀ ਜਾ ਸਕਦੀ ਹੈ ਪਰ ਇਹ ਇਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਉਹ ਆਪਣੀ ਅੱਗੇ ਦੀ ਜ਼ਿੰਦਗੀ ਚੰਗੇ ਢੰਗ ਨਾਲ ਬਿਤਾ ਸਕੇ।


author

Manoj

Content Editor

Related News