ਟੀਕਾਕਰਨ ਨੂੰ ਲੈ ਕੇ WHO ਮੁਖੀ ਨੇ ਦਿੱਤਾ ਅਹਿਮ ਬਿਆਨ, ਕਹੀਆਂ ਵੱਡੀਆਂ ਗੱਲਾਂ
Thursday, Jul 01, 2021 - 09:33 PM (IST)
ਇੰਟਰਨੈਸ਼ਨਲ ਡੈਸਕ - ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੇਡ੍ਰੋਸ ਅਧਨੋਮ ਘੇਬ੍ਰਸੇਅਸ ਨੇ ਸਤੰਬਰ ਤੱਕ ਹਰ ਦੇਸ਼ ਦੀ ਘੱਟ ਤੋਂ ਘੱਟ 10 ਫੀਸਦੀ ਆਬਾਦੀ ਨੂੰ ਕੋਰੋਨਾ ਰੋਕੂ ਟੀਕਾਕਰਨ ਕਰਨ ਦੀ ਵੀਰਵਾਰ ਅਪੀਲ ਕੀਤੀ। ਨਾਲ ਹੀ ਉਨ੍ਹਾਂ ਨੇ ਮਹਾਮਾਰੀ ਨੂੰ ਕਾਬੂ ਕਰਨ ਤੇ ਵਿਸ਼ਵ ਪੱਧਰੀ ਅਰਥਵਿਵਸਥਾ ਵਿਚ ਨਵੀਂ ਜਾਨ ਫੂਕਣ ਲਈ ਟੀਕਾਕਰਨ ਨੂੰ ਸਭ ਤੋਂ ਵਧੀਆ ਉਪਾਅ ਦੱਸਿਆ ਹੈ। ਡਬਲਯੂ. ਐੱਚ. ਓ. ਮੁਖੀ ਨੇ ਡਿਜੀਟਲ ਮਾਧਿਅਮ ਰਾਹੀਂ ਆਯੋਜਿਤ ਇੰਡੀਆ ਗਲੋਬਲ ਫੋਰਮ ਵਿਚ ਕਿਹਾ ਕਿ ਟੀਕੇ ਤਕ ਪਹੁੰਚ ਵਿਚ ਬਹੁਤ ਜ਼ਿਆਦਾ ਸਮਾਨਤਾ ਮਹਾਮਾਰੀ ਨੂੰ ਦੋਤਰਫਾ ਤੂਲ ਦੇ ਰਹੀ ਹੈ।
ਇਹ ਖ਼ਬਰ ਪੜ੍ਹੋ- ਪਾਕਿ ਦੀ ਨਿਦਾ ਡਾਰ ਨੇ ਟੀ20 ਕ੍ਰਿਕਟ 'ਚ ਪੂਰੀਆਂ ਕੀਤੀਆਂ 100 ਵਿਕਟਾਂ, ਦੇਖੋ ਇਹ ਰਿਕਾਰਡ
ਕੁਝ ਦੇਸ਼ ਟੀਕਾਕਰਨ ਵਿਚ ਕਾਫ਼ੀ ਅੱਗੇ ਨਿਕਲ ਗਏ ਹਨ, ਜਦਕਿ ਕਈ ਦੇਸ਼ਾਂ ਕੋਲ ਆਪਣੇ ਸਿਹਤ ਕਰਮਚਾਰੀਆਂ, ਬਜ਼ੁਰਗ ਲੋਕਾਂ ਤੇ ਬਹੁਤ ਜ਼ਿਆਦਾ ਜੋਖ਼ਮ ਤੋਂ ਪੀੜਤ ਸਮੂਹਾਂ ਲਈ ਵੀ ਟੀਕੇ ਨਹੀਂ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕੁਝ ਦੇਸ਼ਾਂ ਵੱਲੋਂ ਟੀਕਾਕਰਨ ਨਾ ਕਰ ਸਕਣਾ, ਹੋਰ ਸਾਰੇ ਦੇਸ਼ਾਂ ਲਈ ਖਤਰਾ ਹੈ। ਡਬਲਯੂ. ਐੱਚ. ਓ. ਮੁਖੀ ਨੇ ਹਰ ਦੇਸ਼ ਦੀ ਘੱਟ ਤੋਂ ਘੱਟ 10 ਫੀਸਦੀ ਆਬਾਦੀ ਦਾ ਸਤੰਬਰ ਤੱਕ ਤੇ ਅਗਲੇ ਸਾਲ ਦੇ ਮੱਧ ਤਕ 70 ਫੀਸਦੀ ਆਬਾਦੀ ਦਾ ਟੀਕਾਕਰਨ ਕਰਨ ਲਈ ਵਿਸ਼ਵ ਪੱਧਰੀ ਯਤਨ ਕੀਤੇ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਿਆਂਸੰਗਤ ਤਰੀਕੇ ਨਾਲ ਟੀਕਾਕਰਨ ਕਰਨਾ ਨਾ ਸਿਰਫ ਸਹੀ ਚੀਜ਼ ਹੈ, ਸਗੋਂ ਇਹ ਮਹਾਮਾਰੀ ਨੂੰ ਕਾਬੂ ਕਰਨ ਤੇ ਵਿਸ਼ਵ ਪੱਧਰੀ ਅਰਥਵਿਵਸਥਾ ਵਿਚ ਨਵੀਂ ਜਾਨ ਫੂਕਣ ਲਈ ਸਭ ਤੋਂ ਵਧੀਆ ਹੱਲ ਵੀ ਹੈ। ਡਬਲਯੂ. ਐੱਚ. ਓ. ਮੁਖੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤਕ ਅਸੀਂ ਹਰ ਜਗ੍ਹਾ ਮਹਾਮਾਰੀ ਨੂੰ ਖਤਮ ਨਹੀਂ ਕਰ ਦਿੰਦੇ, ਅਸੀਂ ਇਸ ਨੂੰ ਕਿਤੇ ਵੀ ਖਤਮ ਨਹੀਂ ਕਰ ਸਕਾਂਗੇ।
ਇਹ ਖ਼ਬਰ ਪੜ੍ਹੋ- ਵੱਡੀ ਖ਼ਬਰ : ਪੰਜਾਬ ਦੇ ਸਰਕਾਰੀ ਦਫਤਰਾਂ ਦਾ ਬਦਲਿਆ ਸਮਾਂ
ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਦੇ ਮੁਤਾਬਕ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿਚ ਕੋਰੋਨਾ ਦੀ ਦਰ ਬਰਾਬਰ ਨਹੀਂ ਹੈ। ਕਈ ਦੇਸ਼ਾਂ ਵਿਚ ਆਬਾਦੀ ਦੇ ਇਕ ਫੀਸਦੀ ਤੋਂ ਵੀ ਘੱਟ ਹਿੱਸੇ ਦਾ ਟੀਕਾਕਰਨ ਹੋਇਆ ਹੈ, ਜਦਕਿ ਕੁਝ ਦੇਸ਼ਾਂ ਵਿਚ ਇਹ 60 ਫੀਸਦੀ ਤੋਂ ਵੱਧ ਹੈ। ਸੰਯੁਕਤ ਰਾਸ਼ਟਰ ਸਮਰਥਿਤ ਕੋਵੈਕਸ ਵਿਸ਼ਵ ਪੱਧਰੀ ਟੀਕਾ ਸਾਂਝਾਕਰਨ ਪ੍ਰੋਗਰਾਮ ਨੇ ਆਪਣੀ ਮੁਹਿੰਮ ਦੀ ਹੌਲੀ ਸ਼ੁਰੂਆਤ ਕੀਤੀ ਹੈ।
ਅਮੀਰ ਦੇਸ਼ਾਂ ਨੇ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨਾਲ ਸਿੱਧੇ ਕਰਾਰ ਕਰ ਕੇ ਕਰੋੜਾਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ। ਉਥੇ ਹੀ ਕੋਵੈਕਸ ਨੇ ਵਿਸ਼ਵ ਭਰ ਵਿਚ ਸਿਰਫ 8.1 ਕਰੋੜ ਖੁਰਾਕਾਂ ਵੰਡੀਆਂ ਹਨ। ਜੋਨਸ ਹਾਪਕਿਨਸ ਯੂਨੀਵਰਸਿਟੀ ਦੇ ਮੁਤਾਬਕ ਵਿਸ਼ਵ ਵਿਚ ਕੋਰੋਨਾ ਵਾਇਰਸ ਨਾਲ 18.2 ਲੋਕ ਪਾਜ਼ੇਟਿਵ ਹੋਏ ਹਨ ਤੇ ਤਕਰੀਬਨ 40 ਲੱਖ ਲੋਕਾਂ ਦੀ ਮੌਤ ਹੋਈ ਹੈ। ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਭਾਰਤ ਵਿਚ ਕੋਰੋਨਾ ਦੇ 3 ਕਰੋੜ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਤੇ ਤਕਰੀਬਨ 4 ਲੱਖ ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।