ਲੱਗਭਗ 20 ਲੱਖ ਪ੍ਰਵਾਸੀਆਂ ਨੂੰ ਕੀਤਾ ਜਾਵੇਗਾ ਡਿਪੋਰਟ!
Thursday, Oct 17, 2024 - 06:04 PM (IST)
ਦੁਬਈ (ਪੋਸਟ ਬਿਊਰੋ)- ਸੰਯੁਕਤ ਰਾਸ਼ਟਰ ਦੇ ਇੱਕ ਮਾਹਰ ਨੇ ਉਨ੍ਹਾਂ ਖ਼ਬਰਾਂ ਦੀ ਜਾਂਚ ਦੀ ਮੰਗ ਕੀਤੀ ਹੈ ਜਿੰਨਾਂ ਵਿਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਦੀ ਸਰਹੱਦ ‘ਤੇ ਈਰਾਨੀ ਸੁਰੱਖਿਆ ਬਲਾਂ ਦੇ ਹਮਲੇ ਵਿੱਚ ਅਫਗਾਨ ਨਾਗਰਿਕਾਂ ਦੇ ਮਾਰੇ ਗਏ ਅਤੇ ਜ਼ਖਮੀ ਹੋਏ ਹਨ। ਈਰਾਨ ਨੇ ਐਤਵਾਰ ਨੂੰ ਸਾਰਾਵਨ ਨੇੜੇ ਕਿਸੇ ਵੀ ਗੋਲੀਬਾਰੀ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਇਹ ਇਲਾਕਾ ਦੇਸ਼ ਦੇ ਅਸ਼ਾਂਤ ਦੱਖਣ-ਪੂਰਬੀ ਸੂਬੇ ਸਿਸਤਾਨ ਅਤੇ ਬਲੋਚਿਸਤਾਨ ਦਾ ਇੱਕ ਸ਼ਹਿਰ ਹੈ, ਜੋ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਦੀ ਸਰਹੱਦ 'ਤੇ ਸਥਿਤ ਹੈ। ਹਾਲਾਂਕਿ ਹਾਲ ਹੀ ਦੇ ਮਹੀਨਿਆਂ ਵਿੱਚ ਈਰਾਨ ਵਿੱਚ ਅਫਗਾਨ ਵਿਰੋਧੀ ਪ੍ਰਵਾਸੀ ਬਿਆਨਬਾਜ਼ੀ ਵਧੀ ਹੈ ਕਿਉਂਕਿ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਕਾਰਨ ਇਸਦੀ ਆਰਥਿਕਤਾ ਪ੍ਰਭਾਵਤ ਹੋ ਰਹੀ ਹੈ।
ਦੇਸ਼ ਦੇ ਪੁਲਸ ਮੁਖੀ ਨੇ ਦਾਅਵਾ ਕੀਤਾ ਹੈ ਕਿ ਅਗਲੇ ਛੇ ਮਹੀਨਿਆਂ ਵਿੱਚ ਲਗਭਗ 20 ਲੱਖ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਤਾਲਿਬਾਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਕਥਿਤ ਹਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਇਸ ਸਬੰਧ ਵਿਚ ਜਾਣਕਾਰੀ ਦੇਣਗੇ। ਉਨ੍ਹਾਂ ਦੇ ਮੁੱਖ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਪਹਿਲਾਂ ਕਿਹਾ ਸੀ ਕਿ ਈਰਾਨ ਸਰਹੱਦ 'ਤੇ ਅਫਗਾਨ ਨਾਗਰਿਕਾਂ ਦੀ ਮੌਤ ਅਤੇ ਜ਼ਖਮੀ ਹੋਣ ਦੀਆਂ ਅਫਵਾਹਾਂ ਫੈਲ ਰਹੀਆਂ ਹਨ। ਉਨ੍ਹਾਂ 'ਤੇ ਐਕਸ 'ਤੇ ਇਕ ਪੋਸਟ 'ਵਿਚ ਕਿਹਾ,"ਘਟਨਾ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।" ਇਸ ਮਾਮਲੇ ਦੀ ਪੁਸ਼ਟੀ ਹੋਣ ਤੋਂ ਬਾਅਦ ਜ਼ਰੂਰੀ ਫ਼ੈਸਲਾ ਲਿਆ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-'ਭਾਰਤ ਦੀ ਅਪੀਲ ਦੇ ਬਾਵਜੂਦ ਕੈਨੇਡਾ ਲਾਰੈਂਸ ਵਿਰੁੱਧ ਕਾਰਵਾਈ ਕਰਨ 'ਚ ਅਸਫਲ'
ਹਲਵਾਸ਼ ਨੇ ਗੋਲੀਬਾਰੀ 'ਤੇ ਕਈ ਰਿਪੋਰਟਾਂ ਜਾਰੀ ਕੀਤੀਆਂ ਹਨ। ਇਨ੍ਹਾਂ ਨੇ ਹਮਲੇ ਦੇ ਦੋ ਅਣਪਛਾਤੇ ਗਵਾਹਾਂ ਦਾ ਹਵਾਲਾ ਦਿੱਤਾ ਅਤੇ ਹੋਰਾਂ ਨੇ ਦਾਅਵਾ ਕੀਤਾ ਕਿ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ ਦਰਜਨਾਂ ਸੀ ਅਤੇ ਕਈ ਜ਼ਖਮੀ ਹੋਏ । ਹਲਵਾਸ਼ ਨੇ ਦੋਸ਼ ਲਾਇਆ ਕਿ ਈਰਾਨੀ ਸੁਰੱਖਿਆ ਬਲਾਂ ਨੇ ਹਮਲੇ ਵਿੱਚ ਹਥਿਆਰਾਂ ਅਤੇ ਰਾਕੇਟ ਦੋਵਾਂ ਦੀ ਵਰਤੋਂ ਕੀਤੀ। ਅਫਗਾਨਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਰਿਚਰਡ ਬੇਨੇਟ ਨੇ ਰਿਪੋਰਟਾਂ ਦੀ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ "ਡੂੰਘੇ ਚਿੰਤਤ ਹਨ।" ਉਸਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਮੈਂ ਅਧਿਕਾਰੀਆਂ ਨੂੰ ਪਾਰਦਰਸ਼ੀ ਜਾਂਚ ਕਰਨ ਲਈ ਕਹਿੰਦਾ ਹਾਂ।" ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦਾ ਅੰਦਾਜ਼ਾ ਹੈ ਕਿ ਈਰਾਨ ਵਿਚ 38 ਲੱਖ ਵਿਸਥਾਪਿਤ ਲੋਕ ਰਹਿੰਦੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਅਫਗਾਨ ਹਨ। ਈਰਾਨ ਦੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਅਫਗਾਨੀਆਂ ਦੀ ਗਿਣਤੀ ਇਸ ਤੋਂ ਵੀ ਵੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।