ਇਮਰਾਨ ਸਰਕਾਰ ਦੀ ਡੁੱਬਦੀ ਬੇੜੀ ਪਾਰ ਲਾਉਣ ਪਾਕਿ ਪੁੱਜੀ IMF ਟੀਮ

Tuesday, Sep 17, 2019 - 06:48 PM (IST)

ਇਮਰਾਨ ਸਰਕਾਰ ਦੀ ਡੁੱਬਦੀ ਬੇੜੀ ਪਾਰ ਲਾਉਣ ਪਾਕਿ ਪੁੱਜੀ IMF ਟੀਮ

ਇਸਲਾਮਾਬਾਦ— ਕੌਮਾਂਤਰੀ ਮੁੰਦਰਾ ਫੰਡ (ਆਈ. ਐੱਮ. ਐੱਫ.) ਦੀ ਇਕ 8 ਮੈਂਬਰੀ ਟੀਮ ਮੰਗਲਵਾਰ ਅਰਥਵਿਵਸਥਾ ਦੇ ਸੰਕਟ ਨਾਲ ਜੂਝ ਰਹੇ ਪਾਕਿਸਤਾਨ 'ਚ ਪੁੱਜੀ। ਟੀਮ ਨੇ ਦੇਸ਼ ਦੇ ਕੁਝ ਹਿੱਸਿਆਂ ਦਾ ਦੌਰਾ ਕਰ ਕੇ ਸਮੁੱਚੀ ਆਰਥਿਕ ਸਥਿਤੀ ਦੀ ਸਮੀਖਿਆ ਕੀਤੀ। ਆਈ. ਐੱਮ. ਐੱਫ. ਦੇ ਮੱਧ-ਪੂਰਬ ਤੇ ਮੱਧ ਏਸ਼ੀਆ ਦੇ ਨਿਰਦੇਸ਼ਕ ਜਹਾਦ ਅਜੂਰ ਦੀ ਅਗਵਾਈ ਹੇਠ ਟੀਮ ਚੋਟੀ ਦੇ ਸਰਕਾਰੀ ਅਧਿਕਾਰੀਆਂ ਨਾਲ ਗੈਰ-ਰਸਮੀ ਗੱਲਬਾਤ ਵੀ ਕਰੇਗੀ।

'ਡਾਨ' ਮੁਤਾਬਕ ਪਾਕਿਸਤਾਨ ਨੇ ਬਿਜਲੀ ਅਤੇ ਗੈਸ ਖਪਤਕਾਰਾਂ ਕੋਲੋਂ ਲਗਭਗ 85 ਅਰਬ ਰੁਪਏ ਦੇ ਵਾਧੂ ਮਾਲੀਏ ਦੀ ਵਸੂਲੀ ਦੇ ਯਤਨਾਂ ਨੂੰ ਤੇਜ਼ ਕਰ ਦਿੱਤਾ ਹੈ। ਇਸ ਲਈ ਇਕ ਯੋਜਨਾ ਤਿਆਰ ਕੀਤੀ ਗਈ ਹੈ। ਆਈ. ਐੱਮ. ਐੱਫ. ਨੇ ਅਸਲ 'ਚ ਦੀਵਾਲੀਆ ਹੋਣ ਦੇ ਕੰਢੇ ਖੜ੍ਹੇ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ 6 ਅਰਬ ਡਾਲਰ ਦੇ ਕਰਜ਼ੇ ਨੂੰ ਜੁਲਾਈ 'ਚ ਪ੍ਰਵਾਨਗੀ ਦਿੱਤੀ ਸੀ। ਇਸੇ ਸਬੰਧੀ ਟੀਮ ਪਾਕਿਸਤਾਨ ਆਈ ਹੈ।


author

Baljit Singh

Content Editor

Related News