IMF ਨੇ ਪਾਕਿਸਤਾਨ ਲਈ 1 ਅਰਬ ਡਾਲਰ ਦੇ ਕਰਜ਼ੇ ਨੂੰ ਦਿੱਤੀ ਮਨਜ਼ੂਰੀ
Thursday, Feb 03, 2022 - 12:41 PM (IST)
ਇਸਲਾਮਾਬਾਦ (ਭਾਸ਼ਾ)- ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਪਾਕਿਸਤਾਨ ਲਈ ਆਪਣੇ 6 ਅਰਬ ਡਾਲਰ ਦੇ ਰੁਕੇ ਹੋਏ ਪ੍ਰੋਗਰਾਮ ਦੀ ਛੇਵੀਂ ਸਮੀਖਿਆ ਨੂੰ ਪੂਰਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਆਈ. ਐੱਮ. ਐੱਫ. ਨਕਦੀ ਦੇ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਲਗਭਗ 1 ਅਰਬ ਡਾਲਰ ਦੇ ਕਰਜ਼ੇ ਦੀ ਕਿਸ਼ਤ ਤੁਰੰਤ ਜਾਰੀ ਕਰੇਗਾ।
ਇਹ ਵੀ ਪੜ੍ਹੋ: ਕਰੈਸ਼ ਹੋਣ ਤੋਂ ਮਸਾਂ ਬਚਿਆ ਬ੍ਰਿਟਿਸ਼ ਏਅਰਵੇਜ਼ ਦਾ ਜਹਾਜ਼, ਕੈਮਰੇ ’ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ (ਵੀਡੀਓ)
ਆਈ. ਐੱਮ. ਐੱਫ. ਦੇ ਕਾਰਜਕਾਰੀ ਬੋਰਡ ਨੇ ਬੁੱਧਵਾਰ ਨੂੰ ਵਾਸ਼ਿੰਗਟਨ ਡੀ.ਸੀ. ਵਿਚ ਆਪਣੀ ਛੇਵੀਂ ਸਮੀਖਿਆ ਨੂੰ ਪੂਰਾ ਕਰਨ ਅਤੇ ਐਕਸਟੈਂਡਡ ਫੰਡ ਸਹੂਲਤ ਦੇ ਤਹਿਤ 1 ਅਰਬ ਡਾਲਰ ਦੀ ਕਿਸ਼ਤ ਜਾਰੀ ਕਰਨ ਦੀ ਪਾਕਿਸਤਾਨ ਦੀ ਬੇਨਤੀ ’ਤੇ ਵਿਚਾਰ ਕਰਨ ਲਈ ਇਕ ਮੀਟਿੰਗ ਕੀਤੀ। ਇਸ ਤੋਂ ਬਾਅਦ ਇਹ ਕਿਸ਼ਤ ਜਾਰੀ ਕੀਤੀ ਗਈ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਸ਼ੌਕਤ ਤਾਰੀਨ ਨੇ ਵੀ ਇਕ ਟਵੀਟ ਵਿਚ ਇਸ ਮਨਜ਼ੂਰੀ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਸਰਦ ਰੁੱਤ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ’ਚ ਸ਼ਾਮਲ ਹੋਣ ਲਈ ਅੱਜ ਚੀਨ ਜਾਣਗੇ ਇਮਰਾਨ ਖਾਨ
ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਆਈ. ਐੱਮ. ਐੱਫ. ਨੇ ਜੁਲਾਈ 2019 ਵਿਚ 3 ਸਾਲਾਂ ਦੀ ਐਕਸਟੈਂਡਡ ਫੰਡ ਸਹੂਲਤ ਦੇ ਤਹਿਤ ਆਰਥਿਕ ਨੀਤੀਆਂਂ’ਤੇ ਇਕ ਸਮਝੌਤਾ ਕੀਤਾ ਸੀ। ਇਸ ਸਮਝੌਤੇ ਤਹਿਤ ਪਾਕਿਸਤਾਨ ਨੂੰ 39 ਮਹੀਨਿਆਂ ਦੀ ਮਿਆਦ ਲਈ ਲਗਭਗ 6 ਅਰਬ ਡਾਲਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ: ਦਰਦਨਾਕ: ਕਾਂਗੋ ’ਚ ‘ਹਾਈ-ਵੋਲਟੇਜ’ ਬਿਜਲੀ ਦੀ ਤਾਰ ਦੀ ਲਪੇਟ ’ਚ ਆਉਣ ਨਾਲ 26 ਲੋਕਾਂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।