ਸਰਕਾਰ ਦੀ ਵੱਡੀ ਕਾਰਵਾਈ, ਹਿਰਾਸਤ 'ਚ ਲਏ 28 ਗੈਰ-ਕਾਨੂੰਨੀ ਪ੍ਰਵਾਸੀ
Friday, Aug 15, 2025 - 10:04 AM (IST)

ਸੋਫੀਆ (ਯੂ.ਐਨ.ਆਈ.)- ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਬੁਲਗਾਰੀਆ ਵਿਚ ਇੱਕ ਵੈਨ ਵਿੱਚ ਲੁਕੇ ਹੋਏ 28 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਅਤੇ ਭਾਰਤ ਆਧੁਨਿਕ ਚੁਣੌਤੀਆਂ ਦਾ ਮਿਲ ਕੇ ਕਰਨਗੇ ਸਾਹਮਣਾ
ਮੰਤਰਾਲੇ ਨੇ ਦੱਸਿਆ ਕਿ ਸੋਮਵਾਰ ਨੂੰ ਬੁਲਗਾਰੀਆਈ ਸਰਹੱਦੀ ਪੁਲਿਸ ਨੂੰ ਇੱਕ ਸੂਚਨਾ ਮਿਲੀ ਕਿ ਪ੍ਰਵਾਸੀਆਂ ਦਾ ਇੱਕ ਸਮੂਹ ਬ੍ਰੋਡੀਲੋਵੋ ਪਿੰਡ ਨੇੜੇ ਇੱਕ ਵੈਨ ਵਿੱਚ ਸਵਾਰ ਹੋਇਆ ਹੈ। ਇਸ ਮਗਰੋਂ ਅਧਿਕਾਰੀਆਂ ਨੇ ਸੜਕ 'ਤੇ ਵਾਹਨ ਨੂੰ ਰੋਕਿਆ ਅਤੇ ਕਾਰਗੋ ਹੋਲਡ ਵਿੱਚ 28 ਗੈਰ-ਕਾਨੂੰਨੀ ਪ੍ਰਵਾਸੀ ਲੱਭੇ। ਮੌਕੇ 'ਤੇ ਡਰਾਈਵਰ ਅਤੇ ਯਾਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।