ਇੰਗਲੈਂਡ ''ਚ ਭਿਆਨਕ ਹਾਦਸੇ ''ਚ ਪੰਜਾਬੀ ਗੱਭਰੂ ਦੀ ਮੌਤ, ਭੈਣ ਨੇ ਕਿਹਾ ''ਸੁਪਰਹੀਰੋ ਸੀ ਮੇਰਾ ਭਰਾ, ਕਦੇ ਨਹੀਂ ਭੁੱਲੇਗ

02/18/2017 4:02:04 PM

ਲੰਡਨ—ਲੰਡਨ ਦੇ ਇਲਾਕੇ ਇਲਫੋਰਡ ਦੀ ''ਏ 12'' ਸੜਕ ''ਤੇ ਵਾਪਰੇ ਦਰਦਨਾਕ ਹਾਦਸੇ ਵਿਚ 30 ਸਾਲਾ ਪੰਜਾਬੀ ਨੌਜਵਾਨ ਗੁਰਦੀਪ ਸਿੰਘ ਜੌਹਲ ਦੀ ਮੌਤ ਹੋ ਗਈ। ਹਾਦਸੇ ਮੌਕੇ ਗੁਰਦੀਪ ਆਪਣੀ ਲਾਰੀ ਵਿਚ ਇਕ ਵੱਡੀ ਇੰਡਸਟਰੀਅਲ ਬੈਟਰੀ ਲਿਜਾ ਰਿਹਾ ਸੀ, ਜਿਸ ਦੌਰਾਨ ਉਸ ਦੀ ਲਾਰੀ ਅਚਾਨਕ ਹਾਦਸਾਗ੍ਰਸਤ ਹੋ ਕੇ ਪੁੱਲ ਦੇ ਹੇਠਾ ''ਏ 12'' ਸੜਕ ਵੱਲ ਜਾ ਡਿਗੀ ਅਤੇ ਉਸ ਨੂੰ ਅਚਾਨਕ ਅੱਗ ਲੱਗ ਗਈ। ਇਸ ਅੱਗ ਵਿਚ ਗੁਰਦੀਪ ਜ਼ਿੰਦਾ ਝੁਲਸ ਗਿਆ। ਗੰਭੀਰ ਸੱਟਾਂ ਅਤੇ ਜ਼ਿਆਦਾ ਖੂਨ ਵਹਿਣ ਕਾਰਨ ਗੁਰਦੀਪ ਦੀ ਮੌਕੇ ''ਤੇ ਹੀ ਮੌਤ ਹੋ ਗਈ। ਗੁਰਦੀਪ ਬੀਤੇ 10 ਵਰ੍ਹਿਆਂ ਤੋਂ ਟਰੱਕ ਚਲਾ ਰਿਹਾ ਸੀ, ਉਹ ਇਕ ਤਜਰਬੇਕਾਰ ਡਰਾਈਵਰ ਸੀ। 
ਇਕ ਸਾਲ ਪਹਿਲਾਂ ਹੀ ਮੈਂਡੀ ਕੌਰ ਨਾਮੀ ਕੁੜੀ ਨਾਲ ਵਿਆਹ ਹੋਇਆ ਸੀ। ਅਜੇ ਵਿਆਹ ਦਾ ਚਾਅ ਵੀ ਪੂਰਾ ਨਹੀਂ ਹੋਇਆ ਸੀ ਕਿ ਉਸ ਦਾ ਸੱਤ ਜਨਮਾਂ ਦਾ ਸਾਥ ਇਸ ਤਰ੍ਹਾਂ ਟੁੱਟ ਗਿਆ। ਇਸ ਹਾਦਸੇ ਦੀ ਪੂਰੀ ਰਿਪੋਰਟ ਆਉਣ ਤੋਂ ਬਾਅਦ 17 ਜੁਲਾਈ ਨੂੰ ਸੁਣਵਾਈ ਹੋਵੇਗੀ। ਗੁਰਦੀਪ ਦੀ ਭੈਣ ਮੈਨੀ ਕੌਰ ਨੇ ਉਸ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਸ ਦਾ ਭਰਾ ਉਸ ਦਾ ਸੁਪਰਹੀਰੋ ਸੀ। ਉਸ ਨੇ ਕਿਹਾ ਕਿ ਗੁਰਦੀਪ ਦੇ ਜਾਣ ਤੋਂ ਬਾਅਦ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਪਹਿਲਾਂ ਵਾਂਗ ਨਹੀਂ ਰਹੇਗੀ। ਮੈਨੀ ਨੇ ਕਿਹਾ ਕਿ ਇਹ ਇਕ ਭਿਆਨਕ ਸੁਪਨਾ ਹੈ, ਜਿਸ ਨੂੰ ਤੋੜਿਆ ਨਹੀਂ ਜਾ ਸਕਦਾ ਅਤੇ ਇਹ ਸੁਪਨਾ ਉਨ੍ਹਾਂ ਦੀ ਜ਼ਿੰਦਗੀ ਦੀ ਹਕੀਕਤ ਬਣ ਕੇ ਰਹਿ ਗਿਆ ਹੈ। ਗੁਰਦੀਪ ਆਪਣੇ ਪਿੱਛੇ ਆਪਣੀ ਮਾਂ, ਭੈਣ, ਛੋਟਾ ਭਰਾ ਅਤੇ ਪਤਨੀ ਛੱਡ ਗਿਆ ਹੈ। 

Kulvinder Mahi

News Editor

Related News