ਬ੍ਰਿਸਬੇਨ ਵਿਖੇ ਰਮਜ਼ਾਨ ਦੌਰਾਨ ਘਰ-ਘਰ ਪਹੁੰਚਾਈ ਗਈ ਇਫਤਾਰੀ

05/16/2020 8:16:31 AM

ਬ੍ਰਿਸਬੇਨ,  (ਸਤਵਿੰਦਰ ਟੀਨੂੰ )- ਦੁਨੀਆ ਵਿਚ ਜਿੱਥੇ ਵੀ ਕਿਤੇ ਮੁਸਲਿਮ ਭਾਈਚਾਰੇ ਦੇ ਲੋਕ ਰਹਿੰਦੇ ਹਨ, ਉਹ ਇਸ ਪਵਿੱਤਰ ਮਹੀਨੇ ਵਿੱਚ ਰੋਜ਼ੇ ਰੱਖਦੇ ਹਨ। ਉਹ ਸਵੇਰ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕੁੱਝ ਖਾਂਦੇ ਹਨ ਤੇ ਸੂਰਜ ਛਿਪਣ ਤੋਂ ਬਾਅਦ ਹੀ ਰੋਜ਼ਾ ਖੋਲ੍ਹਦੇ  ਹਨ। ਇਸ ਮਹੀਨੇ ਨੂੰ ਰਮਜ਼ਾਨ ਦਾ ਪਵਿੱਤਰ ਮਹੀਨਾ ਵੀ ਕਿਹਾ ਜਾਂਦਾ ਹੈ। ਇਸ ਮਹੀਨੇ ਵਿੱਚ ਦੁਨੀਆ ਭਰ ਵਿੱਚ ਇਫਤਾਰੀ ਬਹੁਤ ਹੀ ਸ਼ਰਧਾ ਨਾਲ ਦਿੱਤੀ ਜਾਂਦੀ ਹੈ। 

ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ ਪਵਿੱਤਰ ਮਹੀਨੇ ਰਮਜ਼ਾਨ ਵਿੱਚ ਵੀ ਕਰੋਨਾ ਵਾਇਰਸ ਦੀ ਪਾਬੰਦੀ ਕਾਰਣ ਘਰ ਘਰ ਜਾ ਕੇ ਇਫਤਾਰੀ ਦਿੱਤੀ ਗਈ। 'ਜਗ ਬਾਣੀ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਬਾਰਬੀਕਿਊ ਟੂਨਾਈਟਜ ਮਾਊਂਟ ਗਰਾਂਟ ਤੋਂ ਸ਼੍ਰੀ ਰਾਣਾ ਹਨਾਨ ਸਾਦਦ ਨੇ ਦੱਸਿਆ ਕਿ ਰੋਜੇ 24 ਅਪ੍ਰੈਲ ਤੋਂ ਸ਼ੁਰੂ ਹੋਏ ਹਨ ਅਤੇ 29 ਜਾਂ 30 ਦਿਨ ਚੱਲਦੇ ਹਨ ਅਤੇ ਇਸ ਤੋਂ ਬਾਅਦ ਈਦ ਉਲ ਫਿਤਰ ਹੈ ਜਿਸ ਨੂੰ ਛੋਟੀ ਈਦ ਵੀ ਕਿਹਾ ਜਾਂਦਾ ਹੈ। ਉਨ੍ਹਾਂ ਇਸ ਮੌਕੇ ਸਮੁੱਚੀ ਕੌਮ ਨੂੰ ਰਮਜ਼ਾਨ ਦੀ ਮੁਬਾਰਕ ਦਿੱਤੀ ਅਤੇ ਅਦਾਰਾ ਜਗ ਬਾਣੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਜਗ ਬਾਣੀ ਰਾਹੀਂ ਕੌਮ ਨੂੰ ਘਰਾਂ ਤੋਂ ਬਾਹਰ ਨਾ ਆਉਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਬਾਰਬੀਕਿਊ ਟੂਨਾਈਟਜ ਮਾਊਂਟ ਗਰੈਵਟ ਵਲੋਂ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਇਫਤਾਰੀ ਦਿੱਤੀ ਜਾਂਦੀ ਹੈ। 


Lalita Mam

Content Editor

Related News