ਕੈਨੇਡਾ ਜਾਣ ਦੇ ਚਾਹਵਾਨ ਹੋ ਤਾਂ ਜ਼ਰੂਰ ਸੁਣੋ ਇਹ ਇੰਟਰਵਿਊ (ਵੀਡੀਓ)

Saturday, Feb 15, 2020 - 04:45 PM (IST)

ਦੁਬਈ- ਪੰਜਾਬ ਵਿਚ ਵਿਦੇਸ਼ ਖਾਸ ਕਰਕੇ ਕੈਨੇਡਾ ਜਾ ਕੇ ਵੱਸਣ ਦਾ ਰੁਝਾਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਵਧੇਰੇ ਗਿਣਤੀ ਵਿਚ ਪੰਜਾਬੀ ਨੌਜਵਾਨ ਕੈਨੇਡਾ ਜਾ ਕੇ ਵੱਸਣ ਦਾ ਸੁਪਨਾ ਦੇਖਦੇ ਹਨ। ਆਪਣੇ ਇਸੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਕਈ ਵਾਰ ਏਜੰਟਾਂ ਦੇ ਧੱਕੇ ਵੀ ਚੜ੍ਹ ਜਾਂਦੇ ਹਨ ਤੇ ਆਪਣੇ ਲੱਖਾਂ ਰੁਪਏ ਤੱਕ ਫੂਕ ਦਿੰਦੇ ਹਨ। ਅਜਿਹੇ ਹੀ ਨੌਜਵਾਨਾਂ ਲਈ 'ਜਗ ਬਾਣੀ' ਵਲੋਂ ਇਕ ਖਾਸ ਇੰਟਰਵਿਊ ਕੀਤਾ ਗਿਆ ਹੈ, ਜਿਸ ਰਾਹੀਂ ਕੈਨੇਡਾ ਜਾਣ ਦੌਰਾਨ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਾਂ ਕਿਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ, ਬਾਰੇ ਸ੍ਰੀ ਮੁਕਤਸਰ ਸਾਹਿਬ ਤੋਂ 'ਲਰਨਿੰਗ ਹਾਈਵੇ' ਦੇ ਮੁਖੀ ਮਨਦੀਪ ਸਿੰਘ ਨਾਲ ਖੁੱਲ੍ਹ ਕੇ ਗੱਲ ਕੀਤੀ ਗਈ। ਆਓ ਦੇਖਦੇ ਹਾਂ 'ਜਗ ਬਾਣੀ' ਦਾ ਇਹ ਖਾਸ ਇੰਟਰਵਿਊ।


author

Baljit Singh

Content Editor

Related News