ਜੇਕਰ ਰੂਸ ਜੰਗ ਜਿੱਤਦਾ ਹੈ ਤਾਂ ਯੂਰਪ ''ਚ ਸਾਰਿਆਂ ਲਈ ਖਰਾਬ ਸਮਾਂ ਆ ਜਾਵੇਗਾ : ਜ਼ੇਲੇਂਸਕੀ
Thursday, Jun 02, 2022 - 08:34 PM (IST)
ਕੀਵ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸ਼ਕੀ ਨੇ ਕਿਹਾ ਕਿ ਜੇਕਰ ਰੂਸ ਯੂਕ੍ਰੇਨ 'ਚ ਜੰਗ ਜਿੱਤਦਾ ਹੈ ਤਾਂ ਯੂਰਪ 'ਚ ਸਾਰਿਆਂ ਲਈ ਖਰਾਬ ਸਮਾਂ ਆ ਜਾਵੇਗਾ। ਜ਼ੇਲੇਂਸਕੀ ਨੇ ਵੀਰਵਾਰ ਨੂੰ ਵੀਡੀਓ ਲਿੰਕ ਰਾਹੀਂ ਲਕਜ਼ਮਬਰਗ 'ਚ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਜੰਗ ਜਿੱਤ ਜਾਂਦੇ ਹਾਂ ਤਾਂ ਸਾਰੇ ਯੂਰਪ ਦੇਸ਼ ਪੂਰੀ ਸੁਤੰਤਰਤਾ ਨਾਲ ਰਹਿ ਸਕਣਗੇ।
ਇਹ ਵੀ ਪੜ੍ਹੋ :ਦਿੱਲੀ 'ਚ ਕੋਰੋਨਾ ਦੇ ਇਕ ਦਿਨ 'ਚ 373 ਨਵੇਂ ਮਾਮਲੇ ਆਏ ਸਾਹਮਣੇ
ਉਨ੍ਹਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਰ ਇਹ ਵਿਅਕਤੀ ਯੂਕ੍ਰੇਨ ਅਤੇ ਯੂਰਪ 'ਚ ਹਰ ਤਰ੍ਹਾਂ ਦੀ ਸੁਤੰਤਰਤਾ ਨੂੰ ਤਬਾਹ ਕਰਨਾ ਚਾਹੁੰਦਾ ਹੈ ਅਤੇ ਜੇਕਰ ਜੰਗ 'ਚ ਇਸ ਦੀ ਜਿੱਤ ਹੁੰਦੀ ਹੈ ਤਾਂ ਮਹਾਂਦੀਪ 'ਚ ਸਾਰਿਆਂ ਲਈ ਖ਼ਰਾਬ ਸਮਾਂ ਆ ਜਾਵੇਗਾ। ਉਨ੍ਹਾਂ ਕਿਹਾ ਕਿ ਰੂਸ ਵਰਤਮਾਨ 'ਚ ਯੂਕ੍ਰੇਨ ਦੇ ਲਗਭਗ 20 ਫੀਸਦੀ ਖੇਤਰ ਨੂੰ ਕੰਟਰੋਲ ਕਰਦਾ ਹੈ, ਜੋ ਕਿ ਬੈਲਜ਼ੀਅਮ, ਨੀਦਰਲੈਂਡ ਅਤੇ ਲਕਜ਼ਮਬਰਗ ਤੋਂ ਵੱਡਾ ਖੇਤਰ ਹੈ ਅਤੇ ਜੰਗ ਦੇ 99ਵੇਂ ਦਿਨ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਮਾਰੇ ਗਏ ਹਨ।
ਇਹ ਵੀ ਪੜ੍ਹੋ : ਬ੍ਰਿਟੇਨ ਨੇ ਯੂਕ੍ਰੇਨ ਨੂੰ ਮਿਜ਼ਾਈਲਾਂ ਦੇਣ ਦਾ ਕੀਤਾ ਵਾਅਦਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ