'ਜੇ ਪਾਕਿ ਨੂੰ ਪਹਿਲਾਂ ਮਿਲ ਜਾਂਦੀ ਓਸਾਮਾ ਦੇ ਟਿਕਾਣੇ ਦੀ ਖਬਰ, ਤਾਂ ਕਦੇ ਨਾ ਮਰਦਾ ਅੱਤਵਾਦੀ'

10/04/2020 2:03:43 AM

ਵਾਸ਼ਿੰਗਟਨ (ਏਜੰਸੀ)- ਅਮਰੀਕਾ ਨੇ ਵਿਸ਼ਵਾਸ ਦੀ ਕਮੀ ਅਤੇ ਅੱਤਵਾਦੀਆਂ ਨਾਲ ਜੁੜੇ ਮਸਲਿਆਂ ਵਿਚ ਪਿਛਲੇ ਤਜ਼ਰਬਿਆਂ ਨੂੰ ਧਿਆਨ ਵਿੱਚ ਰਖਦਿਆਂ ਹੋਏ ਓਸਾਮਾ ਬਿਨ ਲਾਦੇਨ ਦੇ ਟਿਕਾਣੇ ਦੀ ਜਾਣਕਾਰੀ ਪਾਕਿਸਤਾਨ ਨਾਲ ਸਾਂਝੀ ਨਹੀਂ ਕੀਤੀ। ਸਾਬਕਾ ਰੱਖਿਆ ਮੰਤਰੀ ਅਤੇ ਸੀ.ਆਈ.ਏ. ਦੇ ਸਾਬਕਾ ਮੁਖੀ ਲਿਓਨ ਪਨੇਟਾ ਨੇ ਇਹ ਗੱਲ ਆਪਣੇ ਇੰਟਰਵਿਊ ਵਿਚ ਆਖੀ। ਉਨ੍ਹਾਂ ਕਿਹਾ ਕਿ ਇਸ ਗੱਲ 'ਤੇ ਯਕੀਨ ਕਰਨ ਵਿਚ ਬਹੁਤ ਮੁਸ਼ਕਲ ਹੋਈ ਕਿ ਪਾਕਿਸਤਾਨ ਵਿਚ ਅਜਿਹਾ ਕੋਈ ਨਹੀਂ ਸੀ, ਜਿਸ ਨੂੰ ਓਸਾਮਾ ਬਿਨ ਲਾਦੇਨ ਦੇ ਐਬਟਾਬਾਦ ਸਥਿਤ ਕੰਪਲੈਕਸ ਵਿਚ ਹੋਣ ਦੀ ਜਾਣਕਾਰੀ ਨਹੀਂ ਸੀ।

ਜ਼ਿਕਰਯੋਗ ਹੈ ਕਿ ਓਸਾਮਾ ਬਿਨ ਲਾਦੇਨ ਅਮਰੀਕਾ ਵਿਚ ਸਭ ਤੋਂ ਲੋੜੀਂਦਾ ਅੱਤਵਾਦੀ ਸੀ ਅਤੇ ਅੱਤਵਾਦੀ ਸੰਗਠਨ ਅਲਕਾਇਦਾ ਦਾ ਉਸ ਸਮੇਂ ਦਾ ਮਾਸਟਰ ਮਾਈਂਡ ਸੀ। ਅਮਰੀਕੀ ਨੇਵੀ ਦੀ ਸੀਲ ਟੀਮ ਨੇ ਦੋ ਮਈ 2011 ਨੂੰ ਇਕ ਗੁਪਤ ਮੁਹਿੰਮ ਵਿਚ ਉਸ ਨੂੰ ਐਬਟਾਬਾਦ ਦੇ ਉਸ ਦੇ ਕੰਪਲੈਕਸ ਵਿਚ ਮਾਰ ਸੁੱਟਿਆ ਸੀ। ਪਨੇਟਾ ਨੇ ਕਿਹਾ ਕਿ ਜਦੋਂ ਸਾਨੂੰ ਪਾਕਿਸਤਾਨ ਵਿਚ ਉਸ ਦੇ ਟਿਕਾਣੇ ਦਾ ਪਤਾ ਲੱਗਾ, ਉਦੋਂ ਉਹ ਐਬਟਾਬਾਦ ਵਿਚ ਸੀ। ਜਦੋਂ ਕਾਰਵਾਈ ਕੀਤੀ ਗਈ, ਉਦੋਂ ਇਹ ਕੰਪਲੈਕਸ ਹੋਰ ਕੰਪਲੈਕਸਾਂ ਤੋਂ ਤਿੰਨ ਗੁਣਾ ਵੱਡਾ ਸੀ, ਜਿਸ ਦੀ ਚਾਰਦੀਵਾਰੀ ਇਕ ਹੋਰ 18 ਫੁੱਟ ਅਤੇ ਦੂਜੀ ਹੋਰ 12 ਫੁੱਟ ਉੱਚੀ ਸੀ ਅਤੇ ਉਸ ਦੇ ਉਪਰ ਕੰਡਿਆਲੀ ਤਾਰ ਲੱਗੀ ਹੋਈ ਸੀ।

ਅਮਰੀਕੀ ਕੇਂਦਰੀ ਖੁਫੀਆ ਏਜੰਸੀ (ਸੀ.ਆਈ.ਏ.) ਦੇ ਸਾਬਕਾ ਮੁਖੀ ਪਨੇਟਾ ਨੇ ਕਿਹਾ ਕਿ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਪਾਕਿਸਤਾਨ ਵਿਚ ਅਜਿਹਾ ਕੋਈ ਨਹੀਂ ਸੀ, ਜਿਸ ਨੂੰ ਇਸ ਕੰਪਲੈਕਸ ਦੀ ਜਾਣਕਾਰੀ ਨਹੀਂ ਸੀ। ਇਕ ਵਾਰ ਕੰਪਲੈਕਸ ਦਾ ਪਤਾ ਲੱਗਣ ਤੋਂ ਬਾਅਦ ਇਹ ਫੈਸਲਾ ਲੈਣਾ ਸੀ ਕਿ ਇਸ ਦੀ ਜਾਣਕਾਰੀ ਪਾਕਿਸਤਾਨ ਨਾਲ ਸਾਂਝੀ ਕੀਤੀ ਜਾਵੇ ਜਾਂ ਨਹੀਂ ਅਤੇ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਆਧਾਰ 'ਤੇ ਫੈਸਲਾ ਲਿਆ ਕਿ ਜਿਵੇਂ ਹੀ ਪਾਕਿਸਤਾਨ ਤੋਂ ਅੱਤਵਾਦੀ ਦੇ ਟਿਕਾਣੇ ਦੀ ਸੂਚਨਾ ਸਾਂਝੀ ਕੀਤੀ ਜਾਵੇਗੀ ਉਸ ਨੂੰ ਉਹ ਲੀਕ ਕਰ ਦੇਵੇਗਾ ਅਤੇ ਅਚਾਨਕ ਓਸਾਮਾ ਬਿਨ ਲਾਦੇਨ ਗਾਇਬ ਹੋ ਜਾਵੇਗਾ।

ਪਨੇਟਾ ਨੇ ਕਿਹਾ ਕਿ ਇਸ ਚਿੰਤਾ ਅਤੇ ਵਿਸ਼ਵਾਸ ਦੀ ਕਮੀ ਕਾਰਨ ਅਸੀਂ ਪਾਕਿਸਤਾਨੀਆਂ ਨੂੰ ਓਸਾਮਾ ਦੇ ਟਿਕਾਣੇ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਅਤੇ ਅਸੀਂ ਉਨ੍ਹਾਂ ਨੂੰ ਆਪਣੀ ਮੁਹਿੰਮ ਦੀ ਜਾਣਕਾਰੀ ਨਹੀਂ ਦਿੱਤੀ ਕਿਉਂਕਿ ਸਾਨੂੰ ਡਰ ਸੀ ਕਿ ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਓਸਾਮਾ ਨੂੰ ਉਥੋਂ ਚਲੇ ਜਾਣ ਦੀ ਸਲਾਹ ਦੇ ਦਿੱਤੀ ਜਾਂਦੀ। ਪਨੇਟਾ ਨੇ ਕਿਹਾ ਕਿ ਇਸ ਲਈ ਸਾਡਾ ਮੰਨਣਾ ਹੈ ਕਿ ਅਸੀਂ ਓਸਾਮਾ ਤੱਕ ਪਹੁੰਚਣ ਦੇ ਮਿਸ਼ਨ ਵਿਚ ਸਫਲ ਹੋਏ।


Sunny Mehra

Content Editor

Related News