ਨਵਾਜ਼ ਸਰੀਫ ਦੇ ਲੰਡਨ ''ਚ ਫਲੈਟਾਂ ਦੀ ਮਲਕੀਅਤ ਸਾਬਤ ਕਰੇ ਜੇ. ਆਈ. ਟੀ. : ਸੁਪਰੀਮ ਕੋਰਟ

07/19/2017 2:20:06 AM

ਇਸਲਾਮਾਬਾਦ- ਪਾਕਿਸਤਾਨ ਵਿਚ ਸੁਪਰੀਮ ਕੋਰਟ ਨੇ ਪਨਾਮਾ ਗੇਟ ਮਾਮਲੇ ਵਿਚ  ਸੁਣਵਾਈ ਕਰਦਿਆਂ ਕਿਹਾ ਹੈ ਕਿ ਸਾਂਝੀ ਜਾਂਚ ਟੀਮ (ਜੇ. ਆਈ. ਟੀ.) ਨੂੰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੰਡਨ ਵਿਚ ਫਲੈਟਾਂ ਦੀ ਮਲਕੀਅਤ ਸਾਬਤ ਕਰਨੀ ਹੋਵੇਗੀ। ਪਨਾਮਾ ਗੇਟ ਮਾਮਲੇ ਵਿਚ ਨਵਾਜ਼ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਫਸਿਆ ਹੋਇਆ ਹੈ। ਇਸ ਸੰਬੰਧੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਕਿਹਾ ਹੈ ਕਿ ਜਦੋਂ ਤਕ ਅਦਾਲਤ ਦਾ ਫੈਸਲਾ ਨਹੀਂ ਆ ਜਾਂਦਾ,  ਉਦੋਂ ਤਕ ਉਹ ਲੋਕਾਂ ਨੂੰ ਸੜਕਾਂ 'ਤੇ ਉਤਰਨ ਅਤੇ ਨਵਾਜ਼ ਸ਼ਰੀਫ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਮਜਬੂਰ ਕਰਨ ਲਈ ਉਹ ਸੱਦਾ ਨਹੀਂ ਦੇਵੇਗੀ।
ਪਾਰਟੀ ਨੇ ਨਵਾਜ਼ ਸ਼ਰੀਫ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਆਪਣੀ ਇੱਛਾ ਨਾਲ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਜਾਵੇਗਾ। ਜਦ ਤਕ ਸੁਪਰੀਮ ਕੋਰਟ ਆਪਣਾ ਫੈਸਲਾ ਨਹੀਂ ਸੁਣਾ ਦਿੰਦੀ, ਪਾਰਟੀ ਵੱਡੀ ਰੈਲੀ ਦਾ ਆਯੋਜਨ ਨਹੀਂ ਕਰੇਗੀ।


Related News