''ਅਸੀਂ ਹਮਲਾ ਕਰਨ ਜਾ ਰਹੇ ਹਾਂ, ਇਹ ਇਲਾਕਾ ਹੁਣੇ ਕਰ ਦਿਓ ਖ਼ਾਲੀ !'''' IDF ਨੇ ਜਾਰੀ ਕੀਤੇ ਆਦੇਸ਼

Monday, May 19, 2025 - 04:17 PM (IST)

''ਅਸੀਂ ਹਮਲਾ ਕਰਨ ਜਾ ਰਹੇ ਹਾਂ, ਇਹ ਇਲਾਕਾ ਹੁਣੇ ਕਰ ਦਿਓ ਖ਼ਾਲੀ !'''' IDF ਨੇ ਜਾਰੀ ਕੀਤੇ ਆਦੇਸ਼

ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਭਾਰਤ-ਪਾਕਿ ਤੇ ਰੂਸ-ਯੂਕ੍ਰੇਨ ਵਿਚਾਲੇ ਜੰਗਬੰਦੀ ਦੀ ਚਰਚਾ ਚੱਲ ਰਹੀ ਹੈ, ਉੱਥੇ ਹੀ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਇਜ਼ਰਾਈਲ-ਹਮਾਸ ਵਿਚਾਲੇ ਹਮਲੇ ਤੇਜ਼ ਹੁੰਦੇ ਜਾ ਰਹੇ ਹਨ। ਇਸੇ ਦੌਰਾਨ ਇਜ਼ਰਾਈਲੀ ਸੈਨਾ ਨੇ ਗਾਜ਼ਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖ਼ਾਨ ਯੂਨਿਸ ਤੇ ਨੇੜੇ-ਤੇੜੇ ਦੇ ਇਲਾਕਿਆਂ ਨੂੰ ਖ਼ਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। 

ਇਜ਼ਰਾਈਲੀ ਫ਼ੌਜ ਦੇ ਬੁਲਾਰੇ ਅਵਿਚਾਏ ਅਦ੍ਰਾਏ ਨੇ ਆਪਣੇ 'ਐਕਸ' ਅਕਾਊਂਟ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ''ਖ਼ਾਨ ਯੂਨਿਸ, ਬਾਨੀ ਸੁਹੈਲਾ ਤੇ ਅਬਸਨ ਦੇ ਵਾਸੀਆਂ ਲਈ ਆਦੇਸ਼। ਇਜ਼ਰਾਈਲੀ ਡਿਫੈਂਸ ਫੋਰਸ ਅੱਤਵਾਦੀ ਠਿਕਾਣਿਆਂ ਨੂੰ ਤਬਾਹ ਕਰਨ ਲਈ ਹਮਲਾ ਕਰਨ ਜਾ ਰਹੀ ਹੈ। ਤੁਹਾਨੂੰ ਤੁਰੰਤ ਇਹ ਇਲਾਕਾ ਖ਼ਾਲੀ ਕਰ ਕੇ ਪੱਛਮ ਦੇ ਮਵਾਸੀ ਇਲਾਕੇ ਵੱਲ ਜਾਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਇਸੇ ਸਮੇਂ ਤੋਂ ਇਹ ਇਲਾਕਾ ਖ਼ਤਰਨਾਕ ਜੰਗੀ ਇਲਾਕਾ ਮੰਨਿਆ ਜਾਵੇਗਾ। ਆਪਣੀ ਸੁਰੱਖਿਆ ਲਈ, ਤੁਰੰਤ ਇਹ ਇਲਾਕਾ ਖ਼ਾਲੀ ਕਰ ਦਿਓ।''

#عاجل ‼️ الى سكان محافظة خان يونس، بني سهيلا وعبسان
⭕️جيش الدفاع الإسرائيلي سوف يشن هجوماً غير مسبوق لتدمير قدرات المنظمات الإرهابية في هذه المنطقة
⭕️عليكم الأخلاء فوراً غرباً الى منطقة المواصي⭕️
⭕️من هذه اللحظة، ستعتبر محافظة خانيونس منطقة قتال خطيرة
⭕️المنظمات الإرهابية جلبت… pic.twitter.com/1yqOLDVTKK

— افيخاي ادرعي (@AvichayAdraee) May 19, 2025

ਇਹ ਵੀ ਪੜ੍ਹੋ- ਪਲਾਂ 'ਚ ਉੱਜੜ ਗਿਆ ਪੂਰਾ ਪਰਿਵਾਰ ! ਵਿਆਹ 'ਤੇ ਜਾਂਦੇ ਸਮੇਂ ਪਿਓ-ਧੀ ਦੀ ਹੋ ਗਈ ਦਰਦਨਾਕ ਮੌਤ

ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ, ਜਿਸ ਕਾਰਨ ਆਏ-ਦਿਨ ਦੋਵਾਂ ਦੇਸ਼ਾਂ ਦੇ ਹਮਲਿਆਂ ਕਾਰਨ ਬੇਕਸੂਰ ਲੋਕ ਆਪਣੀ ਜਾਨ ਗੁਆ ਰਹੇ ਹਨ। ਹੁਣ ਇਸ ਹੁਕਮ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਸਥਿਤੀ ਹੋਰ ਭਿਆਨਕ ਹੋਣ ਜਾ ਰਹੀ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News