''ਆਈਸਲੈਂਡ'' ਮਨੁੱਖੀ ਅਧਿਕਾਰ ਪਰੀਸ਼ਦ ਵਿਚ ਲਵੇਗਾ ਅਮਰੀਕਾ ਦੀ ਥਾਂ

07/14/2018 4:59:29 PM

ਸੰਯੁਕਤ ਰਾਸ਼ਟਰ (ਭਾਸ਼ਾ)— ਅਮਰੀਕਾ ਵਲੋਂ ਮਨੁੱਖੀ ਅਧਿਕਾਰ ਪਰੀਸ਼ਦ 'ਤੇ ਪੱਖਪਾਤ ਦਾ ਦੋਸ਼ ਲਗਾ ਕੇ ਇਸ ਨੂੰ ਛੱਡਣ ਤੋਂ ਬਾਅਦ ਖਾਲੀ ਹੋਈ ਸੀਟ ਲਈ ਪਹਿਲੀ ਵਾਰ ਆਈਸਲੈਂਡ ਨੂੰ ਚੁਣਿਆ ਗਿਆ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਜੇਨੇਵਾ ਸਥਿਤ ਗਲੋਬਲ ਅਧਿਕਾਰ ਸੰਸਥਾ ਲਈ ਕੱਲ ਭਾਵ ਸ਼ੁੱਕਰਵਾਰ ਨੂੰ ਆਈਸਲੈਂਡ ਨੂੰ ਚੁਣਿਆ।
ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਵਲੋਂ ਜਾਰੀ ਬਿਆਨ ਵਿਚ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕਿਹਾ ਕਿ ਉਹ ਇਸ ਗੱਲ ਨੂੰ ਤਰਜ਼ੀਹ ਦਿੰਦੇ ਹਨ ਕਿ ਅਮਰੀਕਾ ਇਸ ਵਿਚ ਬਣਿਆ ਰਹੇ। 47 ਮੈਂਬਰੀ ਅੰਤਰ ਸਰਕਾਰੀ ਬਾਡੀਜ਼ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਢਾਂਚੇ ਦਾ ਇਕ ਹਿੱਸਾ ਹੈ, ਜੋ ਕਿ ਦੁਨੀਆ ਭਰ ਵਿਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਪ੍ਰਚਾਰ-ਪ੍ਰਸਾਰ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ 19 ਜੂਨ ਨੂੰ ਪਰੀਸ਼ਦ ਛੱਡਣ ਦਾ ਐਲਾਨ ਕੀਤਾ ਸੀ।


Related News