ਮੈਂ ਅਜਿਹੇ ਦੇਸ਼ ਦੀ ਅਗਵਾਈ ਕਰਦਾ ਹਾਂ, ਜਿਸ ਨੂੰ ਲੋਕਤੰਤਰ ਦੀ ਜਣਨੀ ਅਖਵਾਉਣ ''ਤੇ ਹੈ ਮਾਣ : PM ਮੋਦੀ

09/25/2021 8:51:33 PM

ਸੰਯੁਕਤ ਰਾਸ਼ਟਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਇਕ ਅਜਿਹੇ ਦੇਸ਼ ਦੀ ਅਗਵਾਈ ਕਰਦਾਂ ਹਾਂ ਜਿਸ ਨੂੰ 'ਲੋਕਤੰਤਰ ਦੀ ਜਣਨੀ' ਵਜੋਂ ਜਾਣਿਆ ਜਾਂਦਾ ਹੈ ਅਤੇ ਭਰਤ ਦੇ ਲੋਕਤੰਤਰ ਦੀ ਤਾਕਤ ਨੂੰ ਰੇਖਾਂਕਿਤ ਕਰਨ ਲਈ ਇਕ ਰੇਲਵੇ ਸਟੇਸ਼ਨ 'ਤੇ ਚਾਹ ਵੇਚਣ ਵਾਲੇ ਤੋਂ ਪ੍ਰਧਾਨ ਮੰਤਰੀ ਬਣਨ ਤੱਕ ਦੇ ਆਪਣੇ ਸਫਰ ਦਾ ਹਵਾਲਾ ਦਿੱਤਾ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਮਹਾਸਭਾ 'ਚ ਬੋਲੇ PM ਮੋਦੀ, ਕਿਹਾ-ਦੁਨੀਆ ਸਭ ਤੋਂ ਵੱਡੀ ਮਹਾਮਾਰੀ ਨਾਲ ਲੜ ਰਹੀ

ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਇਥੇ ਕਿਹਾ ਕਿ 'ਸਾਡੇ ਇਥੇ ਲੋਕਤੰਤਰ ਦੀ ਇਕ ਮਹਾਨ ਪਰੰਪਰਾ ਰਹੀ ਹੈ, ਜੋ ਹਜ਼ਾਰਾਂ ਸਾਲ ਪੁਰਾਣੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਕ ਅਜਿਹੀ ਦੇਸ਼ ਦੀ ਅਗਵਾਈ ਕਰਦਾ ਹਾਂ ਜਿਸ ਨੂੰ ਲੋਕਤੰਤਰ ਦੀ ਜਣਨੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਸਾਡੀ ਵਿੰਭਿਨਤਾ ਸਾਡੇ ਮਜ਼ਬੂਤ ਲੋਕਤੰਤਰ ਦੀ ਪਛਾਣ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਇਕ ਅਜਿਹਾ ਦੇਸ਼ ਹੈ ਜਿਥੇ ਦਰਜਨਾਂ ਭਾਸ਼ਾਵਾਂ, ਸੈਂਕੜੇ ਬੋਲੀਆਂ, ਵੱਖ-ਵੱਖ ਜੀਵਨ ਸ਼ੈਲੀਆਂ ਹਨ।

ਇਹ ਵੀ ਪੜ੍ਹੋ : ਸੋਮਾਲੀਆ ਦੀ ਰਾਜਧਾਨੀ 'ਚ ਧਮਾਕਾ, 8 ਲੋਕਾਂ ਦੀ ਮੌਤ ਤੇ 9 ਜ਼ਖਮੀ

ਇਹ ਇਕ ਜੀਵੰਤ ਲੋਕਤੰਤਰ ਦਾ ਸਭ ਤੋਂ ਚੰਗਾ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਲੋਕਤੰਤਰ ਦੀ ਤਾਕਤ ਇਸ ਤੱਥ ਨਾਲ ਪ੍ਰਦਰਸ਼ਿਤ ਹੁੰਦੀ ਹੈ ਕਿ ਇਕ ਛੋਟਾ ਲੜਕਾ ਜੋ ਕਦੇ ਰੇਲਵੇ ਸਟੇਸ਼ਨ 'ਤੇ ਚਾਹ ਦੀ ਦੁਕਾਨ 'ਤੇ ਆਪਣੇ ਪਿਤਾ ਦੀ ਮਦਦ ਕਰਦਾ ਸੀ, ਅੱਜ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਚੌਥੀ ਵਾਰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰ ਰਿਹਾ ਹੈ।  ਮੋਦੀ ਨੇ ਕਿਹਾ ਕਿ ਮੈਂ ਜਲਦ ਹੀ ਸਰਕਾਰ ਦੇ ਮੁਖੀਆ ਵਜੋਂ ਆਪਣੇ ਦੇਸ਼ ਵਾਸੀਆਂ ਦੀ ਸੇਵਾ ਕਰਨ ਦੇ 20 ਸਾਲ ਪੂਰਾ ਕਰਾਂਗਾ। ਪਹਿਲਾਂ, ਗੁਜਰਾਤ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਮੁੱਖ ਮੰਤਰੀ ਦੇ ਰੂਪ 'ਚ ਮੈਂ ਅਤੇ ਫਿਰ ਪਿਛਲੇ ਸੱਤ ਸਾਲਾ ਤੋਂ ਪ੍ਰਧਾਨ ਮੰਤਰੀ ਦੇ ਰੂਪ 'ਚ। ਉਨ੍ਹਾਂ ਨੇ ਕਿਹਾ ਕਿ ਇਹ ਲੋਕਤੰਤਰ ਦੀ ਦੇਨ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News