ਮੈਂ ਚੀਨੀ ਰਾਸ਼ਟਰਪਤੀ ਨੂੰ ਚੀਨ ਦਾ ''ਰਾਜਾ'' ਕਿਹਾ ਸੀ : ਟਰੰਪ

Wednesday, Apr 03, 2019 - 11:29 PM (IST)

ਮੈਂ ਚੀਨੀ ਰਾਸ਼ਟਰਪਤੀ ਨੂੰ ਚੀਨ ਦਾ ''ਰਾਜਾ'' ਕਿਹਾ ਸੀ : ਟਰੰਪ

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਉਨ੍ਹਾਂ ਨੇ 2017 'ਚ ਬੀਜ਼ਿੰਗ ਦੇ ਆਪਣੇ ਪਹਿਲੇ ਰਸਮੀ ਦੌਰੇ (ਸਟੇਟ ਟੂਰ) ਦੌਰਾਨ ਆਪਣੇ ਚੀਨੀ ਹਮਰੁਤਬਾ (ਰਾਸ਼ਟਰਪਤੀ) ਸ਼ੀ ਜਿਨਪਿੰਗ ਨੂੰ 'ਰਾਜਾ' ਕਿਹਾ ਸੀ ਅਤੇ ਉੱਚ ਕਮਿਊਨਿਸਟ ਪਾਰਟੀ ਨੇਤਾ ਇਸ ਟਿੱਪਣੀ ਦੀ ਤਰੀਫ ਕਰਦੇ ਹੋਏ ਜਾਣ ਗਏ ਸਨ।
ਟਰੰਪ ਨੇ ਮੰਗਲਵਾਰ ਨੂੰ ਇਥੇ ਨੈਸ਼ਨਲ ਰਿਪਬਲਿਕਨ ਕਾਂਗਰਸਨਲ ਕਮੇਟੀ ਦੇ ਵਸੰਤ ਭੋਜ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਕਹੀ। ਹਾਲਾਂਕਿ ਉਨ੍ਹਾਂ ਦੱਸਿਆ ਕਿ ਸ਼ੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਉਹ ਕਾਜਾ ਹਨ। ਸੀ. ਐੱਨ. ਐੱਨ. ਮੁਤਾਬਕ ਟਰੰਪ ਨੇ ਪ੍ਰੋਗਰਾਮ 'ਚ ਕਿਹਾ ਕਿ ਉਨ੍ਹਾਂ ਆਖਿਆ, ਪਰ ਮੈਂ ਤਾਂ ਰਾਜਾ ਨਹੀਂ ਹਾਂ, ਮੈਂ ਰਾਸ਼ਟਰਪਤੀ ਹਾਂ। ਮੈਂ ਕਿਹਾ, ਨਹੀਂ ਤੁਸੀਂ ਜ਼ਿੰਦਗੀ ਭਰ ਲਈ ਰਾਸ਼ਟਰਪਤੀ ਹੋ ਇਸ ਲਈ ਤੁਸੀਂ ਰਾਜਾ ਹੋ।
ਸੀ. ਐੱਨ. ਐੱਨ. ਮੁਤਾਬਕ ਟਰੰਪ ਦੀ ਗੱਲ ਸੁਣ ਕੇ ਇਥੇ ਲੋਕ ਹੱਸ ਪਏ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਉਹ ਪਸੰਦ ਆਏ ਅਤੇ ਮੈਨੂੰ ਉਨ੍ਹਾਂ ਦਾ ਸਾਥ ਪਸੰਦ ਆਇਆ। ਟਰੰਪ ਨਵੰਬਰ, 2017 'ਚ ਬੀਜ਼ਿੰਗ ਗਏ ਸਨ। ਉਸ ਤੋਂ ਕੁਝ ਮਹੀਨਿਆਂ ਬਾਅਦ ਮਾਰਚ 'ਚ ਚੀਨ ਦੀ ਵਿਧਾਇਕਾ ਨੈਸ਼ਨਲ ਪੀਪਲਜ਼ ਕਾਂਗਰਸ ਨੇ ਚੀਨ ਦੇ ਰਾਸ਼ਟਰਪਤੀ ਦੇ 2 ਕਾਰਜਕਾਲ ਦੀ ਸੀਮਾ ਹਟਾ ਦਿੱਤੀ ਸੀ। ਇਸ ਵਿਵਾਦਤ ਕਦਮ ਨਾਲ 65 ਸਾਲਾ ਸ਼ੀ ਦੇ ਚੀਨ ਰਾਸ਼ਟਰ ਪ੍ਰਮੁੱਖ ਦੇ ਰੂਪ 'ਚ ਅਨਿਸ਼ਚਿਤ ਤੱਕ ਬਣੇ ਰਹਿਣ ਅਤੇ ਸੱਤਾ 'ਤੇ ਆਪਣੀ ਪੱਕੜ ਮਜ਼ਬੂਤ ਕਰਨ ਦਾ ਰਾਹ ਪੱਧਰਾ ਹੋ ਗਿਆ ਸੀ।


author

Khushdeep Jassi

Content Editor

Related News