OMG, ਪਤੀ ਨੇ ਫੇਸਬੁੱਕ ’ਤੇ ਲਗਾਈ ਪਤਨੀ ਦੀ ਸੇਲ! ਦੱਸੇ ਖ਼ਰੀਦਣ ਦੇ ਲਾਭ-ਹਾਨੀਆਂ
Thursday, May 26, 2022 - 01:46 PM (IST)
ਲੰਡਨ- ਇਕ ਵਿਅਕਤੀ ਨੇ ਮਜ਼ਾਕੀਆ ਅੰਦਾਜ਼ ਵਿਚ ਪਤਨੀ ਦੀ ਵਿਕਰੀ ਦਾ ਆਨਲਾਈਨ ਇਸ਼ਤਿਹਾਰ ਦੇ ਦਿੱਤਾ, ਜਿਵੇਂ ਕਿ ਉਹ ਕੋਈ ਕਾਰ ਜਾਂ ਕੋਈ ਹੋਰ ਚੀਜ਼ ਹੋਵੇ। ਉਸਨੇ ਅਜਿਹਾ ਓਦੋਂ ਕੀਤਾ ਜਦੋਂ ਉਸਦੀ ਪਤਨੀ ਆਪਣੇ ਦੋਸਤਾਂ ਨਾਲ ਛੁੱਟੀਆਂ ’ਤੇ ਗਈ ਹੋਈ ਸੀ। ਪਤਨੀ ਦੀ ਸੇਲ ਲਗਾਉਣ ਵਾਲੇ ਦਾ ਨਾਂ ਰੋਬੀ ਮੈਕਮਿਲਨ ਹੈ। ਉਹ ਬਾਰ ਦਾ ਮਾਲਕ ਹੈ। ਰੋਬੀ ਨੇ ਫੇਸਬੁੱਕ ’ਤੇ ਪਤਨੀ ਸਾਰਾ ਦੀ ਫੋਟੋ ਸ਼ੇਅਰ ਕਰਦੇ ਹੋਏ ਸਾਰਾ ਦੇ ਖਰੀਦਣ ਦੇ ਲਾਭ ਅਤੇ ਨੁਕਸਾਨ ਵੀ ਦੱਸੇ। ਰੋਬੀ ਨੇ ਪੋਸਟ ਵਿਚ ਲਿਖਿਆ ਕਿ ਵਿਕਰੀ ਲਈ ਪਤਨੀ। ਸਾਲ ਭਰ ਐਵਰੇਜ ਤੋਂ ਉੱਪਰ ਮਾਈਲੇਜ, ਅਦਭੁੱਤ ਹੈੱਡਲਾਈਟਸ, ਚਮਕਦਾਰ ਪੇਂਟਵਰਕ ਜੋ ਕਿ ਹਫ਼ਤੇ ਭਰ ਤੋਂ ਵ੍ਹਾਈਟ ਰਹਿੰਦਾ ਹੈ ਪਰ ਵੀਕੈਂਡਸ ’ਤੇ ਆਰੇਂਜ ਹੋ ਜਾਂਦਾ ਹੈ, ਟਾਇਰਸ ਅੱਛੇ ਹਨ। ਇਸਦੇ 100 ਜੋੜੇ (ਪਤਨੀ ਦੀਆਂ ਚੱਪਲਾਂ) ਨਾਲ ਮਿਲਣਗੀਆਂ।
ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਸੇਨੇਗਲ 'ਚ ਹਸਪਤਾਲ 'ਚ ਲੱਗੀ ਭਿਆਨਕ ਅੱਗ, 11 ਨਵਜੰਮੇ ਬੱਚਿਆਂ ਦੀ ਹੋਈ ਮੌਤ
ਰੋਬੀ ਨੇ ਅੱਗੇ ਲਿਖਿਆ ਕਿ ਹਰ ਸਵੇਰ ਐਗਜਾਸਟ ਤੋਂ ਗੰਦੀ ਸਮੈੱਲ ਆਉਂਦੀ ਹੈ ਪਰ ਖਿੜਕੀ ਖੋਲ੍ਹਦਿਆਂ ਹੀ ਚਲੀ ਜਾਂਦੀ ਹੈ। ਜਦੋਂ ਤੋਂ ਉਹ ਮੇਰੇ ਨਾਲ ਹੈ, ਛੋਟੀ-ਮੋਟੀ ਖਰਾਬੀ ਆ ਜਾਂਦੀ ਹੈ। ਪਿਛਲਾ ਮਹੀਨਾ ਤਾਂ ਬਹੁਤ ਖ਼ਰਾਬ ਲੰਘਿਆ। ਉਹ ਕੋਰੋਸ ਲਾਈਟ ਅਤੇ ਕਾਕਟੇਲ ’ਤੇ ਚਲਦੀ ਹੈ। ਜੇਕਰ ਤੁਸੀਂ ਟਾਪ-ਅਪ ਕਰਦੇ ਰਹੇ ਤਾਂ ਡ੍ਰਿੰਕ ਦੇ ਹਰ ਗੈਲਨ ’ਤੇ ਚੰਗੀ ਸਮਾਈਲ ਦਿੰਦੀ ਹੈ। ਪੋਸਟ ਦਾ ਲਿਸਟਿੰਗ ਪ੍ਰਾਈਸ ਨਹੀਂ ਹੈ, ਇਸਦੇ ਬਾਵਜੂਦ ਕੁਝ ਲੋਕਾਂ ਨੇ ਇਸਨੂੰ ਲੈ ਕੇ ਇਨਕਵਾਇਰੀ ਕੀਤੀ। ਰੋਬੀ ਨੇ ਕਿਹਾ ਕਿ ਇਹ ਸਿਰਫ ਇਕ ਜੋਕ ਹੀ ਸੀ। ਅਸੀਂ ਲੋਕ ਹਮੇਸ਼ਾ ਇਕੱਠੇ ਹੱਸਦੇ ਰਹਿੰਦੇ ਹਾਂ। ਉਹ ਲੱਖਾਂ ਵਿਚੋਂ ਇਕ ਹੈ। ਇਨ੍ਹਾਂ ਦੋਨਾਂ ਦੇ 2 ਬੱਚੇ ਹਨ। ਪੋਸਟ ਬਾਰੇ ਸਾਰਾ ਨੇ ਕਿਹਾ ਕਿ ਉਹ ਬਹੁਤ ਢੀਠ ਹੈ। ਮੈਂ ਜਦੋਂ ਪੋਸਟ ਦੇਖੀ ਤਾਂ ਮੈਂ ਬਹੁਤ ਹੱਸੀ ਕਿਉਂਕਿ ਜ਼ਿਆਦਾਤਰ ਉਹ ਅਜਿਹੀਆਂ ਹਰਕਤਾਂ ਕਰਦਾ ਰਹਿੰਦਾ ਹੈ। ਉਹ ਹਾਸਾ-ਮਜ਼ਾਕ ਕਰਦਾ ਰਹਿੰਦਾ ਹੈ। ਹੋ ਸਕਦਾ ਹੈ ਕਿ ਓਦੋਂ ਉਹ ਮੈਨੂੰ ਬਹੁਤ ਮਿਸ ਕਰ ਰਿਹਾ ਹੋਵੇ।
ਇਹ ਵੀ ਪੜ੍ਹੋ: ਅਮਰੀਕਾ ਦੀ ਆਬਾਦੀ 33 ਕਰੋੜ, ਬੰਦੂਕਾਂ 40 ਕਰੋੜ, ਜਾਣੋ ਹਥਿਆਰਾਂ ਦੇ ਮਾਮਲੇ 'ਚ ਭਾਰਤ ਦਾ ਸਥਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।