Reel ਬਣਾਉਣ ਲਈ ਪਤੀ ਨੇ ਬਰਫ਼ੀਲੀ ਨਦੀ ’ਚ ਮਾਰੀ ਛਾਲ, ਪਤਨੀ ਬਣਾਉਂਦੀ ਰਹੀ ਵੀਡੀਓ, ਅੱਖਾਂ ਸਾਹਮਣੇ ਹੋਈ ਮੌਤ

Friday, Feb 11, 2022 - 12:29 PM (IST)

Reel ਬਣਾਉਣ ਲਈ ਪਤੀ ਨੇ ਬਰਫ਼ੀਲੀ ਨਦੀ ’ਚ ਮਾਰੀ ਛਾਲ, ਪਤਨੀ ਬਣਾਉਂਦੀ ਰਹੀ ਵੀਡੀਓ, ਅੱਖਾਂ ਸਾਹਮਣੇ ਹੋਈ ਮੌਤ

ਇੰਟਰਨੈਸ਼ਨਲ ਡੈਸਕ: ਸੋਸ਼ਲ ਮੀਡੀਆ ’ਤੇ ਆਏ ਦਿਨ ਲੋਕ ਲਾਈਕਸ ਅਤੇ ਵਿਊਜ਼ ਲਈ ਨਵੀਆਂ-ਨਵੀਆਂ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ। ਅਜਿਹੇ ’ਚ ਇਕ ਔਰਤ ਨੂੰ ਆਪਣੇ ਪਤੀ ਦੀ ਵੀਡੀਓ ਬਣਾਉਣੀ ਮਹਿੰਗੀ ਪੈ ਗਈ ਅਤੇ ਔਰਤ ਦੇ ਸਾਹਮਣੇ ਹੀ ਉਸ ਦੇ ਪਤੀ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਯੂਕਰੇਨ ਦੀ ਦੱਸੀ ਜਾ ਰਹੀ ਹੈ। ਦਿ ਮਿਰਰ ਦੀ ਖ਼ਬਰ ਮੁਤਾਬਕ ਅਲੈਗਜ਼ੈਂਡਰ ਨਾਮ ਦਾ ਇਕ ਵਿਅਕਤੀ ਆਪਣੀ ਪਤਨੀ ਨਾਲ ਘੁੰਮਣ ਗਿਆ ਸੀ। ਇਸ ਦੌਰਾਨ ਉਸ ਨੂੰ ਇਕ ਬਰਫ਼ੀਲੀ ਨਦੀ ਦਿਖੀ ਅਤੇ ਅਲੈਗਜ਼ੈਂਡਰ ਨੇ ਵੀਡੀਓ ਬਣਾਉਣ ਬਾਰੇ ਸੋਚਿਆ। ਅਲੈਗਜ਼ੈਂਡਰ ਨੇ ਆਪਣੀ ਪਤਨੀ ਨੂੰ ਵੀਡੀਓ ਬਣਾਉਣ ਲਈ ਕਿਹਾ ਅਤੇ ਨਦੀ ਵਿਚ ਛਾਲ ਮਾਰੀ ਦਿੱਤੀ। ਅਲੈਗਜ਼ੈਂਡਰ ਨੇ ਯੂਕ੍ਰੇਨ ਦੇ ਨਿਪ੍ਰੋਪੇਟ੍ਰੋਸ ਖੇਤਰ ਵਿਚ ਸਥਿਤ ਆਈਸਡ-ਓਵਰ ਚੋਰਟੋਮੇਲਿਕ ਨਦੀ ਵਿਚ ਛਾਲ ਮਾਰੀ ਸੀ।

ਇਹ ਵੀ ਪੜ੍ਹੋ: ਅਮਰੀਕਾ ਨੇ ਕੈਨੇਡਾ ਨੂੰ ਵਿਰੋਧ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਲਈ ਦਿੱਤਾ ਇਹ ਸੁਝਾਅ

PunjabKesari

‘-5’ ਡਿਗਰੀ ਸੈਲਸੀਅਸ ਤਾਪਮਾਨ ਵਿਚ ਵਾਪਰੀ ਘਟਨਾ ਦੀ ਇਕ ਵੀਡੀਓ ਵਿਚ ਅਲੈਗਜ਼ੈਂਡਰ ਨੂੰ ਆਪਣੀ ਪਤਨੀ ਨਾਲ ਗੱਲ ਕਰਦੇ ਸੁਣਿਆ ਜਾ ਸਕਦਾ ਹੈ, ਜਿਸ ਵਿਚ ਉਸ ਦੀ ਪਤਨੀ ਕਹਿ ਰਹੀ ਹੈ- ਤੁਹਾਨੂੰ ਡਰ ਨਹੀਂ ਲੱਗਦਾ ਅਲੈਗਜ਼ੈਂਡਰ? ਇਸ ’ਤੇ ਉਹ ਜਵਾਬ ਦਿੰਦਾ ਹੈ ਕਿ ਉਹ ਨਹੀਂ ਡਰ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਪੁੱਛਿਆ ਕਿ ਤੁਹਾਨੂੰ ਠੰਡ ਨਹੀਂ ਲੱਗਦੀ? ਉਸ ਨੇ ਜਵਾਬ ਦਿੱਤਾ ਨਹੀਂ। ਫਿਰ ਉਸ ਨੇ ਪੁੱਛਿਆ, ਤੁਹਾਡੇ ਪੈਰ ਠੰਡੇ ਨਹੀਂ ਹਨ? ਉਹ ਜ਼ੋਰ ਦੇ ਕੇ ਕਹਿੰਦਾ ਹੈ ਕਿ ਨਹੀਂ। ਉਸ ਨੇ ਅੱਗੇ ਕਿਹਾ ਕਿ ਹੇ ਭਗਵਾਨ, ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਬਹੁਤ ਠੰਡ ਹੈ।

ਇਹ ਵੀ ਪੜ੍ਹੋ: ਭਾਰਤ ’ਚ ਵਧਦੇ ਵਿਵਾਦ ਦਰਮਿਆਨ ਫਰਾਂਸ ’ਚ ਖੇਡਾਂ ਦੌਰਾਨ ਹਿਜਾਬ ’ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ  ਰੱਦ

 ਇਸ ਤੋਂ ਬਾਅਦ ਅਲੈਗਜ਼ੈਂਡਰ ਆਪਣੇ ਕੱਪੜੇ ਉਤਾਰ ਕੇ ਨਦੀ ਵਿਚ ਜੰਮੀ ਬਰਫ਼ ਨੂੰ ਥੋੜ੍ਹਾ ਜਿਹਾ ਤੋੜ ਕੇ ਉਸ ਵਿਚ ਛਾਲ ਮਾਰ ਦਿੰਦਾ ਹੈ। ਅਲੈਗਜ਼ੈਂਡਰ ਨੂੰ ਬਾਹਰ ਨਾ ਆਉਂਦੇ ਦੇਖ਼ ਪਤਨੀ ਮਦਦ ਲਈ ਬੇਨਤੀ ਕਰਦੀ ਹੈ। ਮੌਕੇ ’ਤੇ ਮੌਜੂਦ ਇਕ ਹੋਰ ਵਿਅਕਤੀ ਹੋਰ ਬਰਫ਼ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਗਈ। ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਅਲੈਗਜ਼ੈਂਡਰ ਬਰਫ਼ ਦੇ ਹੇਠਾਂ ਫਸ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬਚਾਅ ਕਰਮੀਆਂ ਨੂੰ ਅਲੈਗਜ਼ੈਂਡਰ ਦੀ ਲਾਸ਼ ਅਗਲੇ ਦਿਨ 13 ਫੁੱਟ ਦੀ ਡੂੰਘਾਈ ’ਤੇ ਤੱਟ ਤੋਂ ਲੱਗਭਗ 70 ਫੁੱਟ ਦੂਰੀ ਤੋਂ ਮਿਲੀ।

ਇਹ ਵੀ ਪੜ੍ਹੋ: ਮੁੰਬਈ ਹਮਲਾ: ਪਾਕਿਸਤਾਨੀ ਏਜੰਸੀ ਨੇ ਭਗੌੜੇ ਦੋਸ਼ੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਜਾਇਦਾਦਾਂ ਦਾ ਮੰਗਿਆ ਵੇਰਵਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News