ਅਮਰੀਕਾ ’ਚ ਤੂਫਾਨ ਨੇ ਮਚਾਈ ਤਬਾਹੀ, 76 ਦੀ ਮੌਤ, ਕੇਂਟਕੀ ’ਚ ਐਮਰਜੈਂਸੀ

Saturday, Dec 11, 2021 - 11:19 PM (IST)

ਵਾਸ਼ਿੰਗਟਨ - ਅਮਰੀਕਾ ਦੇ ਕਈ ਇਲਾਕਿਆਂ ’ਚ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਘੱਟ ਤੋਂ ਘੱਟ 70 ਲੋਕਾਂ ਦੇ ਮਰਨ ਦਾ ਖਦਸਾ ਪ੍ਰਗਟਾਇਆ ਜਾ ਰਿਹਾ ਹੈ। ਤੂਫਾਨ ਦੀ ਵਜ੍ਹਾ ਨਾਲ ਅਮਰੀਕਾ ਦੇ ਰਾਜ ਕੇਂਟਕੀ ’ਚ ਐਮਰਜੈਂਸੀ ਲਾ ਦਿੱਤੀ ਗਈ ਹੈ।

ਅਮਰੀਕਾ ਦੇ ਕੇਂਟਕੀ ਸੂਬੇ ’ਚ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਸੂਬੇ ਦੇ ਮੇਫੀਲਡ ਸਮੇਤ ਕਈ ਇਲਾਕਿਆਂ ’ਚ ਤੂਫਾਨ ਨੇ ਕੋਹਰਾਮ ਮਚਾਉਂਦੇ ਹੋਏ ਘੱਟ ਤੋਂ ਘੱਟ 70 ਲੋਕਾਂ ਨੂੰ ਮੌਤ ਦੇ ਮੂੰਹ ’ਚ ਧੱਕ ਦਿੱਤਾ ਹੈ।

ਇਹ ਵੀ ਪੜ੍ਹੋ - ਬ੍ਰਿਟੇਨ ਜਨਵਰੀ ਤੋਂ ਓਮੀਕਰੋਨ ਨਾਲ ਪੈਦਾ ਇੱਕ ਵੱਡੀ ਲਹਿਰ ਦਾ ਸਾਹਮਣਾ ਕਰ ਸਕਦੈ

ਮੀਡੀਆ ਰਿਪੋਰਟਾਂ ਮੁਤਾਬਕ ਮੇਫੀਲਡ ਇਲਾਕੇ ’ਚ ਮੋਮਬੱਤੀ ਬਣਾਉਣ ਵਾਲੇ ਕਾਰਖਾਨੇ ਨੂੰ ਤੂਫਾਨ ਨਾਲ ਕਾਫ਼ੀ ਨੁਕਸਾਨ ਪੁੱਜਾ ਹੈ। ਦੱਸਿਆ ਜਾ ਰਿਹਾ ਹੈ ਕਿ ਤੂਫਾਨ ਜਦੋਂ ਫੈਕਟਰੀ ਨਾਲ ਟਕਰਾਇਆ, ਉਸ ਵੇਲੇ ਇਸ ’ਚ 100 ਤੋਂ ਜ਼ਿਆਦਾ ਲੋਕ ਕੰਮ ਕਰ ਰਹੇ ਸਨ। ਇੱਥੇ ਰੈਸਕਿਊ ਆਪ੍ਰੇਸ਼ਨ ਜਾਰੀ ਹੈ।

ਗਵਰਨਰ ਏਂਡੀ ਬੇਸ਼ਿਅਰ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਸੰਭਵ ਹੈ ਕਿ 100 ਹੋਵੇਗੀ। ਉਥੇ ਹੀ ਇਲਿਨੋਇਸ ’ਚ ਐਮਾਜ਼ੋਨ ਦਾ ਇਕ ਕੇਂਦਰ, ਆਰਕਾਂਸਸ ’ਚ ਇਕ ਨਰਸਿੰਗ ਹੋਮ ਅਤੇ ਕਈ ਘਰਾਂ ਅਤੇ ਇਮਾਰਤਾਂ ਨੂੰ ਨੁਕਸਾਨ ਪੁੱਜਾ, ਜਿਸ ’ਚ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News