ਅਮਰੀਕਾ ’ਚ ਤੂਫਾਨ, 4 ਮਰੇ

04/20/2019 8:47:25 PM

ਵਾਸ਼ਿੰਗਟਨ (ਏਜੰਸੀਆਂ)–ਅਮਰੀਕਾ ਦੇ ਦੱਖਣੀ ਸੂਬਿਆਂ ਮਿਸੀਸਿਪੀ ਤੇ ਅਲਬਾਮਾ ’ਚ ਤੇਜ਼ ਤੂਫਾਨ ਕਾਰਨ 4 ਵਿਅਕਤੀਆਂ ਦੀ ਸ਼ਨੀਵਾਰ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਇਹ ਮੌਤਾਂ ਰੁੱਖਾਂ ਦੇ ਡਿੱਗਣ ਕਾਰਨ ਹੋਈਆਂ। ਇਸ ਤੋਂ ਇਲਾਵਾ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਸਭ ਤੋਂ ਵੱਧ ਨੁਕਸਾਨ ਮਿਸੀਸਿਪੀ ਵਿਖੇ ਹੋਇਆ। 1 ਲੱਖ ਤੋਂ ਵੱਧ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ ਕਿਉਂਕਿ ਵੱਡੇ ਖੇਤਰ ’ਚ ਬਿਜਲੀ ਬੰਦ ਹੈ।


Sunny Mehra

Content Editor

Related News