ਅਮਰੀਕਾ ਦੇ ਕੋਲਾਰਾਡੋ ਸੂਬੇ ''ਚ ਆਇਆ ਸ਼ਕਤੀਸ਼ਾਲੀ ਤੂਫ਼ਾਨ, ਫੌਜੀ ਅੱਡੇ ''ਤੇ ਖੜ੍ਹੇ ਜਹਾਜ਼ਾਂ ਨੂੰ ਹੋਇਆ ਭਾਰੀ ਨੁਕਸਾਨ

Sunday, Aug 04, 2024 - 05:00 AM (IST)

ਇੰਟਰਨੈਸ਼ਨਲ ਡੈਸਕ - ਅਮਰੀਕਾ ਦੇ ਕੋਲਾਰਾਡੋ ਸੂਬੇ ਦੇ ਫੋਰਟ ਕਾਰਸਨ ਫੌਜੀ ਅੱਡੇ ’ਤੇ ਸ਼ਕਤੀਸ਼ਾਲੀ ਤੂਫਾਨ ਆ ਗਿਆ, ਜਿਸ ਕਾਰਨ ਕਈ ਅਮਰੀਕੀ ਫੌਜੀ ਜਹਾਜ਼ ਨੁਕਸਾਨੇ ਗਏ। ਫੋਰਟ ਕਾਰਸਨ ਪਬਲਿਕ ਰਿਲੇਸ਼ਨ ਦਫਤਰ ਨੇ ਕਿਹਾ ਕਿ ਬਟਸ ਆਰਮੀ ਹੈਲੀਪੋਰਟ ’ਤੇ ਸ਼ਕਤੀਸ਼ਾਲੀ ਤੂਫਾਨ ਕਾਰਨ ਕਈ ਅਮਰੀਕੀ ਫੌਜੀ ਜਹਾਜ਼ ਨੁਕਸਾਨੇ ਗਏ ਹਨ।

ਰਿਪੋਰਟ ਮੁਤਾਬਕ ਇਸ ਘਟਨਾ ’ਚ ਕੰਬੈਟ ਐਵੀਏਸ਼ਨ ਬ੍ਰਿਗੇਡ ਅਤੇ ਇਨਫੈਂਟਰੀ ਡਿਵੀਜ਼ਨ ਦੇ ਕਈ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ। ਮੌਸਮ ਕਾਰਨ ਅਪਾਚੇ, ਚਿਨੂਕ ਅਤੇ ਬਲੈਕ ਹਾਕ ਸਮੇਤ ਕਈ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ। ਫੌਜੀ ਅਧਿਕਾਰੀ ਇਸ ਤੂਫ਼ਾਨ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਨ।

ਇਹ ਵੀ ਪੜ੍ਹੋ- ਅਮਰੀਕੀਆਂ ਦੀ ਇਕ ਚੌਥਾਈ ਆਮਦਨ ਤੱਕ ਪਹੁੰਚਣ ’ਚ ਵੀ ਭਾਰਤੀਆਂ ਨੂੰ ਲੱਗ ਜਾਣਗੇ 75 ਸਾਲ !

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News