ਫਲੋਰੀਡਾ ਦੇ ਤੱਟ ''ਤੇ ਪਹੁੰਚਿਆ ਤੂਫ਼ਾਨ ''ਇਆਨ'', ਹੜ੍ਹ ਅਤੇ ਤੇਜ਼ ਹਵਾਵਾਂ ਚੱਲਣ ਦਾ ਖ਼ਤਰਾ

Wednesday, Sep 28, 2022 - 04:15 PM (IST)

ਮਿਆਮੀ (ਏਜੰਸੀ)- ਅਮਰੀਕਾ ਵਿੱਚ ‘ਇਆਨ’ ਇਕ ਬੇਹੱਦ ਖ਼ਤਰਨਾਕ ਸ਼੍ਰੇਣੀ 4 ਦਾ ਤੂਫ਼ਾਨ ਬਣ ਗਿਆ ਹੈ, ਜੋ ਫਲੋਰੀਡਾ ਦੇ ਪੱਛਮੀ ਤੱਟ ਦੇ ਨੇੜੇ ਪਹੁੰਚਣ ਵਾਲਾ ਹੈ। ਮੌਸਮ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ। ਮਿਆਮੀ 'ਚ ਯੂਐਸ ਨੈਸ਼ਨਲ ਹਰੀਕੇਨ ਸੈਂਟਰ ਨੇ ਬੁੱਧਵਾਰ ਸਵੇਰੇ 5 ਵਜੇ ਦੱਸਿਆ ਕਿ 'ਇਆਨ' ਦੇ ਪ੍ਰਭਾਵ 'ਚ ਹਵਾ ਕਰੀਬ 220 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਹੈ।

ਉਸ ਨੇ ਕਿਹਾ ਹੈ ਕਿ 'ਇਆਨ' ਇਸ ਸਮੇਂ ਨੈਪਲਸ, ਫਲੋਰੀਡਾ ਤੋਂ ਲਗਭਗ 125 ਕਿਲੋਮੀਟਰ ਪੱਛਮ-ਦੱਖਣ-ਪੱਛਮ ਵਿਚ ਕੇਂਦਰਿਤ ਹੈ। ਇਸ 'ਚ ਕਿਹਾ ਗਿਆ ਹੈ ਕਿ 'ਇਆਨ' 17 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ ਵੱਲ ਵਧ ਰਿਹਾ ਹੈ। ਇਸ ਦੇ ਚੱਲਦੇ ਸੂਬੇ ਦੇ ਸੰਘਣੀ ਆਬਾਦੀ ਵਾਲੇ ਗਲਫ਼ ਕੋਸਟ ਦੇ ਬੋਨੀਟਾ ਬੀਚ ਤੋਂ ਟੈਂਪਾ ਬੇ ਖੇਤਰ ਲਈ ਸੰਭਾਵੀ ਖ਼ਤਰਨਾਕ ਤੂਫ਼ਾਨ ਦੀ ਚਿਤਾਵਨੀ ਦਿੱਤੀ ਗਈ ਹੈ।

'ਇਆਨ' ਦੇ ਕਿਊਬਾ ਦੇ ਪੱਛਮੀ ਸਿਰੇ ਨਾਲ ਇੱਕ ਖ਼ਤਰਨਾਕ ਵੱਡੇ ਤੂਫ਼ਾਨ ਦੇ ਰੂਪ ਵਿੱਚ ਟਕਰਾਉਣ ਤੋਂ ਇੱਕ ਦਿਨ ਬਾਅਦ ਤੇਜ਼ ਹਵਾਵਾਂ ਚੱਲਣ ਲੱਗੀਆਂ ਅਤੇ ਭਾਰੀ ਮੀਂਹ ਸ਼ੁਰੂ ਹੋ ਗਿਆ। ਫਲੋਰੀਡਾ ਪ੍ਰਾਇਦੀਪ ਦੇ ਪੱਛਮੀ ਤੱਟ ਦੇ ਨੇੜੇ ਪਹੁੰਚਣ 'ਤੇ ਇਸ ਤੂਫ਼ਾਨ ਦੇ ਮੈਕਸੀਕੋ ਦੀ ਖਾੜੀ ਉੱਤੇ ਤੇਜ਼ ਹੋਣ ਤੋਂ ਪਹਿਲਾਂ ਇਸ ਦੇ ਚੱਲਦੇ ਬਿਜਲੀ ਸਪਲਾਈ ਵਿੱਚ ਵਿਘਨ ਪਿਆ, ਜਿਸ ਨਾਲ 10 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ।


cherry

Content Editor

Related News