ਕਾਬੁਲ ''ਚ ਪਾਕਿ ਵਿਰੁੱਧ ਰੈਲੀ ''ਚ ਜੁਟੇ ਸੈਂਕੜੇ ਪ੍ਰਦਰਸ਼ਨਕਾਰੀ, ''ਪਾਕਿਸਤਾਨ ਮੁਰਦਾਬਾਦ'' ਦੇ ਲੱਗੇ ਨਾਅਰੇ

Wednesday, Sep 08, 2021 - 12:41 AM (IST)

ਕਾਬੁਲ ''ਚ ਪਾਕਿ ਵਿਰੁੱਧ ਰੈਲੀ ''ਚ ਜੁਟੇ ਸੈਂਕੜੇ ਪ੍ਰਦਰਸ਼ਨਕਾਰੀ, ''ਪਾਕਿਸਤਾਨ ਮੁਰਦਾਬਾਦ'' ਦੇ ਲੱਗੇ ਨਾਅਰੇ

ਪੇਸ਼ਾਵਰ/ਕਾਬੁਲ-ਅਫਗਾਨਿਸਤਾਨ 'ਚ ਮਹਿਲਾਵਾਂ ਸਮੇਤ ਸੈਂਕੜੇ ਪ੍ਰਦਰਸ਼ਨਕਾਰੀ 'ਪਾਕਿਸਤਾਨ ਮੁਰਦਾਬਾਦ' ਦੇ ਨਾਅਰੇ ਲਾਉਂਦੇ ਹੋਏ ਮੰਗਲਵਾਰ ਨੂੰ ਕਾਬੁਲ ਦੀਆਂ ਸੜਕਾਂ 'ਤੇ ਉਤਰੇ ਅਤੇ ਉਨ੍ਹਾਂ ਨੇ ਅਫਗਾਨਿਸਤਾਨ 'ਚ ਪਾਕਿਸਤਾਨ ਦੇ ਦਖਲ ਅਤੇ ਉਸ ਦੇ ਲੜਾਕੂ ਜਹਾਜ਼ਾਂ ਤੋਂ ਪੰਜਸ਼ੀਰ ਸੂਬੇ 'ਚ ਤਾਲਿਬਾਨ ਦੇ ਸਮਰਥਨ 'ਚ ਹਵਾਈ ਹਮਲਿਆਂ ਦੀ ਨਿੰਦਾ ਕੀਤੀ। ਇਕ ਖਬਰ 'ਚ ਇਹ ਗੱਲ ਸਾਹਮਣੇ ਆਈ।

ਇਹ ਵੀ ਪੜ੍ਹੋ :ਕੋਲੋਰਾਡੋ ਦੇ ਮਨੋਰੰਜਨ ਪਾਰਕ 'ਚ 6 ਸਾਲਾ ਬੱਚੀ ਦੀ ਹੋਈ ਮੌਤ

ਤਾਲਿਬਾਨ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਪੰਜਸ਼ੀਰ 'ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿਛਲੇ ਮਹੀਨੇ ਅਫਗਾਨਿਸਤਾਨ ਸਰਕਾਰ ਦਾ ਕੰਟਰੋਲ ਆਪਣੇ ਹੱਥ 'ਚ ਲੈ ਲਿਆ ਸੀ ਅਤੇ ਪੰਜਸ਼ੀਰ ਹੀ ਉਨ੍ਹਾਂ ਦਾ ਕੰਟਰੋਲ ਤੋਂ ਬਾਹਰ ਸੀ। ਅਫਗਾਨਿਸਤਾਨ ਦੀ ਇਕ ਸਮਾਚਾਰ ਏਜੰਸੀ ਦੇ ਲੜਾਕੂ ਜਹਾਜ਼ਾਂ ਨੇ ਪੰਜਸ਼ੀਰ ਸੂਬੇ 'ਚ ਹਵਾਈ ਹਮਲੇ ਕੀਤੇ। 'ਪਾਕਿਸਤਾਨ ਮੁਰਦਾਬਾਦ' ਅਤੇ 'ਆਜ਼ਾਦੀ' ਵਰਗੇ ਨਾਅਰੇ ਲਾਉਂਦੇ ਹੋਏ ਪ੍ਰਦਰਸ਼ਨਕਾਰੀ ਕਾਬੁਲ 'ਚ ਪਾਕਿਸਤਾਨੀ ਦੂਤਘਰ ਦੇ ਬਾਹਰ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਉਥੇ ਦੇ ਕਰਮਚਾਰੀਆਂ ਨੂੰ ਅਫਗਾਨਿਸਤਾਨ ਤੋਂ ਜਾਣ ਨੂੰ ਕਿਹਾ। ਇਕ ਵੱਡੇ ਬੈਨਰ 'ਤੇ ਲਿਖਿਆ ਸੀ, 'ਪਾਕਿਸਤਾਨ, ਪਾਕਿਸਤਾਨ, ਛੱਡ ਦਵੋ ਅਫਗਾਨਿਸਤਾਨ।' ਵਿਰੋਧ ਕਰ ਰਹੇ ਲੋਕਾਂ ਨੇ ਕਿਹਾ ਕਿ ਉਹ ਅਫਗਾਨਿਸਤਾਨ 'ਚ ਕਠਪੁਤਲੀ ਸਰਕਾਰ ਨਹੀਂ ਚਾਹੁੰਦੇ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਤਾਲਿਬਾਨ ਦੀ ਨਵੀਂ ਸਰਕਾਰ ਦਾ ਹੋਇਆ ਐਲਾਨ, ਮੁੱਲਾ ਹਸਨ ਹੋਣਗੇ PM

ਖਬਰਾਂ ਮੁਤਾਬਕ ਤਾਲਿਬਾਨ ਮੈਂਬਰਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਹਵਾ 'ਚ ਗੋਲੀਆਂ ਚਲਾਈਆਂ ਪਰ ਪ੍ਰਦਰਸ਼ਨ ਜਾਰੀ ਰਹੇ। ਅਫਗਾਨਿਸਤਾਨ ਦੇ ਇਕ ਨਿਊਜ਼ ਚੈਨਲ ਨੇ ਦੱਸਿਆ ਕਿ ਤਾਲਿਬਾਨ ਨੇ ਉਨ੍ਹਾਂ ਦੇ ਕੈਮਰਾਪਰਸਨ ਵਾਹਿਦ ਸੂਬੇ 'ਚ ਰਜਿਸਟੈਂਸ ਫਰੰਟ ਨੂੰ ਪ੍ਰਦਰਸ਼ਨ ਦੀ ਵੀਡੀਓ ਬਣਾਉਣ ਤੋਂ ਰੋਕਿਆ। ਇਕ ਵੀਡੀਓ 'ਚ ਪੰਜਸ਼ੀਰ ਸੂਬੇ 'ਚ ਰਜਿਸਟੈਂਸ ਫਰੰਟ ਦੇ ਸਹਿ-ਨੇਤਾ ਅਹਿਮਦ ਮਸੂਦ ਨੇ ਅਫਗਾਨਿਸਤਾਨ ਦੇ ਲੋਕਾਂ ਨੂੰ ਤਾਲਿਬਾਨ ਵਿਰੁੱਧ ਫਰਿ ਤੋਂ ਆਵਾਜ਼ ਚੁੱਕਣ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ : ਮੋਦੀ ਸਰਕਾਰ ਖੇਤੀਬਾੜੀ ਨਾਲ ਜੁੜੇ ਅਹਿਮ ਵਿਸ਼ਿਆਂ ’ਤੇ ਸੂਬਿਆਂ ਨਾਲ ਕਰ ਰਹੀ ਚਰਚਾ : ਤੋਮਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News