ਬਗਦਾਦ ''ਚ ਭਾਰੀ ਸੁਰੱਖਿਆ ਵਿਚਾਲੇ ਸੈਂਕੜੇ ਪ੍ਰਦਰਸ਼ਨਕਾਰੀ ਹੋਏ ਇਕੱਠੇ

Friday, Oct 04, 2019 - 01:05 AM (IST)

ਬਗਦਾਦ ''ਚ ਭਾਰੀ ਸੁਰੱਖਿਆ ਵਿਚਾਲੇ ਸੈਂਕੜੇ ਪ੍ਰਦਰਸ਼ਨਕਾਰੀ ਹੋਏ ਇਕੱਠੇ

ਬਗਦਾਦ - ਇਰਾਕ 'ਚ ਬਗਦਾਦ ਦੇ ਡੋਰਾ ਜ਼ਿਲੇ 'ਚ ਸੈਂਕੜੇ ਲੋਕਾਂ ਨੇ ਭਾਰੀ ਸੁਰੱਖਿਆ ਅਤੇ ਕਰਫਿਊ ਦੇ ਬਾਵਜੂਦ ਵਿਰੋਧ ਪ੍ਰਦਰਸ਼ਨ ਅਤੇ ਰੈਲੀ ਕੱਢੀ ਅਤੇ ਰੱਬੜ ਦੇ ਟਾਇਰ ਫੂਕੇ ਗਏ। ਇਕ ਪ੍ਰਦਰਸ਼ਨਕਾਰੀ ਨੇ ਵੀਰਵਾਰ ਨੂੰ ਸਪੂਤਨਿਕ ਨੂੰ ਦੱਸਿਆ ਕਿ ਡੋਰਾ ਜ਼ਿਲੇ 'ਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਕਰਫਿਊ ਦੇ ਬਾਵਜੂਦ ਟਾਇਰਾਂ ਨੂੰ ਫੂਕ ਕੇ ਪ੍ਰਦਰਸ਼ਨ ਕੀਤਾ। ਇਰਾਕ ਦੇ ਪ੍ਰਧਾਨ ਮੰਤਰੀ ਅਦੇਲ ਅਬਦੁਲ ਮੇਹਦੀ ਨੇ ਵੀਰਵਾਰ ਸਵੇਰੇ 5 ਵਜੇ ਤੋਂ ਪੂਰੀ ਰਾਜਧਾਨੀ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚਾਲੇ ਕਰਫਿਊ ਦਾ ਐਲਾਨ ਕੀਤਾ। ਰਾਜਧਾਨੀ ਬਗਦਾਦ ਅਤੇ ਦੇਸ਼ ਦੇ ਦੱਖਣੀ ਹਿੱਸਿਆਂ ਅਤੇ ਹੋਰ ਇਲਾਕਿਆਂ 'ਚ ਮੰਗਲਵਾਰ ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਹੋ ਰਿਹਾ ਹੈ। ਪ੍ਰਦਰਸ਼ਨਕਾਰੀ ਆਰਥਿਕ ਸੁਧਾਰ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਹਨ।


author

Khushdeep Jassi

Content Editor

Related News