ਇਤਿਹਾਸ ''ਚ ਪਹਿਲੀ ਵਾਰ, ਇਨਸਾਨ ਦੇ ਸਰੀਰ ''ਚ ਖੁਦ ਹੀ ਠੀਕ ਹੋਇਆ HIV
Tuesday, Sep 01, 2020 - 06:26 PM (IST)

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਐੱਚ.ਆਈ.ਵੀ. (human immunodeficiency virus)ਬਿਨਾਂ ਕਿਸੇ ਇਲਾਜ ਦੇ ਠੀਕ ਗਿਆ ਹੋਵੇ। ਇਨਸਾਨੀ ਸਰੀਰ ਦੇ ਇਮਿਊਨ ਸਿਸਟਮ ਮਤਲਬ ਪ੍ਰਤੀਰੋਧਕ ਸਮਰੱਥਾ ਨੇ ਇਸ ਜਾਨਲੇਵਾ ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੋਵੇ।ਇਸ ਘਟਨਾ ਨਾਲ ਦੁਨੀਆ ਭਰ ਦੇ ਵਿਗਿਆਨੀ ਅਤੇ ਡਾਕਟਰ ਹੈਰਾਨ ਹਨ। ਕਿਉਂਕਿ ਐੱਚ.ਆਈ.ਵੀ. ਲਾਇਲਾਜ ਹੈ। ਇਹ ਜਿਸ ਕਿਸੇ ਨੂੰ ਹੋ ਜਾਂਦਾ ਹੈ, ਉਸ ਨੂੰ ਜ਼ਿੰਦਗੀ ਭਰ ਦਵਾਈਆਂ ਦੇ ਸਹਾਰੇ ਰਹਿਣਾ ਪੈਂਦਾ ਹੈ। ਅਜਿਹੇ ਵਿਚ ਜੇਕਰ ਇਹ ਖੁਦ ਹੀ ਠੀਕ ਹੋ ਜਾਵੇ ਤਾਂ ਹੈਰਾਨੀ ਜ਼ਰੂਰ ਹੋਵੇਗੀ।
ਇਸ ਤੋਂ ਪਹਿਲਾਂ ਦੋ ਵਾਰੀ ਲੋਕਾਂ ਦੇ ਸਰੀਰ ਵਿਚ ਬੋਨ ਮੈਰੋ ਟਰਾਂਸਪਲਾਂਟ ਕੀਤਾ ਗਿਆ ਸੀ।ਜਿਸ ਦੇ ਬਾਅਦ ਸਰੀਰ ਵਿਚ ਐੱਚ.ਆਈ.ਵੀ. ਵਾਇਰਸ ਬਹੁਤ ਤੇਜ਼ੀ ਨਾਲ ਘੱਟ ਹੋਇਆ ਸੀ ਅਤੇ ਦੁਬਾਰਾ ਨਹੀਂ ਹੋਇਆ। ਪਰ ਸਰੀਰ ਦਾ ਇਮਿਊਨ ਸਿਸਟਮ ਖੁਦ ਹੀ ਐੱਚ.ਆਈ.ਵੀ. ਨਾਲ ਲੜ ਕੇ ਉਸ ਨੂੰ ਖਤਮ ਕਰ ਦੇਵੇ ਉਹ ਵੀ ਬਿਨਾਂ ਕਿਸੇ ਬਾਹਰੀ ਮਦਦ ਦੇ, ਅਜਿਹਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਉਸ ਦੇ ਬਾਅਦ ਡਾਕਟਰਾਂ ਨੇ ਸਰੀਰ ਵਿਚ ਮੌਜੂਦ 1.5 ਬਿਲੀਅਨ ਮਤਲਬ 150 ਕਰੋੜ ਸੈੱਲਾਂ ਦੀ ਜਾਂਚ ਕੀਤੀ। ਇਸ ਮਰੀਜ਼ ਨੂੰ EC2 ਦਾ ਨਾਮ ਦਿੱਤਾ ਗਿਆ ਸੀ।
26 ਅਗਸਤ ਨੂੰ ਸਾਈਂਸ ਮੈਗਜ਼ੀਨ ਨੇਚਰ ਵਿਚ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਇਸ ਮਰੀਜ਼ ਦੇ ਸਰੀਰ ਵਿਚ ਐੱਚ.ਆਈ.ਵੀ. ਦੇ ਐਕਟਿਵ ਵਾਇਰਸ ਨਹੀਂ ਹਨ।ਇਸ ਦਾ ਮਤਲਬ ਇਹ ਹੈ ਕਿ ਇਹ ਐੱਚ.ਆਈ.ਵੀ. ਨਾਲ ਸੰਕ੍ਰਮਿਤ ਹੋਇਆ ਅਤੇ ਖੁਦ-ਬ-ਖੁਦ ਠੀਕ ਵੀ ਹੋ ਗਿਆ। ਇਕ ਦੂਜੇ ਵਿਅਕਤੀ ਦੀ ਵੀ ਜਾਂਚ ਕੀਤੀ ਗਈ। ਇਸ ਦਾ ਨਾਮ EC1 ਹੈ। ਇਸ ਦੇ ਸਰੀਰ ਦੇ 100 ਕਰੋੜ ਸੈੱਲਾਂ ਦੀ ਜਾਂਚ ਕੀਤੀ ਗਈ ਤਾਂ ਇਸ ਦੇ ਸਰੀਰ ਵਿਚ ਸਿਰਫ ਇਕ ਐਕਟਿਵ ਵਾਇਰਸ ਪਾਇਆ ਗਿਆ ਪਰ ਉਹ ਵੀ ਜੈਨੇਟਿਕਲੀ ਕਿਰਿਆਹੀਣ ਹੈ ਮਤਲਬ ਇਹਨਾਂ ਦੋਹਾਂ ਇਨਸਾਨਾਂ ਦੇ ਸਰੀਰ ਦਾ ਜੈਨੇਟਿਕਸ ਅਜਿਹਾ ਹੈ ਜਿਸ ਕਾਰਨ ਇਹ ਦੋਵੇਂ ਐੱਚ.ਆਈ.ਵੀ. ਦੀ ਕਿਰਿਆਸ਼ੀਲਤਾ ਨੂੰ ਖਤਮ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਇਜ਼ਰਾਈਲ-UAE 'ਚ ਪਹਿਲੀ ਵਾਰ ਸ਼ੁਰੂ ਹੋਈਆਂ ਸਿੱਧੀਆਂ ਵਪਾਰਕ ਉਡਾਣਾਂ
ਇੰਨੀ ਜਾਂਚ ਦੇ ਬਾਅਦ ਵਿਗਿਆਨੀਆਂ ਨੇ ਇਹਨਾਂ ਦੋਹਾਂ ਨੂੰ ਐਲੀਟ ਕੰਟਰੋਲਸ (EC) ਦਾ ਨਾਮ ਦਿੱਤਾ ਹੈ। ਐਲੀਟ ਕੰਟਰੋਲਸ ਦਾ ਮਤਲਬ ਹੁੰਦਾ ਹੈ ਕਿ ਉਹ ਲੋਕ ਜਿਹਨਾਂ ਦੇ ਸਰੀਰ ਵਿਚ ਐੱਚ.ਆਈ.ਵੀ. ਹੈ ਪਰ ਪੂਰੀ ਤਰ੍ਹਾਂ ਕਿਰਿਆਹੀਣ ਜਾਂ ਫਿਰ ਇੰਨੀ ਘੱਟ ਮਾਤਰਾ ਵਿਚ ਜਿਸ ਨੂੰ ਕਿਸੇ ਦਵਾਈ ਦੇ ਬਗੈਰ ਠੀਕ ਕੀਤਾ ਜਾ ਸਕਦਾ ਹੈ। ਇਹਨਾਂ ਲੋਕਾਂ ਦੇ ਸਰੀਰ ਵਿਚ ਐੱਚ.ਆਈ.ਵੀ. ਦੇ ਲੱਛਣਾਂ ਜਾਂ ਉਸ ਨਾਲ ਹੋਣ ਵਾਲੇ ਨੁਕਸਾਨ ਵੀ ਨਹੀਂ ਦੇਖੇ ਗਏ। ਕੈਲੀਫੋਰਨੀਆ ਯੂਨੀਵਰਸਿਟੀ ਵਿਚ ਐੱਚ.ਆਈ.ਵੀ. 'ਤੇ ਸ਼ੋਧ ਕਰਨ ਵਾਲੇ ਸੱਤਿਆ ਦਾਂਡੇਕਰ ਨੇ ਕਿਹਾ ਕਿ ਇਹ ਕੁਝ ਮਹੀਨੇ ਜਾਂ ਸਾਲਾਂ ਦੀ ਗੱਲ ਨਹੀਂ ਦਿੱਸਦੀ। ਇਹ ਬਹੁਤ ਜ਼ਿਆਦਾ ਸਮੇਂ ਵਿਚ ਵਿਕਸਿਤ ਹੋਣ ਵਾਲਾ ਇਮਿਊਨ ਸਿਸਟਮ ਦਿਸ ਰਿਹਾ ਹੈ।
ਦੁਨੀਆ ਦੇ 3.50 ਕਰੋੜ ਲੋਕ ਐੱਚ.ਆਈ.ਵੀ. ਨਾਲ ਸੰਕ੍ਰਮਿਤ ਹਨ। ਇਹਨਾਂ ਵਿਚੋਂ 99.50 ਫੀਸਦੀ ਅਜਿਹੇ ਮਰੀਜ਼ ਹਨ ਜਿਹਨਾਂ ਨੂੰ ਰੋਜ਼ ਐਂਟੀਰੇਟ੍ਰੋਵਾਇਰਲ ਦਵਾਈ ਮਤਲਬ ਐੱਚ.ਆਈ.ਵੀ. ਦੀ ਦਵਾਈ ਲੈਣੀ ਪੈਂਦੀ ਹੈ। ਬਿਨਾਂ ਦਵਾਈ ਦੇ ਇਸ ਬੀਮਾਰੀ 'ਤੇ ਕੰਟਰੋਲ ਲੱਗਭਗ ਅਸੰਭਵ ਹੈ। ਸੱਤਿਆ ਨੇ ਕਿਹਾ ਕਿ ਹੁਣ ਤੱਕ ਕਿਸੇ ਵੀ ਵਿਗਿਆਨੀ ਨੇ ਐਲੀਟ ਕੰਟਰੋਲਰਸ ਦੇ ਇਮਿਊਨ ਸਿਸਟਮ ਅਤੇ ਐੱਚ.ਆਈ.ਵੀ. ਦੇ ਵਿਚ ਹੋਣ ਵਾਲੇ ਸੰਘਰਸ਼ ਨੂੰ ਰਿਕਾਰਡ ਕੀਤਾ ਹੋਵੇ ਜਾਂ ਉਸ ਦੀ ਰਿਪੋਰਟ ਤਿਆਰ ਕੀਤੀ ਹੋਵੇ। ਅਸੀਂ ਸਾਰਿਆਂ ਨੇ ਇਨਸਾਨੀ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਮਤਲਬ ਇਮਿਊਨ ਸਿਸਟਮ ਦੇ ਐੱਚ.ਆਈ.ਵੀ. 'ਤੇ ਹੋਣ ਵਾਲੇ ਪਹਿਲੇ ਹਮਲੇ 'ਤੇ ਧਿਆਨ ਨਹੀਂ ਦਿੱਤਾ ਹੈ। ਇਸ ਲਈ ਜਦੋਂ ਤੱਕ ਕੋਈ ਐਲੀਟ ਕੰਟਰੋਲਰ ਘੋਸ਼ਿਤ ਕੀਤਾ ਜਾਂਦਾ ਹੈ ਉਦੋਂ ਤੱਕ ਉਹ ਐੱਚ.ਆਈ.ਵੀ. ਨੂੰ ਹਰਾ ਚੁੱਕਾ ਹੁੰਦਾ ਹੈ।
ਵਿਗਿਆਨੀ ਇਹ ਵੀ ਮੰਨ ਰਹੇ ਹਨ ਕਿ ਸ਼ਾਇਦ ਇਹਨਾਂ ਦੋਹਾਂ ਵਿਅਕਤੀਆਂ ਦੇ ਸਰੀਰ ਵਿਚ ਐੱਚ.ਆਈ.ਵੀ. ਦਾ ਕਮਜੋਰ ਵਾਇਰਸ ਹੋਵੇ। ਵਿਗਿਆਨੀਆਂ ਨੇ 64 ਐਲੀਟ ਕੰਟਰੋਲਸ ਦੇ ਸਰੀਰ 'ਤੇ ਐੱਚ.ਆਈ.ਵੀ. ਇਨਫੈਕਸ਼ਨ ਦਾ ਅਧਿਐਨ ਕੀਤਾ। ਇਹਨਾਂ ਵਿਚੋਂ 41 ਲੋਕ ਅਜਿਹੇ ਸਨ ਜੋ ਐਂਟੀਰੇਟ੍ਰੋਵਾਇਲ ਦਵਾਈਲੈ ਰਹੇ ਸਨ ਪਰ ਮਰੀਜ਼ EC2 ਨੇ ਕੋਈ ਦਵਾਈ ਨਹੀਂ ਲਈ ਅਤੇ ਉਸ ਦੇ ਸਰੀਰ ਵਿਚ ਐੱਚ.ਆਈ. ਵੀ. ਪੂਰੀ ਤਰ੍ਹਾਂ ਨਾਲ ਕਿਰਿਆਹੀਣ ਹੈ।