ਖੁਸ਼ਖਬਰੀ! ਇਹ ਕੰਪਨੀ ਸਤੰਬਰ 'ਚ ਸ਼ੁਰੂ ਕਰਨ ਜਾ ਰਹੀ ਹੈ ਕੋਰੋਨਾ ਲਈ ਟੀਕੇ ਦਾ ਟ੍ਰਾਇਲ

03/31/2020 11:02:19 AM

ਵਾਸ਼ਿੰਗਟਨ : ਜੌਹਨਸਨ ਐਂਡ ਜੌਹਨਸਨ ਕੰਪਨੀ ਕੋਰੋਨਾ ਵਾਇਰਸ ਲਈ ਟੀਕੇ ਦਾ ਮਨੁੱਖੀ ਟ੍ਰਾਇਲ ਸਤੰਬਰ ਵਿਚ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

PunjabKesari

ਹਾਲਾਂਕਿ, ਕੰਪਨੀ ਨੇ ਕਿਹਾ ਕਿ ਇਹ 2021 ਦੇ ਸ਼ੁਰੂ ਵਿਚ ਸਿਰਫ ਐਮਰਜੈਂਸੀ ਵਰਤੋਂ ਲਈ ਹੀ ਉਪਲੱਬਧ ਹੋ ਸਕਦਾ ਹੈ। J&J ਨੇ ਇਹ ਵੀ ਕਿਹਾ ਕਿ ਉਸ ਨੇ ਫੈਡਰਲ ਬਾਇਓਮੈਡੀਕਲ ਐਡਵਾਂਸਡ ਰਿਸਰਚ ਐਂਡ ਡਿਵੈਲਪਮੈਂਟ ਅਥਾਰਟੀ ਨਾਲ ਮਿਲ ਕੇ ਟੀਕੇ ਦੀ ਰਿਸਰਚ ਲਈ ਇਕ ਅਰਬ ਡਾਲਰ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਉਹ ਸਤੰਬਰ ਵਿਚ ਇਸ ਦਾ ਟ੍ਰਾਇਲ ਸ਼ੁਰੂ ਕਰੇਗੀ ਤੇ ਜੇਕਰ ਇਹ ਸਫਲ ਰਿਹਾ ਤਾਂ ਇਹ ਟੀਕਾ 2021 ਦੀ ਸ਼ੁਰੂਆਤ ਵਿਚ ਸੰਕਟਕਾਲੀਨ ਉਪਯੋਗ ਲਈ ਉਪਲੱਬਧ ਹੋ ਸਕਦਾ ਹੈ।

PunjabKesari

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ 34 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਲਈ ਟੀਕਾ ਵਿਕਸਤ ਕਰਨ ਲਈ ਵਿਸ਼ਵ ਪੱਧਰੀ ਕੋਸ਼ਿਸ਼ਾਂ ਜਾਰੀ ਹਨ ਪਰ ਮਾਹਰਾਂ ਨੇ ਸਾਵਧਾਨ ਕੀਤਾ ਹੈ ਕਿ ਇਸ ਦੇ ਤਿਆਰ ਹੋਣ ਵਿਚ ਇਕ ਸਾਲ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਮਾਡਰੇਨਾ ਨੇ ਵੀ ਟੀਕੇ ਦਾ ਇਕ ਮਰੀਜ਼ ‘ਤੇ ਟ੍ਰਾਇਲ ਕੀਤਾ ਸੀ, ਜੋ ਹੁਣ ਤਕ ਇਸ ਦੌੜ ਵਿਚ ਮੋਹਰੀ ਕੰਪਨੀ ਸੀ। ਵਿਸ਼ਵ ਸਿਹਤ ਸੰਗਠਨ ਮੁਤਾਬਕ, ਚੀਨ ਦੀ ਕੈਨਸਿਨੋ ਬਾਇਓਲੋਜੀਕਲ ਵੀ ਟ੍ਰਾਇਲ ਦੇ ਪਹਿਲੇ ਦੌਰ ਵਿਚ ਹੈ।

PunjabKesari
ਜੌਹਨਸਨ ਐਂਡ ਜੌਹਨਸਨ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਕੋਵਿਡ-19 ਨੂੰ ਰੋਕਣ ਲਈ ਇਕ ਟੀਕੇ 'ਤੇ ਪ੍ਰਗਤੀ ਕੀਤੀ ਹੈ ਅਤੇ ਇਹ ਪ੍ਰਾਡਕਟ 2021 ਦੇ ਸ਼ੁਰੂ ਵਿਚ ਤਿਆਰ ਹੋ ਸਕਦਾ ਹੈ ਅਤੇ ਐਮਰਜੈਂਸੀ ਵਰਤੋਂ ਲਈ ਟੀਕਾ ਉਪਲੱਬਧ ਹੋ ਸਕਦਾ ਹੈ। ਕੰਪਨੀ ਨੇ ਕਿਹਾ ਕਿ ਟ੍ਰਾਇਲ ਸਫਲ ਰਿਹਾ ਤਾਂ ਉਹ ਤੁਰੰਤ ਇਸ ਟੀਕੇ ਦਾ ਨਿਰਮਾਣ ਸ਼ੁਰੂ ਕਰ ਦੇਵੇਗੀ।

PunjabKesari
 


Sanjeev

Content Editor

Related News