ਸੁਰੱਖਿਆ ਮਾਹਰਾਂ ਦੀ ਚਿਤਾਵਨੀ, ਚੀਨੀ 5ਜੀ ਨੈੱਟਵਰਕ ਬਣ ਸਕਦੈ ਕੈਨੇਡਾ ਲਈ ਖਤਰਾ

Thursday, Feb 07, 2019 - 12:50 AM (IST)

ਸੁਰੱਖਿਆ ਮਾਹਰਾਂ ਦੀ ਚਿਤਾਵਨੀ, ਚੀਨੀ 5ਜੀ ਨੈੱਟਵਰਕ ਬਣ ਸਕਦੈ ਕੈਨੇਡਾ ਲਈ ਖਤਰਾ

ਓਟਾਵਾ—ਚੀਨੀ ਕੰਪਨੀ ਹੁਵਾਵੇਈ ਦੀ ਸੀ.ਐੱਫ.ਓ. ਮੇਂਗ ਵਾਨਝਉ ਦੀ ਗ੍ਰਿਫਤਾਰੀ ਤੋਂ ਬਾਅਦ ਕੈਨੇਡਾ ਤੇ ਚੀਨ ਦਰਮਿਆਨ ਚੱਲ ਰਿਹਾ ਘਮਸਾਣ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਹੁਣ ਕੈਨੇਡੀਅਨ ਵਿਸ਼ਲੇਸ਼ਕਾਂ ਅਤੇ ਸਕਿਓਰਟੀ ਮਹਾਰਾਂ ਨੇ ਸੰਭਾਵਨਾ ਪ੍ਰਗਟਾਈ ਕਿ ਕੈਨੇਡਾ ਜਲਦ ਹੀ ਹੁਵਾਵੇਈ 'ਤੇ 5ਜੀ ਨੈੱਟਵਰਕ ਸਬੰਧੀ ਰੋਕ ਲੱਗਾ ਸਕਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਸਬੰਧੀ ਫੈਸਲਾ ਲੈਣ 'ਚ ਸ਼ਾਇਦ ਇਸ ਕਰਕੇ ਦੇਰੀ ਕਰ ਰਹੇ ਹੋਣ, ਤਾਂ ਕਿ ਇਸ ਤੋਂ ਬਾਅਦ ਪੈਦਾ ਹੋਣ ਵਾਲੇ ਕਿਸੇ ਵੀ ਖਤਰੇ ਤੋਂ ਚੀਨ 'ਚ ਗ੍ਰਿਫਤਾਰ ਤਿੰਨ ਕੈਨੇਡੀਅਨਾਂ ਨੂੰ ਬਚਾਇਆ ਜਾ ਸਕੇ। ਚੀਨ 'ਚ ਸਾਬਕਾ ਕੈਨੇਡੀਅਨ ਰਾਜਦੂਤਾਂ, ਸਾਬਕਾ ਜਾਸੂਸ ਮੁਖੀ ਅਤੇ ਟੈਲੀਕਾਮ ਮਾਹਰਾਂ ਦਾ ਮੰਨਣਾ ਹੈ ਕਿ ਚੀਨੀ ਟੈਲੀਕਾਮ ਮਾਹਰਾਂ ਦਾ ਮੰਨਣਾ ਹੈ ਕਿ ਚੀਨੀ ਕੰਪਨੀ ਹੁਵਾਵੇਈ ਨੂੰ 5ਜੀ ਨੈੱਟਵਰਕ ਤੋਂ ਬਾਹਰ ਕਰਨ ਲਈ ਕੈਨੇਡਾ ਆਪਣਾ ਸਾਰੇ ਨਿਯਮਾਂ ਦੀ ਪਾਲਣਾ ਕਰੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਸਾਬਕਾ ਨੈਸ਼ਨਲ ਸਕਿਓਰਟੀ ਐਡਵਾਈਜ਼ਰ ਰਿਚਰਡ ਫੈਡੇਨ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਮੇਰੇ ਮੁਤਾਬਕ ਹੁਵਾਵੇਈ ਕੰਪਨੀ 'ਤੇ ਬੈਨ ਲੱਗਣ ਦੀ ਪੂਰੀ ਸੰਭਾਵਨ ਹੈ। ਉਨ੍ਹਾਂ ਨੇ ਕਿਹਾ ਕਿ ਹੁਵਾਵੇਈ ਕੰਪਨੀ ਦੀ ਦੇਸ਼ ਦੇ 5ਜੀ ਨੈੱਟਵਰਕ 'ਚ ਮੌਜੂਦਗੀ ਕੌਮੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੀ ਹੈ। ਇਸ ਕਰਕੇ ਕੈਨੇਡਾ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਇਕ ਫੈਸਲੇ 'ਤੇ ਪਹੁੰਚਣਾ ਚਾਹੀਦਾ ਹੈ ਕਿ ਚੀਨੀ ਕੰਪਨੀ ਨੂੰ 5ਜੀ ਨੈੱਟਵਰਕ 'ਚ ਰੱਖਿਆ ਜਾਵੇਗਾ ਕਿ ਨਹੀਂ। ਦੱਸਣਯੋਗ ਹੈ ਕਿ ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਹੁਵਾਵੇਈ ਕੰਪਨੀ ਦੇ ਪੁਰਜ਼ਿਆਂ ਦੀ ਵਰਤੋਂ ਕਰਨ 'ਤੇ ਰੋਕ ਲੱਗਾ ਦਿੱਤੀ ਹੈ ਜਾਂ ਇਨ੍ਹਾਂ ਨੂੰ ਸਮੀਤਿ ਕਰ ਦਿੱਤਾ ਹੈ ਅਤੇ ਹੁਣ ਕੈਨੇਡਾ ਵੀ ਇਨ੍ਹਾਂ ਦੇਸ਼ਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਅਜਿਹੇ ਹੀ ਫੈਸਲੇ ਲੇ ਸਕਦਾ ਹੈ। ਇਸ ਤੋਂ ਇਲਾਵਾ ਜਰਮਨੀ ਅਤੇ ਹਰੋ ਯੂਰਪੀ ਦੇਸ਼ਾਂ ਨੂੰ ਵੀ ਚੀਨ ਦੀ ਖੂਫੀਆ ਵਿਭਾਗ ਦੂਜੇ ਦੇਸ਼ਾਂ 'ਚ ਜਾਸੂਸੀ ਕਰਨ ਲਈ ਉਕਤ ਕੰਪਨੀ ਦੇ ਨੈੱਟਵਰਕ ਦੀ ਵਰਤੋਂ ਕਰ ਸਕਦੇ ਹਨ, ਜਿਸ ਦੇ ਚੱਲਦਿਆਂ ਉਹ ਵੀ ਕੰਪਨੀ ਦੇ ਨੈੱਟਵਰਕ ਦੀ ਵਰਤੋਂ ਘਟਾਉਣ ਜਾਂ ਬੰਦ ਕਰਨ ਬਾਬਤ ਵਿਚਾਰ ਕਰ ਰਹੇ ਹਨ।


Related News