Huawei ਤੇ ZTE ਨੂੰ ਲੱਗਾ ਦੂਜਾ ਝਟਕਾ, ਹੁਣ ਆਸਟ੍ਰੇਲੀਆ ਨੇ ਲਗਾਇਆ ਦੋਵਾਂ ਕੰਪਨੀਆਂ ''ਤੇ ਬੈਨ!

Thursday, Aug 23, 2018 - 05:44 PM (IST)

Huawei ਤੇ ZTE ਨੂੰ ਲੱਗਾ ਦੂਜਾ ਝਟਕਾ, ਹੁਣ ਆਸਟ੍ਰੇਲੀਆ ਨੇ ਲਗਾਇਆ ਦੋਵਾਂ ਕੰਪਨੀਆਂ ''ਤੇ ਬੈਨ!

ਜਲੰਧਰ— ਚੀਨ ਦੀਆਂ ਟੈਕਨਾਲੋਜੀ ਕੰਪਨੀਆਂ Huawei ਅਤੇ ZTE ਨੂੰ ਦੂਜਾ ਵੱਡਾ ਝਟਕਾ ਲੱਗਾ ਹੈ। ਅਮਰੀਕਾ ਦੁਆਰਾ ਇਨ੍ਹਾਂ ਦੇ ਕੰਪੋਨੈਂਟਸ 'ਤੇ ਰੋਕ ਲਗਾਉਣ ਤੋਂ ਬਾਅਦ ਹੁਣ ਆਸਟ੍ਰੇਲੀਆਈ ਸਰਕਾਰ ਨੇ ਵੀ ਇਨ੍ਹਾਂ ਦੋਵਾਂ ਕੰਪਨੀਆਂ 'ਤੇ ਆਪਣਾ ਸ਼ਿੰਕਜਾ ਕੱਸ ਦਿੱਤਾ ਹੈ। ਐਨਗੈਜੇਟ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆਈ ਸਰਕਾਰ ਨੇ ਇਨ੍ਹਾਂ ਦੋਵਾਂ ਕੰਪਨੀਆਂ ਦੁਆਰਾ ਤਿਆਰ ਕੀਤੇ ਗਏ 5ਜੀ ਤਕਨੀਕ 'ਤੇ ਆਧਾਰਿਤ ਉਪਕਰਣਾਂ ਨੂੰ ਦੇਸ਼ 'ਚ ਲਿਆਉਣ 'ਤੇ ਰੋਕ ਲਗਾ ਦਿੱਤੀ ਹੈ। ਰਿਪੋਰਟ ਮੁਤਾਬਕ ਆਸਟ੍ਰੇਲਾਈ ਦੀ ਸਰਕਾਰੀ ਨਹੀਂ ਚਾਹੁੰਦੀ ਕਿ ਉਥੋਂ ਦੇ ਲੋਕਲ ਸੈਲੂਲਰ ਕੈਰੀਅਰ ਚੀਨ ਦੁਆਰਾ ਤਿਆਰ ਕੀਤੇ ਗਏ ਨੈੱਟਵਰਕ ਉਪਕਰਣਾਂ ਦਾ ਇਸਤੇਮਾਲ ਕਰਨ। ਇਸ ਕਾਰਨ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

Huawei ਨੇ ਖੁਦ ਕੀਤੀ ਇਸ ਗੱਲ ਦੀ ਪੁੱਸ਼ਟੀ
ਟਵਿਟਰ ਰਾਹੀਂ Huawei ਨੇ ਪੁੱਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਆਸਟ੍ਰੇਲੀਆਈ ਸਰਕਾਰ ਨੇ Huawei ਅਤੇ ZTE ਨੂੰ ਆਸਟ੍ਰੇਲੀਆ 'ਚ 5ਜੀ ਟੈਕਨਾਲੋਜੀ ਨੂੰ ਉਪਲੱਬਧ ਕਰਨ 'ਤੇ ਬੈਨ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਯੂਜ਼ਰਸ ਲਈ ਇਕ ਬੇਹੱਦ ਨਿਰਾਸ਼ਾਜਨਕ ਗੱਲ ਹੈ।

ਨਵੀਂ ਤਕਨੀਕ ਨਹੀਂ ਸੁਰੱਖਿਆ ਚਾਹੀਦੀ ਹੈ
ਇਸ ਫੈਸਲੇ ਤੋਂ ਬਾਅਦ ਆਸਟ੍ਰੇਲੀਆ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ ਜਿਸ ਨੇ 5ਜੀ ਤਕਨੀਕ ਦੇ ਲਾਲਚ 'ਚ ਨਾ ਆਉਂਦੇ ਹੋਏ ਦੇਸ਼ ਦੀ ਸੁਰੱਖਿਆ ਲਈ ਇਨ੍ਹਾਂ ਚੀਨੀ ਕੰਪਨੀਆਂ ਦੇ ਨਾਲ ਲੋਕਲ ਸੈਲੂਲਰ ਨੈੱਟਵਰਕ ਪ੍ਰਦਾਤਾਵਾਂ ਨੂੰ ਕੰਮ ਕਰਨ ਤੋਂ ਰੋਕਿਆ ਹੈ। ਆਸਟ੍ਰੇਲੀਆਈ ਸਰਕਾਰ ਨੇ ਅਮਰੀਕਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਅਮਰੀਕਾ ਨੇ ਵੀ ਸਰਕਾਰੀ ਏਜੰਸੀ ਅਤੇ ਕਾਨਟ੍ਰੈਕਟਰਾਂ ਨੂੰ ਇਨ੍ਹਾਂ ਕੰਪਨੀਆਂ ਦੁਆਰਾ ਬਣਾਏ ਗਏ ਨੈੱਟਵਰਕ ਉਪਕਰਣਾਂ ਦਾ ਇਸਤੇਮਾਲ ਕਰਨ ਨੂੰ ਲੈ ਕੇ ਮਨ੍ਹਾ ਕੀਤਾ ਹੈ।

PunjabKesari

ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਦੇਸ਼ ਦੀ ਸੁਰੱਖਿਆ ਨੂੰ ਵਧਾਉਣ ਲਈ ਅਮਰੀਕੀ ਸਰਕਾਰ ਨੇ ਨਵੇਂ ਕਾਨੂੰਨ ਨੂੰ ਪਾਸ ਕੀਤਾ ਹੈ ਜਿਸ ਤਹਿਤ ਅਮਰੀਕਾ 'ਚ Huawei ਅਤੇ ZTE ਵਰਗੀਆਂ ਚੀਨੀ ਕੰਪਨੀਆਂ ਦੀਆਂ ਡਿਵਾਈਸਿਸ ਅਤੇ ਕੰਪੋਨੈਂਟਸ 'ਤੇ ਰੋਕ ਲੱਗ ਜਾਵੇਗੀ। ਡਿਫੈਂਸ ਆਥਰਾਈਜੇਸ਼ਨ ਐਕਟ ਅਗਲੇ ਦੋ ਸਾਲਾਂ 'ਚ ਪ੍ਰਭਾਵੀ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਸਰਕਾਰੀ ਕਰਮਚਾਰੀ, ਕਾਨਟ੍ਰੈਕਟਰ ਅਤੇ ਏਜੰਸੀਆਂ 8uawei ਅਤੇ Z“5 ਦੁਆਰਾ ਤਿਆਰ ਕੀਤੀਆਂ ਗਈਆਂ ਡਿਵਾਈਸਿਸ ਦੇ ਇਸਤੇਮਾਲ ਨੂੰ ਬੰਦ ਨਹੀਂ ਕਰ ਰਹੀਆਂ, ਜਿਸ ਕਾਰਨ ਹੁਣ ਅਮਰੀਕੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਦੇ ਹਿੱਤ 'ਚ ਨਵਾਂ ਬਿੱਲ ਪਾਸ ਕੀਤਾ ਹੈ।


Related News