8 ਸਾਲਾਂ ਬੱਚੀ ਨੂੰ ਡਾਟਾ ਲੀਕ ਸਕੈਂਡਲ ਤੋਂ ਕਿਵੇਂ ਹੋਇਆ ਫਾਇਦਾ

03/23/2018 10:08:20 PM

ਵਾਸ਼ਿੰਗਟਨ — ਕਿਸੇ ਅੰਤਰਰਾਸ਼ਟਰੀ ਵਿਵਾਦ ਨੂੰ ਤੁਸੀਂ ਕਿਵੇ ਆਪਣੇ ਫਾਇਦੇ ਲਈ ਇਸਤੇਮਾਲ ਕਰ ਸਕਦੇ ਹੋ। ਇਕ ਛੋਟੀ ਜਿਹੀ ਬੱਚੀ ਨੇ ਫੇਸਬੁੱਕ ਤੋਂ 5 ਕਰੋੜ ਯੂਜ਼ਰਾਂ ਦਾ ਡਾਟਾ ਚੋਰੀ ਕਰਨ ਵਾਲੇ ਕੈਮਬ੍ਰਿਜ਼ ਐਨਿਲੀਟਕਾ ਸਕੈਂਡਲ ਦਾ ਇਸਤੇਮਾਲ ਆਪਣੇ ਲਏ ਇਕ ਕਤੁਰਾ ਖਰੀਦਣ ਲਈ ਕੀਤਾ। ਆਰਥਿਕ ਮਾਮਲਿਆਂ ਦੀ ਰਿਪੋਰਟਿੰਗ ਕਰਨ ਵਾਲੇ ਪੱਤਰਕਾਰ ਬ੍ਰੇਂਡਨ ਗੀਰਲੇ ਨੇ ਇਕ ਫੋਟੋ ਟਵੀਟ ਕੀਤੀ, ਜਿਸ 'ਚ ਉਨ੍ਹਾਂ ਦੀ 8 ਸਾਲਾਂ ਧੀ ਇਕ ਕਤੁਰਾ ਖਰੀਦਣ ਦੀ ਮੰਗ ਕਰ ਰਹੀ ਹੈ।

PunjabKesari


ਬ੍ਰੇਂਡਨ ਨੇ ਕੈਮਬ੍ਰਿਜ਼ ਐਨਾਲਿਟੀਕਾ ਨਾਲ ਜੁੜੀਆਂ ਖਬਰਾਂ 'ਤੇ ਨਜ਼ਰਾਂ ਜਮਾਈਆਂ ਹੋਈਆਂ ਹਨ ਅਤੇ ਇਹ ਗੱਲ ਉਨ੍ਹਾਂ ਦੀ ਧੀ ਨੂੰ ਚੰਗੀ ਤਰ੍ਹਾਂ ਪਤਾ ਸੀ। 8 ਸਾਲਾਂ ਦੀ ਇਸ ਬੱਚੀ ਨੇ ਅਖਬਾਰ ਦੇ 13ਵੇਂ ਪੇਜ 'ਤੇ ਵੱਡੇ-ਵੱਡੇ ਅੱਖਰਾਂ 'ਚ ਪਿਤਾ ਤੋਂ ਇਕ ਕਤੁਰਾ ਖਰੀਦ ਕੇ ਦੇਣ ਨੂੰ ਕਿਹਾ। ਇਸ ਪੇਜ 'ਤੇ ਕੈਮਬ੍ਰਿਜ਼ ਐਨਾਲਿਟੀਕਾ ਦੀ ਖਬਰ ਸੀ। ਜਿਵੇਂ ਹੀ ਬ੍ਰੇਂਡਨ ਨੇ ਉਹ ਪੇਜ ਖੋਲ੍ਹਿਆ ਤਾਂ ਉਨ੍ਹਾਂ ਨੂੰ ਆਪਣੀ ਧੀ ਦਾ ਲਿੱਖਿਆ ਮੈਸੇਜ ਦਿਖਿਆ, 'ਕੀ ਮੈਨੂੰ ਕਤੁਰਾ ਮਿਲ ਸਕਦਾ ਹੈ।' ਹੇਠਾਂ ਛੋਟੇ ਅੱਖਰਾਂ 'ਚ ਬੱਚੀ ਨੇ ਲਿੱਖਿਆ ਸੀ, 'ਅਸਲੀ ਵਾਲਾ।'

 


ਬ੍ਰੇਂਡਨ ਦੇ ਇਸ ਟਵੀਟ ਨੂੰ 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਰੀ-ਟਵੀਟ ਕੀਤਾ ਅਤੇ ਡੇਢ ਲੱਖ ਤੋਂ ਜ਼ਿਆਦਾ ਨੇ ਲਾਈਕ ਕੀਤਾ। ਇੰਨਾ ਹੀ ਨਹੀਂ ਲੋਕ ਬ੍ਰੇਂਡਨ ਨੂੰ ਆਪਣੀ ਧੀ ਲਈ ਕਤੁਰਾ ਖਰੀਦ ਕੇ ਦੇਣ ਨੂੰ ਕਹਿਣ ਲੱਗੇ। ਇਸ ਟਵੀਟ ਨੂੰ ਹੈਰੀ ਪਾਰਟਰ ਦੇ ਆਥਰ ਜੇ. ਕੇ. ਰੋਲਿੰਗ ਨੇ ਵੀ ਟਵੀਟ ਕੀਤਾ। ਬਲਕਿ ਬ੍ਰੇਂਡਨ 'ਤੇ ਇੰਨਾ ਦਬਾਅ ਬਣਾ ਦਿੱਤਾ ਗਿਆ ਕਿ ਉਸ ਨੂੰ ਆਪਣੀ ਧੀ ਲਈ ਕਤੁਰਾ ਖਰੀਦਣਾ ਹੀ ਪਿਆ। ਆਪਣੇ ਪਹਿਲਾਂ ਟਵੀਟ ਤੋਂ 11 ਘੰਟੇ ਤੋਂ ਬਾਅਦ ਬ੍ਰੇਂਡਨ ਨੇ ਟਵੀਟ ਕੀਤਾ ਕਿ ਉਸ ਨੇ ਆਪਣੀ ਧੀ ਲਈ ਕਤੁਰਾ ਖਰੀਦ ਦਿੱਤਾ ਹੈ।


Related News