ਸਾਊਦੀ ਸ਼ਹਿਰ ''ਚ ਤੇਲ ਡਿਪੂ ''ਚ ਲੱਗੀ ਅੱਗ, ਹੂਤੀ ਵਿਦਰੋਹੀਆਂ ਨੇ ਲਈ ਹਮਲੇ ਦੀ ਜ਼ਿੰਮੇਵਾਰੀ
Friday, Mar 25, 2022 - 10:16 PM (IST)
ਦੁਬਈ-ਸਾਊਦੀ ਅਰਬ ਦੇ ਸ਼ਹਿਰ ਜੇਦਾ 'ਚ 'ਫਾਰਮੂਲਾ-ਵਨ ਰੇਸ' ਤੋਂ ਪਹਿਲਾਂ ਇਕ ਤੇਲ ਡਿਪੂ 'ਚ ਭਿਆਨਕ ਅੱਗ ਲੱਗ ਗਈ। ਯਮਨ ਦੇ ਹੂਤੀ ਵਿਦੋਰਹੀਆਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਚੱਲ ਪਾਇਆ ਹੈ। ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਅਤੇ ਸਰਕਾਰੀ ਮੀਡੀਆ ਨੇ ਇਸ ਘਟਨਾ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : ਯੂਕ੍ਰੇਨ 'ਚ 1351 ਰੂਸੀ ਫੌਜੀ ਮਾਰੇ ਗਏ : ਰੂਸ
ਹਾਲਾਂਕਿ, ਇਹ ਘਟਨਾ ਜੇਦਾ ਤੇਲ ਡਿਪੂ 'ਤੇ ਇਸ ਤਰ੍ਹਾਂ ਦੇ ਹਮਲੇ ਦੇ ਕੁਝ ਦਿਨਾਂ ਬਾਅਦ ਹੋਈ ਹੈ। ਯਮਨ ਦੇ ਹੂਤੀ ਵਿਦਰੋਹੀਆਂ ਵੱਲੋਂ ਸੰਚਾਲਿਤ 'ਅਲ-ਮਸੀਰਾ' ਸੈਟੇਲਾਈਟ ਸਮਾਚਾਰ ਚੈਨਲ ਦੀ ਖ਼ਬਰ ਮੁਤਾਬਕ ਹਮਲੇ ਦੇ ਬਾਰੇ 'ਚ ਜ਼ਿਆਦਾ ਵੇਰਵਾ ਬਾਅਦ 'ਚ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਯੂਕ੍ਰੇਨ ਦੇ ਮਾਰੀਉਪੋਲ 'ਚ ਥਿਏਟਰ 'ਤੇ ਹਵਾਈ ਹਮਲੇ 'ਚ 300 ਲੋਕ ਮਾਰੇ ਗਏ ਸਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ