ਹਿਊਸਟਨ ਦੇ ਬਾਰ ''ਚ ਹਮਲੇ ''ਚ ਇੱਕ ਪੁਲਸ ਕਰਮਚਾਰੀ ਦੀ ਮੌਤ, ਦੋ ਜ਼ਖ਼ਮੀ

Saturday, Oct 16, 2021 - 09:27 PM (IST)

ਹਿਊਸਟਨ ਦੇ ਬਾਰ ''ਚ ਹਮਲੇ ''ਚ ਇੱਕ ਪੁਲਸ ਕਰਮਚਾਰੀ ਦੀ ਮੌਤ, ਦੋ ਜ਼ਖ਼ਮੀ

ਹਿਊਸਟਨ (ਅਮਰੀਕਾ) - ਹਿਊਸਟਨ ਦੇ ਇੱਕ ਬਾਰ ਵਿੱਚ ਵਾਧੂ ਸ਼ਿਫਟ ਵਿੱਚ ਕੰਮ ਕਰ ਰਹੇ ਇੱਕ ਪੁਲਸ ਮੁਲਾਜ਼ਮ ਦੀ ਸ਼ਨੀਵਾਰ ਤੜਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦੋਂ ਕਿ ਇਸ ਹਮਲੇ ਵਿੱਚ ਦੋ ਹੋਰ ਜ਼ਖ਼ਮੀ ਹੋ ਗਏ। ਟੈਕਸਾਸ ਵਿੱਚ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਿਊਸਟਨ ਪੁਲਸ ਕਾਰਜਕਾਰੀ ਸਹਾਇਕ ਮੁੱਖੀ ਜੇਮਸ ਜੋਨਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਇਸ ਸਿਲਸਿਲੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ, ਜਦੋਂ ਕਿ ਸ਼ੂਟਰ ਮੰਨੇ ਜਾ ਰਹੇ ਇੱਕ ਵਿਅਕਤੀ ਦੀ ਤਲਾਸ਼ ਜਾਰੀ ਹੈ। ਇਹ ਘਟਨਾ 45 ਨਾਰਥ ਬਾਰ ਐਂਡ ਲਾਂਜ ਵਿੱਚ ਤੜਕੇ ਕਰੀਬ ਸਵਾ ਦੋ ਵਜੇ ਹੋਈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News