ਹਿਊਸਟਨ : ਘਰੇਲੂ ਕਲੇਸ਼ ਨੂੰ ਸੁਲਝਾਉਣ ਗਏ ਪੁਲਸ ਅਧਿਕਾਰੀ ਦਾ ਕਤਲ

10/21/2020 10:51:46 AM

ਹਿਊਸਟਨ- ਘਰੇਲੂ ਕਲੇਸ਼ ਨੂੰ ਨਜਿੱਠਣ ਲਈ ਮੌਕੇ 'ਤੇ ਪੁੱਜੇ ਪੁਲਸ 'ਤੇ ਇਕ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਹਿਊਸਟਨ ਦੇ ਇਕ ਅਧਿਕਾਰੀ ਦੀ ਮੌਤ ਹੋ ਗਈ। ਉੱਥੇ ਇਕ ਕੁੜੀ ਤੇ ਹੋਰ ਅਧਿਕਾਰੀ ਜ਼ਖ਼ਮੀ ਹੋ ਗਏ। 

ਪੁਲਸ ਮੁਖੀ ਆਰਟ ਐਸੇਵੇਡੋ ਨੇ ਦੱਸਿਆ ਕਿ ਪੁਲਸ ਟੀਮ ਸੂਚਨਾ ਦੇ ਬਾਅਦ ਦੱਖਣੀ ਪੱਛਮੀ ਹਿਊਸਟਨ ਸਥਿਤ ਇਕ ਅਪਾਰਟਮੈਂਟ ਵਿਚ ਸਵੇਰੇ 8 ਵਜੇ ਪੁੱਜੀ। ਉੱਥੇ ਹੀ, ਉਨ੍ਹਾਂ ਨੂੰ ਇਕ ਬੀਬੀ ਮਿਲੀ, ਜਿਸ ਨੇ ਦੱਸਿਆ ਕਿ ਉਹ ਘਰ ਛੱਡ ਰਹੀ ਹੈ ਪਰ ਉਸ ਦਾ ਪਤੀ ਉਸ ਨੂੰ ਸਾਮਾਨ ਨਹੀਂ ਲੈਣ ਦੇ ਰਿਹਾ। ਐਸੇਵੇਡੋ ਨੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਤਕਰੀਬਨ ਡੇਢ ਘੰਟੇ ਬਾਅਦ ਮਹਿਲਾ ਦੇ 14 ਸਾਲਾ ਪੁੱਤ ਨੇ ਦਰਵਾਜ਼ਾ ਖੋਲ੍ਹਿਆ ਤੇ 51 ਸਾਲਾ ਅਲਮਰ ਮਾਨਜਾਨੋ ਨੇ ਬਾਹਰ ਆ ਕੇ ਅਧਿਕਾਰੀਆਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦਾ ਅਧਿਕਾਰੀਆਂ ਨੇ ਵੀ ਜਵਾਬ ਦਿੱਤਾ। 

ਉਨ੍ਹਾਂ ਨੇ ਦੱਸਿਆ ਕਿ ਸਰਜੈਂਟ ਹੈਰੋਲਡ ਪ੍ਰੈਸਟਨ (65) ਦੇ ਸਿਰ ਸਣੇ ਸਰੀਰ ਵਿਚ ਕਈ ਥਾਂ ਗੋਲੀਆਂ ਲੱਗੀਆਂ ਸੀ ਤੇ ਹਸਪਤਾਲ ਵਿਚ ਉਨ੍ਹਾਂ ਨੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਇਕ ਹੋਰ ਅਧਿਕਾਰੀ ਕੋਰਟਨੀ ਵਾਲਰ ਦੀ ਬਾਂਹ ਵਿਚ ਗੋਲੀ ਲੱਗੀ ਹੈ ਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਮਾਨਜਾਨੋ ਅਤੇ ਕਿਸ਼ੋਰ, ਦੋਹਾਂ ਨੂੰ ਗੋਲੀ ਲੱਗੀ ਹੈ ਤੇ ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। 

ਇਸ ਵਿਚਕਾਰ ਇਕ ਹੋਰ ਘਟਨਾ ਵਿਚ ਫਲੋਰੀਡਾ ਵਿਚ ਇਕ ਵਿਅਕਤੀ ਨੇ ਮਜ਼ਾਕ-ਮਜ਼ਾਕ ਵਿਚ ਆਪਣਾ ਜੁੜਵਾ ਭਰਾ ਨੂੰ ਗੋਲੀ ਮਾਰ ਦਿੱਤੀ। ਪਿਨੈਲਮ ਕਾਊਂਟੀ ਜੇਲ੍ਹ ਦੇ ਰਿਕਾਰਡ ਮੁਤਾਬਕ 23 ਸਾਲਾ ਥਾਮਸ ਪਾਰਕਿੰਨਸਨ ਫਰੀਮੈਨ ਨੂੰ ਸੋਮਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ। 
ਪੁਲਸ ਰਿਪੋਰਟ ਮੁਤਾਬਕ ਦੋ ਭਰਾ ਤੇ ਉਨ੍ਹਾਂ ਦਾ ਦੋਸਤ ਕਾਰ ਪਾਰਕਿੰਗ ਵਿਚ ਲੱਗੀ ਇਕ ਕਾਰ ਵਿਚ ਬੈਠ ਕੇ ਮਜ਼ਾਕ ਕਰ ਰਹੇ ਸਨ, ਜਦ ਮੈਥਸ ਨੇ ਆਪਣੀ ਬੰਦੂਕ ਕੱਢੀ ਤੇ ਥਾਮਸ 'ਤੇ ਤਾਣ ਦਿੱਤੀ। ਇਸ ਦੇ ਜਵਾਬ ਵਿਚ ਥਾਮਸ ਨੇ ਵੀ ਆਪਣੀ ਬੰਦੂਕ ਮੈਥਸ 'ਤੇ ਤਾਣੀ, ਜੋ ਚੱਲ ਗਈ ਅਤੇ ਗੋਲੀ ਸਿੱਧੀ ਮੂੰਹ ਵਿਚ ਲੱਗੀ। ਥਾਮਸ ਨੇ ਕਿਹਾ ਕਿ ਉਸ ਦਾ ਆਪਣੇ ਭਰਾ ਦਾ ਕਤਲ ਦਾ ਕੋਈ ਇਰਾਦਾ ਨਹੀਂ ਸੀ ਤੇ ਉਸ ਨੂੰ ਨਹੀਂ ਪਤਾ ਕਿ ਬੰਦੂਕ ਕਿਵੇਂ ਚੱਲ ਗਈ। 


Lalita Mam

Content Editor

Related News