ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ ਘਰ ਦਾ ਅੱਧੇ ਤੋਂ ਵੱਧ ਹਿੱਸਾ ਢਹਿ-ਢੇਰੀ

Friday, Feb 07, 2025 - 04:04 PM (IST)

ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ ਘਰ ਦਾ ਅੱਧੇ ਤੋਂ ਵੱਧ ਹਿੱਸਾ ਢਹਿ-ਢੇਰੀ

ਢਾਕਾ (ਏਜੰਸੀ)- ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ ਢਾਕਾ ਦੇ ਧਾਨਮੰਡੀ ਦੇ ਰੋਡ ਨੰਬਰ 32 'ਤੇ ਸਥਿਤ ਘਰ ਦਾ ਅੱਧੇ ਤੋਂ ਵੱਧ ਹਿੱਸਾ ਪ੍ਰਦਰਸ਼ਨਕਾਰੀਆਂ ਨੇ 'ਬੁਲਡੋਜ਼ਰ ਮਾਰਚ' ਨਾਮਕ ਢਾਹੁਣ ਦੀ ਮੁਹਿੰਮ ਵਿੱਚ ਢਹਿ-ਢੇਰੀ ਕਰ ਦਿੱਤਾ ਹੈ।

ਭਾਰਤ ਵਿੱਚ ਜਲਾਵਤਨ ਵਿਚ ਰਹਿ ਰਹੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਆਨਲਾਈਨ ਭਾਸ਼ਣ ਤੋਂ ਕੁਝ ਘੰਟਿਆਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਇਸ ਕੰਮ ਨੂੰ ਅੰਜ਼ਾਮ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਇਤਿਹਾਸਕ ਢਾਂਚੇ ਨੂੰ ਢਾਹੁਣ ਲਈ ਅੱਗੇ ਵਧਦੇ ਹੋਏ "ਨਾਰਾ ਏ ਤਕਬੀਰ", "ਚੀ ਚੀ ਹਸੀਨਾ, ਲੋਜਜੇ ਬਚੀ ਨਾ", ਅਤੇ "ਦਿਲੀ ਨਾ ਢਾਕਾ, ਢਾਕਾ, ਢਾਕਾ" ਵਰਗੇ ਨਾਅਰੇ ਲਗਾਏ। ਇਸ ਦੌਰਾਨ, ਧਾਨਮੰਡੀ ਰੋਡ ਨੰਬਰ 5 'ਤੇ ਸਥਿਤ ਸ਼ੇਖ ਹਸੀਨਾ ਦੇ ਨਿਵਾਸ ਸੁਧਾ ਸਦਨ ​​ਨੂੰ ਵੀ ਅੱਗ ਲਗਾ ਦਿੱਤੀ ਗਈ।


author

cherry

Content Editor

Related News