13 ਲੋਕਾਂ ਨੂੰ ਲਿਜਾ ਰਹੇ ਹੌਟ ਏਅਰ ਬੈਲੂਨ 'ਚ ਧਮਾਕਾ, 4 ਲੋਕਾਂ ਦੀ ਦਰਦਨਾਕ ਮੌਤ
Monday, Jan 15, 2024 - 09:34 AM (IST)
ਲਾਸ ਏਂਜਲਸ (ਵਾਰਤਾ) : ਅਮਰੀਕਾ ਦੇ ਰੇਗਿਸਤਾਨੀ ਰਾਜ ਐਰੀਜ਼ੋਨਾ ਵਿੱਚ ਐਤਵਾਰ ਨੂੰ ਇੱਕ ਹੌਟ ਏਅਰ ਬੈਲੂਨ ਫੱਟ ਗਿਆ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਐਲੋਏ ਪੁਲਸ ਵਿਭਾਗ ਦੇ ਅਨੁਸਾਰ, ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 7:50 ਵਜੇ ਇੱਕ ਪੇਂਡੂ ਰੇਗਿਸਤਾਨੀ ਖੇਤਰ ਵਿੱਚ ਵਾਪਰਿਆ। ਇਹ ਖੇਤਰ ਰਾਜ ਦੀ ਰਾਜਧਾਨੀ ਫੀਨਿਕਸ ਤੋਂ ਲਗਭਗ 105 ਕਿਲੋਮੀਟਰ ਦੱਖਣ-ਪੂਰਬ ਵਿਚ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਸਾਬਕਾ PM ਜੈਸਿੰਡਾ ਆਰਡਰਨ ਨੇ ਕਰਾਇਆ ਵਿਆਹ
ਸਥਾਨਕ 'ਕੇ.ਐੱਨ.ਐੱਕਸ.ਵੀ' ਨਿਊਜ਼ ਚੈਨਲ ਦੇ ਅਨੁਸਾਰ, ਹਾਦਸੇ ਦੇ ਸਮੇਂ ਏਅਰ ਬੈਲੂਨ ਵਿੱਚ ਕੁੱਲ 13 ਲੋਕ ਸਨ, ਜਿਨ੍ਹਾਂ ਵਿੱਚ 8 ਸਕਾਈਡਾਈਵਰ, 4 ਯਾਤਰੀ ਅਤੇ 1 ਪਾਇਲਟ ਸ਼ਾਮਲ ਸੀ। ਹਾਦਸੇ ਤੋਂ ਪਹਿਲਾਂ ਸਕਾਈਡਾਈਵਰ ਗੁਬਾਰੇ ਤੋਂ ਬਾਹਰ ਨਿਕਲ ਗਏ ਸਨ। ਚਸ਼ਮਦੀਦਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਧਮਾਕੇ ਤੋਂ ਪਹਿਲਾਂ ਗੁਬਾਰਾ ਸਿੱਧਾ ਉੱਪਰ ਅਤੇ ਹੇਠਾਂ ਗਿਆ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਨਦੀ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 12 ਲੋਕਾਂ ਦੀ ਮੌਤ
ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀ 3 ਜ਼ਖ਼ਮੀਆਂ ਦੀ ਬਾਅਦ 'ਚ ਮੌਤ ਹੋ ਗਈ। ਇੱਕ ਵਿਅਕਤੀ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਹੈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਦੇ ਅਧਿਕਾਰੀਆਂ ਨੇ ਕਿਹਾ, 'ਗਰਮ ਹਵਾ ਦਾ ਗੁਬਾਰਾ ਤਕਨੀਕੀ ਖ਼ਰਾਬੀ ਕਾਰਨ ਕ੍ਰੈਸ਼ ਹੋ ਗਿਆ। NTSB ਅਤੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਘਟਨਾ ਦੀ ਜਾਂਚ ਕਰ ਰਹੇ ਹਨ।'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।