ਆਸਟ੍ਰੇਲੀਆ : ਐਡੀਲੇਡ ''ਚ ਕਾਰ ਹੋਈ ਹਾਦਸੇ ਦੀ ਸ਼ਿਕਾਰ

Sunday, Jul 29, 2018 - 06:10 PM (IST)

ਆਸਟ੍ਰੇਲੀਆ : ਐਡੀਲੇਡ ''ਚ ਕਾਰ ਹੋਈ ਹਾਦਸੇ ਦੀ ਸ਼ਿਕਾਰ

ਐਡੀਲੇਡ (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਐਤਵਾਰ ਦੀ ਸਵੇਰ ਨੂੰ ਇਕ ਕਾਰ ਦੀ ਦਰੱਖਤ ਨਾਲ ਜ਼ਬਰਦਸਤ ਟੱਕਰ ਹੋ ਗਈ। ਖੁਸ਼ਕਿਸਮਤੀ ਨਾਲ ਕਾਰ 'ਚ ਸਵਾਰ 23 ਸਾਲਾ ਲੜਕੀ ਚਮਤਕਾਰੀ ਢੰਗ ਨਾਲ ਬਚ ਗਈ। ਦਰਅਸਲ ਬੇਕਾਬੂ ਕਾਰ ਦੱਖਣੀ ਆਸਟ੍ਰੇਲੀਆ ਦੇ ਐਲੀਜ਼ਾਬੈੱਥ ਡਾਊਨ 'ਚ ਇਕ ਦਰੱਖਤ ਨਾਲ ਟਕਰਾ ਗਈ, ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਲੜਕੀ ਕਾਰ ਅੰਦਰ ਫਸ ਗਈ ਅਤੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਉਸ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ। ਲੜਕੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਾਇਆ ਗਿਆ। ਇਹ ਹਾਦਸਾ ਐਤਵਾਰ ਦੀ ਸਵੇਰ ਨੂੰ ਲੱਗਭਗ 6.30 ਵਜੇ ਵਾਪਰਿਆ।

PunjabKesari
ਸ਼ਹਿਰ ਵਾਸੀ ਹਾਦਸੇ ਦੀ ਸ਼ਿਕਾਰ ਹੋਈ ਕਾਰ ਦੀ ਆਵਾਜ਼ ਸੁਣ ਕੇ ਜਾਗੇ। ਇਕ ਵਿਅਕਤੀ ਨੇ ਕਿਹਾ ਕਿ ਉਸ ਨੇ ਸੁਣਿਆ ਕਿ ਤੇਜ਼ ਰਫਤਾਰ ਬੇਕਾਬੂ ਕਾਰ ਦਰੱਖਤ ਨਾਲ ਜਾ ਟਕਰਾਈ। ਇਕ ਵਿਅਕਤੀ ਹਾਦਸੇ ਦੀ ਆਵਾਜ਼ ਸੁਣ ਕੇ ਚੀਕਿਆਂ ਅਤੇ ਮਦਦ ਲਈ ਉਸ ਨੇ ਅਧਿਕਾਰੀਆਂ ਨੂੰ ਅਲਰਟ ਕੀਤਾ। ਮੌਕੇ 'ਤੇ ਪੁੱਜੇ ਪੁਲਸ ਨੇ ਕਿਹਾ ਕਿ ਇਹ ਬਹੁਤ ਹੀ ਭਿਆਨਕ ਹਾਦਸਾ ਸੀ।


Related News