ਅਮਰੀਕਾ ਨੂੰ ਉਮੀਦ, ਚੀਨ ਉਸ ਦੇ ਕੂਟਨੀਤਕਾਂ ''ਤੇ ਲਾਈਆਂ ਪਾਬੰਦੀਆਂ ''ਚ ਦੇਵੇਗਾ ਢਿੱਲ

10/22/2019 1:06:21 AM

ਵਾਸ਼ਿੰਗਟਨ/ਬੀਜ਼ਿੰਗ - ਚੀਨ ਨਾਲ ਤਣਾਤਣੀ ਤੋਂ ਬਾਅਦ ਹੁਣ ਅਮਰੀਕਾ ਨੂੰ ਰਿਸ਼ਤੇ ਸੁਧਰਨ ਦੀ ਉਮੀਦ ਹੈ। ਅਮਰੀਕੀ ਰਾਜਦੂਤ ਨੇ ਸੋਮਵਾਰ ਨੂੰ ਆਖਿਆ ਕਿ ਉਨ੍ਹਾਂ ਦੇ ਦੇਸ਼ ਨੂੰ ਉਮੀਦ ਹੈ ਕਿ ਚੀਨ ਅਮਰੀਕੀ ਕੂਟਨੀਤਕਾਂ ਦੇ ਸਥਾਨਕ ਅਧਿਕਾਰੀਆਂ ਨੂੰ ਮਿਲਣ 'ਤੇ ਲਾਈਆਂ ਗਈਆਂ ਪਾਬੰਦੀਆਂ 'ਚ ਢਿੱਲ ਦੇਵੇਗਾ। ਜ਼ਿਕਰਯੋਗ ਹੈ ਕਿ ਜਵਾਬ 'ਚ ਅਮਰੀਕਾ ਨੇ ਵੀ ਚੀਨੀ ਕੂਟਨੀਤਕਾਂ 'ਤੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਵਾਸ਼ਿੰਗਟਨ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਚੀਨੀ ਕੂਟਨੀਤਕਾਂ ਨੂੰ ਹੁਣ ਅਮਰੀਕੀ ਅਧਿਕਾਰੀਆਂ ਦੇ ਨਾਲ ਬੈਠਕ ਤੋਂ ਪਹਿਲਾਂ ਵਿਦੇਸ਼ ਵਿਭਾਗ ਨੂੰ ਸੂਚਿਤ ਕਰਨਾ ਹੋਵੇਗਾ।

ਚੀਨ 'ਚ ਅਮਰੀਕੀ ਕੂਟਨੀਤਕਾਂ ਨੂੰ ਸਥਾਨਕ ਅਧਿਕਾਰੀਆਂ ਜਾਂ ਅਕਾਦਮਿਕਾਂ ਨਾਲ ਮਿਲਣ ਲਈ ਉਥੇ ਦੀ ਸਰਕਾਰ ਤੋਂ ਕਈ ਪੱਧਰਾਂ 'ਤੇ ਇਜਾਜ਼ਤ ਲੈਣੀ ਪੈਂਦੀ ਹੈ ਅਤੇ ਕਈ ਅਪੀਲਾਂ ਨੂੰ ਨਕਾਰ ਦਿੱਤਾ ਜਾਂਦਾ ਹੈ। ਅਮਰੀਕੀ ਰਾਜਦੂਤ ਟੈਰੀ ਬ੍ਰੈਂਸਟੈਡ ਨੇ ਵਿਦੇਸ਼ੀ ਪੱਤਰਕਾਰਾਂ ਦੇ ਨਾਲ ਇਕ ਪੱਤਰਕਾਰ ਸੰਮੇਲਨ 'ਚ ਆਖਿਆ ਕਿ ਇਥੋਂ ਤੱਕ ਕਿ ਜੇਕਰ ਸਾਨੂੰ ਕਦੇ ਇਜਾਜ਼ਤ ਨਹੀਂ ਮਿਲ ਜਾਂਦੀ ਹੈ ਤਾਂ ਇਸ ਨੂੰ ਆਖਰੀ ਸਮੇਂ 'ਚ ਰੱਦ ਕੀਤਾ ਜਾ ਸਕਦਾ ਹੈ। ਲੰਬੇ ਸਮੇਂ ਤੱਕ ਅਜਿਹਾ ਰਹਿਣਾ ਨਿਰਾਸ਼ਾਜਨਕ ਹੈ। ਉਨ੍ਹਾਂ ਆਖਿਆ ਕਿ ਸਾਨੂੰ ਉਮੀਦ ਹੈ ਕਿ ਨਤੀਜਿਆਂ ਨਾਲ ਅਮਰੀਕੀ ਕੂਟਨੀਤਕਾਂ ਨੂੰ ਇਥੇ ਚੀਨ 'ਚ ਬਿਹਤਰ ਪਹੁੰਚ ਮਿਲ ਸਕੇਗੀ। ਅਮਰੀਕਾ ਦੀ ਜਵਾਬੀ ਕਾਰਵਾਈ ਨੂੰ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ, ਜੋ ਪਹਿਲਾਂ ਹੀ ਆਪਸ 'ਚ ਟ੍ਰੇਡ ਵਾਰ 'ਚ ਸ਼ਾਮਲ ਹੈ।


Khushdeep Jassi

Content Editor

Related News