ਇਟਲੀ ਦੇ ਪੁਲਸ ਵਿਭਾਗ 'ਚ ਦੇਸ਼ ਦਾ ਮਾਣ ਵਧਾਓੁਣ ਵਾਲੀ ਸਤਿੰਦਰ ਕੌਰ ਨੂੰ ਪੰਜਾਬਣ ਧੀ ਦਾ 'ਸਨਮਾਨ'
Tuesday, Oct 05, 2021 - 11:10 AM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਦੇ ਪੁਲਸ ਵਿਭਾਗ ਵਿਚ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੀ ਪੰਜਾਬਣ ਕੁੜੀ ਸਤਿੰਦਰ ਕੌਰ ਸੋਨੀਆ ਦਾ ਇਟਲੀ ਰਹਿੰਦੇ ਭਾਰਤੀ ਭਾਈਚਾਰੇ ਵਲੋਂ ਵੈਰੋਨਾ ਨੇੜਲੇ ਸ਼ਹਿਰ ਸਨਬੋਨੀਫਾਚੋ ਵਿਖੇ ਵਿਸ਼ੇਸ਼ ਸਨਮਾਨ ਕਰਦਿਆਂ "ਧੀ ਪੰਜਾਬ ਦੀ" ਐਵਾਰਡ ਦੇ ਨਾਲ਼ ਨਿਵਾਜਿਆ।ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਤਿੰਦਰ ਕੌਰ ਸੋਨੀਆ ਨੇ ਆਪਣੀ ਮਿਹਨਤ ਤੇ ਲਿਆਕਤ ਦੇ ਸਦਕਾ ਇਟਾਲੀਅਨ ਪੁਲਸ ਵਿਭਾਗ ਚ ਨੌਕਰੀ ਹਾਸਿਲ ਕਰਕੇ ਸਮੁੱਚੇ ਭਾਰਤੀ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ ਦੇ ਯੂਨਾਇਟਡ ਪੰਜਾਬੀ ਵਰਜੀਨੀਆ ਅਤੇ ਮੈਰੀਲੈਂਡ ਸੂਬੇ ਦੇ ਪੰਜਾਬੀ ਕਲੱਬ ਦੇ ਮੇਗਾ ਮੇਲੇ ਨੇ ਪਾਈਆਂ ਧੂੰਮਾਂ
ਇਸ ਮੌਕੇ ਬੋਲਦਿਆਂ ਸਤਿੰਦਰ ਕੌਰ ਸੋਨੀਆ ਨੇ ਕਿਹਾ ਕਿ ਇਟਾਲੀ ਵਿਚ ਪੁਲਸ ਪ੍ਰਬੰਧ ਦੀ ਨੌਕਰੀ ਕਰਕੇ ਉਸ ਨੂੰ ਬਹੁਤ ਹੀ ਚੰਗਾ ਮਹਿਸੂਸ ਹੋ ਰਿਹਾ ਹੈ ਅਤੇ ਹਰੇਕ ਕੁੜੀ ਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਦੇ ਲਈ ਲਗਨ ਨਾਲ਼ ਮਿਹਨਤ ਕਰਨੀ ਚਾਹੀਦੀ ਹੈ।ਇਸ ਮੌਕੇ ਹੋਰਨਾਂ ਦੇ ਨਾਲ਼-ਨਾਲ਼ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਦੀ ਪ੍ਰਬੰਧਕ ਕਮੇਟੀ, ਗੁਰਦੁਆਰਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਲੋਨੀਗੋ ਦੀ ਪ੍ਰਬੰਧਕ ਕਮੇਟੀ, ਸਨਾਤਨ ਧਰਮ ਮੰਦਿਰ ਕਮੇਟੀ ਆਰਜੀਨਿਆਨੋ ਇੰਡੀਅਨ ਸਪੋਰਟਸ ਐਂਡ ਕਲਚਰ ਕਲੱਬ ਵਿਚੈਂਸਾ ਦੇ ਆਹੁਦੇਦਾਰ,ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇਟਲੀ ਇਕਾਈ ਦੇ ਆਗੂ, ਇਟਲੀ ਦੇ ਖੇਡ ਅਤੇ ਸਮਾਜਿਕ ਭਲਾਈ ਦੇ ਖੇਤਰ ਦੀਆਂ ਅਨੇਕਾਂ ਮਾਣਮੱਤੀਆਂ ਸ਼ਖਸੀਅਤਾਂ ਹਾਜ਼ਰ ਸਨ।ਜਿਨ੍ਹਾਂ ਵਲੋਂ ਸਤਿੰਦਰ ਸੋਨੀਆ ਨੂੰ ਬਣਾਏ ਮੁਕਾਮ ਲਈ ਮੁਬਾਰਕਬਾਦ ਦਿੱਤੀ ਗਈ।