ਹਾਂਗਕਾਂਗ ਵਾਸੀਆਂ ਦੀ ਸਮੱਸਿਆ ਵਧੀ, ਚੀਨ ਬ੍ਰਿਟਿਸ਼ ਪਾਸਪੋਰਟ ਨੂੰ ਨਹੀਂ ਦੇਵੇਗਾ ਮਾਨਤਾ

Wednesday, Feb 03, 2021 - 05:37 PM (IST)

ਹਾਂਗਕਾਂਗ ਵਾਸੀਆਂ ਦੀ ਸਮੱਸਿਆ ਵਧੀ, ਚੀਨ ਬ੍ਰਿਟਿਸ਼ ਪਾਸਪੋਰਟ ਨੂੰ ਨਹੀਂ ਦੇਵੇਗਾ ਮਾਨਤਾ

ਬੀਜਿੰਗ- ਚੀਨ ਅਤੇ ਹਾਂਗਕਾਂਗ ਵਿਚ ਵੱਧਦੇ ਤਣਾਅ ਦੇ ਮੱਦੇਨਜ਼ਰ ਬ੍ਰਿਟੇਨ ਨੇ ਹਾਂਗਕਾਂਗ ਦੇ ਲੋਕਾਂ ਲਈ, ਜਿਨ੍ਹਾਂ ਕੋਲ ਬ੍ਰਿਟਿਸ਼ ਨੈਸ਼ਨਲ ਓਵਰਸੀਜ਼ ਪਾਸਪੋਰਟ ਹੈ। ਉਨ੍ਹਾਂ ਨੂੰ ਬ੍ਰਿਟੇਨ ਵਿਚ ਆਉਣ ਦਾ ਸੱਦਾ ਦਿੱਤਾ ਹੈ, ਇਸ ਨੂੰ ਦੇਖ ਕੇ ਚੀਨ ਬੁਰੀ ਤਰ੍ਹਾਂ ਤੋਂ ਖਿਝ ਗਿਆ ਹੈ। ਬੀਜਿੰਗ ਨੇ ਘੋਸ਼ਣਾ ਕੀਤੀ ਹੈ ਕਿ ਉਹ ਐਤਵਾਰ ਤੋਂ ਬ੍ਰਿਟਿਸ਼ ਰਾਸ਼ਟਰੀ (ਓਵਰਸੀਜ਼) ਪਾਸਪੋਰਟ ਨੂੰ ਯਾਤਰਾ ਅਤੇ ਪਛਾਣ ਦਸਤਾਵੇਜ਼ਾਂ ਦੇ ਰੂਪ ਵਿਚ ਮਾਨਤਾ ਦੇਣਾ ਬੰਦ ਕਰ ਦੇਵੇਗਾ ਅਤੇ 54 ਲੱਖ ਹਾਂਗਕਾਂਗ ਵਾਸੀਆਂ ਨੂੰ ਬ੍ਰਿਟੇਨ ਦੀ ਨਾਗਰਿਕਤਾ ਦੀ ਪੇਸ਼ਕਸ਼ ਖ਼ਿਲਾਫ਼ ਬਦਲੇ ਦੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਇਸ ਗੱਲ ਦੀ ਘੋਸ਼ਣਾ ਚੀਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਤਸਾਓ ਲੀਚਿਆਨ ਨੇ ਇਕ ਪੱਤਰਕਾਰ ਸੰਮੇਲਨ ਵਿਚ ਆਖੀ। 

ਚੀਨ ਦਾ ਇਹ ਬਿਆਨ ਬ੍ਰਿਟਿਸ਼ ਪ੍ਰਸ਼ਾਸਨ ਵਲੋਂ ਬ੍ਰਿਟਿਸ਼ ਨੈਸ਼ਨਲ ਓਵਰਸੀਜ਼ ਵੀਜ਼ਾ ਬਾਰੇ ਜਾਣਕਾਰੀ ਦੇਣ ਦੇ ਕੁਝ ਹੀ ਘੰਟਿਆਂ ਵਿਚ ਸਾਹਮਣੇ ਆ ਗਿਆ, ਇਸ ਨਾਲ ਪਤਾ ਚੱਲਦਾ ਹੈ ਕਿ ਬੀਜਿੰਗ ਬ੍ਰਿਟੇਨ ਦੀ ਇਸ ਘੋਸ਼ਣਾ ਤੋਂ ਕਿੰਨਾ ਪ੍ਰਭਾਵਿਤ ਹੈ। ਇਸ ਦੇ ਨਾਲ ਹੀ ਬ੍ਰਿਟਿਸ਼ ਪ੍ਰਸ਼ਾਸਨ ਨੇ ਵੀਜ਼ਾ ਲਈ ਪ੍ਰਾਰਥਨਾ ਪੱਤਰ ਦੀ ਪ੍ਰਕਿਰਿਆ ਐਤਵਾਰ ਸ਼ਾਮ 5 ਵਜੇ ਤੋਂ ਜਾਰੀ ਕਰਨ ਦੀ ਵੀ ਘੋਸ਼ਣਾ ਕਰ ਦਿੱਤੀ ਹੈ। 

ਤਸਾਓ ਨੇ ਆਪਣੀ ਪ੍ਰੈੱਸ ਬ੍ਰੀਫ ਵਿਚ ਕਿਹਾ ਕਿ ਲੱਗਦਾ ਹੈ ਕਿ ਬ੍ਰਿਟੇਨ ਇਸ ਤੱਥ ਨੂੰ ਭੁੱਲ ਗਿਆ ਕਿ 24 ਸਾਲ ਪਹਿਲਾਂ ਹਾਂਗਕਾਂਗ ਚੀਨ ਨੂੰ ਸੌਂਪਿਆ ਜਾ ਚੁੱਕਾ ਹੈ ਅਤੇ ਜੇਕਰ ਬ੍ਰਿਟੇਨ ਬੀ. ਐੱਨ. (ਓ) ਵੀਜ਼ਾ ਪ੍ਰਕਿਰਿਆ ਨੂੰ ਲਾਗੂ ਕਰਦਾ ਹੈ ਤਾਂ ਬੀਜਿੰਗ ਇਸ ਦਾ ਸਖ਼ਤ ਵਿਰੋਧ ਕਰਦਾ ਹੈ ਅਤੇ ਇਸ ਨਾਲ ਹਾਂਗਕਾਂਗ ਦੇ ਲੋਕਾਂ ਲਈ ਇਸ ਤੋਂ ਵੀ ਬੁਰਾ ਤਦ ਹੋਵੇਗਾ ਜਦ ਬ੍ਰਿਟੇਨ ਦੀ ਇਸ ਹਰਕਤ ਦੇ ਬਾਅਦ ਉਹ ਆਪਣੀ ਹੀ ਮਿੱਟੀ ਵਿਚ ਦੂਜੇ ਦਰਜੇ ਦੇ ਨਾਗਰਿਕ ਰਹਿ ਜਾਣਗੇ। ਇਸ ਦੇ ਨਾਲ ਹੀ ਚੀਨੀ ਵਿਦੇਸ਼ ਬੁਲਾਰੇ ਤਸਾਓ ਨੇ ਇਹ ਵੀ ਕਿਹਾ ਕਿ ਬੀ. ਐੱਨ.(ਓ.) ਨੀਤੀ ਲੰਬੇ ਸਮੇਂ ਤੱਕ ਨਹੀਂ ਚੱਲੇਗੀ ਕਿਉਂਕਿ ਦੋਹਾਂ ਹੀ ਪੱਖਾਂ ਨੇ ਇਸ 'ਤੇ ਰਾਇਸ਼ੁਮਾਰੀ ਨਹੀਂ ਕੀਤੀ ਸੀ। 

ਨਵਾਂ ਵੀਜ਼ਾ ਪ੍ਰਣਾਲੀ ਚੀਨ ਦੀ ਪ੍ਰਭੂਸੱਤਾ ਦੇ ਖ਼ਿਲਾਫ਼ ਹੈ ਅਤੇ ਚੀਨ ਵਲੋਂ ਹਾਂਗਕਾਂਗ ਦੇ ਪ੍ਰਸ਼ਾਸਨ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਹੈ, ਜਿਸ ਨੂੰ ਚੀਨ ਕਦੇ ਬਰਦਾਸ਼ਤ ਨਹੀਂ ਕਰੇਗਾ। ਤਸਾਓ ਨੇ ਅੱਗੇ ਇਹ ਵੀ ਕਿਹਾ ਕਿ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਹੈ। ਇਸ ਕਾਰਨ ਕੌਮਾਂਤਰੀ ਸਬੰਧਾਂ 'ਤੇ ਵੀ ਬੁਰਾ ਪ੍ਰਭਾਵ ਪਵੇਗਾ, ਚੀਨ ਇਸ ਨਵੀਂ ਵੀਜ਼ਾ ਪ੍ਰਣਾਲੀ ਦਾ ਵਿਰੋਧ ਕਰਦਾ ਹੈ। ਹੈਰਾਨੀ ਇਸ ਗੱਲ 'ਤੇ ਹੁੰਦੀ ਹੈ ਕਿ ਜਦ ਚੀਨ ਦੂਜੇ ਦੇਸ਼ਾਂ ਦੀ ਅਖੰਡਤਾ ਨੂੰ ਤਾਰ-ਤਾਰ ਕਰਕੇ ਉਨ੍ਹਾਂ ਦੇ ਖੇਤਰਾਂ 'ਤੇ ਜ਼ਬਰਨ ਕਬਜ਼ਾ ਕਰਦਾ ਹੈ ਤਦ ਉਸ ਨੂੰ ਇਹ ਸਾਰੀਆਂ ਗੱਲਾਂ ਯਾਦ ਨਹੀਂ ਰਹਿੰਦੀਆਂ ਪਰ ਜਦ ਚੀਨ ਵਿਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਖ਼ਿਲਾਫ਼ ਵਿਸ਼ਵ ਭਾਈਚਾਰਾ ਚੀਨੀ ਜਨਤਾ ਦੇ ਪੱਖ ਵਿਚ ਖੜ੍ਹਾ ਹੁੰਦਾ ਹੈ ਤਾਂ ਚੀਨ ਨੂੰ ਇਹ ਗੱਲਾਂ ਬੁਰੀਆਂ ਲੱਗਦੀਆਂ ਹਨ। ਇਹ ਚੀਨ ਦਾ ਦੋਹਰਾ ਚਰਿੱਤਰ ਦਿਖਾਉਂਦਾ ਹੈ। 


author

Lalita Mam

Content Editor

Related News